Breaking News LIVE: ਕੋਰੋਨਾ ਦਾ ਕਦੋਂ ਹੋਏਗਾ ਖਾਤਮਾ! ਵਿਗਿਨੀਆਂ ਨੇ ਦੱਸੀ ਅਸਲ ਤਾਰੀਖ
Punjab Breaking News, 9 April 2021 LIVE Updates: ਕੋਵਿਡ-19 ਬਾਰੇ ਖੋਜ ਕਰ ਰਹੇ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਕੋਰੋਨਾ ਵਾਇਰਸ ਦੀ ਲਾਗ ਆਉਂਦੀ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਘਟੇਗੀ। ਜੇ ਵਿਗਿਆਨੀਆਂ ਦੀ ਮੰਨੀਏ, ਤਾਂ ਆਉਣ ਵਾਲਾ ਇੱਕ-ਡੇਢ ਹਫ਼ਤਾ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ।
LIVE

Background
ਦੇਸ਼ 'ਚ ਮੁੱਕ ਰਹੀ ਕੋਰੋਨਾ ਵੈਕਸੀਨ, ਪੀਐਮ ਮੋਦੀ ਵਿਦੇਸ਼ਾਂ ਨੂੰ ਵੰਡ ਰਹੇ! ਰਾਹੁਲ ਗਾਂਧੀ ਲਿਖੀ ਚਿੱਠੀ
ਦੇਸ਼ 'ਚ ਮੁੱਕ ਰਹੀ ਕੋਰੋਨਾ ਵੈਕਸੀਨ, ਪੀਐਮ ਮੋਦੀ ਵਿਦੇਸ਼ਾਂ ਨੂੰ ਵੰਡ ਰਹੇ! ਰਾਹੁਲ ਗਾਂਧੀ ਲਿਖੀ ਚਿੱਠੀ

ਰਾਹੁਲ ਗਾਂਧੀ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ, ਦੇਸ਼ ਇਸ ਵੇਲੇ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸਾਡੇ ਵਿਗਿਆਨੀਆਂ ਤੇ ਡਾਕਟਰਾਂ ਨੇ ਮਿਲ ਕੇ ਕੋਰੋਨਾ ਨੂੰ ਖ਼ਤਮ ਕਰਨ ਲਈ ਵੈਕਸੀਨ ਬਣਾਈ ਪਰ ਸਰਕਾਰ ਨੇ ਟੀਕਾਕਰਣ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ।
ਕੋਵਿਡ-19 ਬਾਰੇ ਖੋਜ ਕਰ ਰਹੇ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸ ਕੋਰੋਨਾ ਵਾਇਰਸ ਦੀ ਲਾਗ ਆਉਂਦੀ 15 ਤੋਂ 20 ਅਪ੍ਰੈਲ ਤੱਕ ਸਿਖ਼ਰ ’ਤੇ ਹੋਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਇਹ ਤੇਜ਼ੀ ਨਾਲ ਘਟੇਗੀ। ਜੇ ਵਿਗਿਆਨੀਆਂ ਦੀ ਮੰਨੀਏ, ਤਾਂ ਆਉਣ ਵਾਲਾ ਇੱਕ-ਡੇਢ ਹਫ਼ਤਾ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ।
ਕੋਰੋਨਾ ਦੀ ਲਹਿਰ ਬਾਰੇ ਵੱਡਾ ਖੁਲਾਸਾ! 15-20 ਅਪ੍ਰੈਲ ਨੂੰ ਹੋਏਗਾ ਸਿਖ਼ਰ ਤੇ ਮਈ ਦੇ ਅੰਤ ਤੱਕ ਘਟਣਗੇ ਕੇਸ

ਪ੍ਰੋ. ਅਗਰਵਾਲ ਨੇ ਦੱਸਿਆ ਕਿ ਕੋਰੋਨਾਵਾਇਰਸ ਦੀ ਲਾਗ ਫੈਲਣ ਦੇ ਸਿਖ਼ਰ ਵੇਲੇ ਰੋਜ਼ਾਨਾ 80 ਤੋਂ 90 ਹਜ਼ਾਰ ਮਾਮਲੇ ਸਾਹਮਣੇ ਆ ਸਕਦੇ ਹਨ।
ਕੋਰੋਨਾ ਦੀ ਦੂਜੀ ਲਹਿਰ ਘਾਤਕ
ਕੋਰੋਨਾ ਦੀ ਦੂਜੀ ਲਹਿਰ ਘਾਤਕ ਹੁੰਦੀ ਜਾ ਰਹੀ ਹੈ। ਭਾਰਤ ਵਿੱਚ ਕੋਵਿਡ-19 ਦੇ ਨਵੇਂ 1,31,968 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1,30,60,542 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਵਾਇਰਸ ਕਾਰਨ 780 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,67,642 ਹੋ ਗਈ। ਇਨ੍ਹਾਂ ਮਰਨ ਵਾਲਿਆਂ ਵਿੱਚ 56 ਵਿਅਕਤੀ ਪੰਜਾਬ ਦੇ ਹਨ ਤੇ ਹੁਣ ਤੱਕ ਰਾਜ ਵਿੱਚ ਕਰੋਨਾ ਕਾਰਨ 7334 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ ਹਰ ਦਿਨ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਦੀ ਖਤਰਨਾਕ ਵਾਧੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਦੇ ਸਾਥ ਕੋਰੋਨਾ ਰੋਕੂ ਉਪਾਵਾਂ 'ਤੇ ਚਰਚਾ ਦੇ ਨਾਲ ਹੀ ਉਨ੍ਹਾਂ ਮੁਸ਼ਕਿਲ ਕਦਮਾਂ ਨੂੰ ਵੀ ਸੂਚੀਬੱਧ ਕੀਤਾ।
ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨੂੰ ਦਿੱਤੇ ਕੋਰੋਨਾ ਨਾਲ ਨਜਿੱਠਣ ਦੇ ਪੰਜ ਮੰਤਰ

ਪੀਐਮ ਮੋਦੀ ਨੇ ਵਧਦੇ ਕੋਵਿਡ-19 ਦੇ ਮਾਮਲਿਆਂ ਨਾਲ ਨਜਿੱਠਣ ਲਈ ਇਹ ਪੰਜ ਵੱਡੀਆਂ ਗੱਲਾਂ ਕਹੀਆਂ ਹਨ।
ਇਹ ਹਨ ਨਵੀਂਆਂ ਗਾਈਡਲਾਈਨਜ਼
· ਭੀੜ ਵਾਲੇ ਸੀਨਜ਼ ਤੇ ਵੱਡੀ ਗਿਣਤੀ ’ਚ ਵਿਅਕਤੀਆਂ ਦੇ ਡਾਂਸ ਵਾਲੇ ਗੀਤਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ।
· ਸ਼ੂਟਿੰਗ ਦੇ ਸੈੱਟਸ ਉੱਤੇ ਪ੍ਰੋਡਕਸ਼ਨ ਤੇ ਪੋਸਟ–ਪ੍ਰੋਡਕਸ਼ਨ ਨਾਲ ਜੁੜੇ ਸਾਰੇ ਦਫ਼ਤਰਾਂ ’ਚ ਲੋਕਾਂ ਲਈ ਲਗਾਤਾਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
· FWICE ਨੇ ਸੈੱਟਸ ਤੇ ਪ੍ਰੋਡਕਸ਼ਨ ਨਾਲ ਜੁੜੀਆਂ ਥਾਵਾਂ ਉੱਤੇ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਤੇ ਨਿਗਰਾਨੀ ਰੱਖਣ ਲਈ ਇੱਕ ਮੌਨੀਟਰਿੰਗ ਟੀਮ ਦਾ ਗਠਨ ਕੀਤਾ ਹੈ।
· ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਪ੍ਰੋਡਕਸ਼ਨ ਯੂਨਿਟ ਉੱਤੇ FWICE ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
