Breaking News LIVE: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ 'ਚ ਸਖਤ ਗਾਈਡਲਾਈਨਜ਼, ਉਲੰਘਣਾ ਕਰਨ 'ਤੇ ਮਿਲੇਗਾ ਸਜ਼ਾ
Punjab Breaking News, 11 April 2021 LIVE Updates: ਤਾਜ਼ਾ ਦਿਸ਼ਾ ਨਿਰਦੇਸ਼- -30 ਅਪ੍ਰੈਲ ਤਕ ਰਾਜਨੀਤਕ ਰੈਲੀਆਂ 'ਤੇ ਪੂਰਨ ਤਰ੍ਹਾਂ ਪਾਬੰਦੀ ਲਾਉਣ ਦੇ ਆਦੇਸ਼। -ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। -ਬੁੱਧਵਾਰ ਤੋਂ ਪੂਰੇ ਪੰਜਾਬ 'ਚ ਨਾਈਟ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫ਼ਿਊ ਰਾਤ 9 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸੂਬੇ ਦੇ 12 ਜ਼ਿਲ੍ਹਿਆਂ 'ਚ ਨਾਈਕ ਕਰਫ਼ਿਊ ਲਾਇਆ ਗਿਆ ਸੀ।
LIVE

Background
ਸਾਰੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 5 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। 793 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਜਿਸ ਵਿੱਚੋਂ 356 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਸਿਰਫ 437 ਸਿੱਖ ਸ਼ਰਧਾਲੂਆਂ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ ਹੈ। ਇਨ੍ਹਾਂ ਵਿੱਚੋਂ ਵੀ ਪੰਜ ਸ਼ਰਧਾਲੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਪੌਜ਼ੇਟਿਵ ਆਏ ਸ਼ਰਧਾਲੂਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਜਾਣ ਵਾਲੇ ਜਥੇ 'ਚੋਂ 5 ਸਿੱਖ ਸ਼ਰਧਾਲੂ ਕੋਰੋਨਾ ਪੌਜ਼ੇਟਿਵ

ਵਿਸਾਖੀ ਮੌਕੇ 12 ਅਪ੍ਰੈਲ ਨੂੰ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਅੱਜ ਐਸਜੀਪੀਸੀ ਦਫ਼ਤਰ ਤੋਂ ਪਾਸਪੋਰਟ ਮਿਲ ਗਏ ਹਨ। 437 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ ਹੈ।
ਤੇਲੰਗਾਨਾ (Telangana) ਵੀ ਉਨ੍ਹਾਂ ਰਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ (Covid-19 Vaccine) ਦੇ ਸਟਾਕ ਦੀ ਕਮੀ ਬਾਰੇ ਕੇਂਦਰ ਨੂੰ ਸੂਚਿਤ ਕੀਤਾ ਹੈ।
ਦੇਸ਼ 'ਚ ਮੁੱਕ ਰਿਹਾ ਕੋਰੋਨਾ ਵੈਕਸੀਨ ਦਾ ਸਟਾਕ, ਪੰਜਾਬ ਸਣੇ 5 ਰਾਜਾਂ ਨੇ ਲਿਖੀ ਕੇਂਦਰ ਨੂੰ ਚਿੱਠੀ

ਤੇਲੰਗਾਨਾ (Telangana) ਵੀ ਉਨ੍ਹਾਂ ਰਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ (Covid-19 Vaccine) ਦੇ ਸਟਾਕ ਦੀ ਕਮੀ ਬਾਰੇ ਕੇਂਦਰ ਨੂੰ ਸੂਚਿਤ ਕੀਤਾ ਹੈ।
ਪੀਐਮ ਮੋਦੀ ਦੀਆਂ ਲੋਕਾਂ ਨੂੰ ਚਾਰ ਅਪੀਲਾਂ
ਜੋ ਲੋਕ ਘੱਟ ਪੜੇ ਲਿਖੇ ਹਨ, ਬਜ਼ੁਰਗ ਹਨ ਜੋ ਖੁਦ ਜਾ ਕੇ ਵੈਕਸੀਨ ਨਹੀਂ ਲਗਵਾ ਸਕਦੇ ਉਨ੍ਹਾਂ ਦੀ ਮਦਦ ਕਰੋ।
ਜਿਹੜੇ ਲੋਕਾਂ ਕੋਲ ਓਨੇ ਸਾਧਨ ਨਹੀਂ। ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ। ਉਨ੍ਹਾਂ ਦੀ ਕੋਰੋਨਾ ਇਲਾਜ 'ਚ ਸਹਾਇਤਾ ਕਰੋ।
ਮੈਂ ਖੁਦ ਵੀ ਮਾਸਕ ਪਹਿਨਾ ਤੇ ਇਸ ਤਰ੍ਹਾਂ ਖੁਦ ਦੀ ਵੀ ਸੁਰੱਖਿਆ ਕਰਾਂ ਤੇ ਦੂਜਿਆਂ ਦੀ ਵੀ ਸੁਰੱਖਿਆ ਕਰੂੰ। ਇਸ 'ਤੇ ਜ਼ੋਰ ਦੇਣਾ ਹੈ।
ਪੀਐਮ ਮੋਦੀ ਦੀਆਂ ਲੋਕਾਂ ਨੂੰ ਚਾਰ ਅਪੀਲਾਂ ਜੋ ਲੋਕ ਘੱਟ ਪੜੇ ਲਿਖੇ ਹਨ, ਬਜ਼ੁਰਗ ਹਨ ਜੋ ਖੁਦ ਜਾ ਕੇ ਵੈਕਸੀਨ ਨਹੀਂ ਲਗਵਾ ਸਕਦੇ ਉਨ੍ਹਾਂ ਦੀ ਮਦਦ ਕਰੋ। ਜਿਹੜੇ ਲੋਕਾਂ ਕੋਲ ਓਨੇ ਸਾਧਨ ਨਹੀਂ। ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ। ਉਨ੍ਹਾਂ ਦੀ ਕੋਰੋਨਾ ਇਲਾਜ 'ਚ ਸਹਾਇਤਾ ਕਰੋ। ਮੈਂ ਖੁਦ ਵੀ ਮਾਸਕ ਪਹਿਨਾ ਤੇ ਇਸ ਤਰ੍ਹਾਂ ਖੁਦ ਦੀ ਵੀ ਸੁਰੱਖਿਆ ਕਰਾਂ ਤੇ ਦੂਜਿਆਂ ਦੀ ਵੀ ਸੁਰੱਖਿਆ ਕਰੂੰ। ਇਸ 'ਤੇ ਜ਼ੋਰ ਦੇਣਾ ਹੈ।
ਕੋਰੋਨਾ ਰੋਕਣ ਲਈ ਪੀਐਮ ਮੋਦੀ ਦੀਆਂ ਦੇਸ਼ ਵਾਸੀਆਂ ਨੂੰ ਚਾਰ ਅਪੀਲਾਂ

ਦੇਸ਼ 'ਚ ਕੋਰੋਨਾ ਵਾਇਰਸ ਦਾ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਬੀਤੇ 24 ਘੰਟਿਆਂ 'ਚ ਪੂਰੇ ਦੇਸ਼ 'ਚ ਕੋਰੋਨਾ ਦੇ 1,52,879 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਦੇਖਦਿਆਂ ਵੈਕਸੀਨੇਸ਼ਨ ਪ੍ਰੋਗਰਾਮ 'ਚ ਤੇਜ਼ੀ ਲਿਆਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ।
ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਨਿੱਚਰਵਾਰ ਨੂੰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੋਰੋਨਾ ਸੰਕਟ ਨਾਲ ਨਿਪਟਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਲੌਕਡਾਊਨ ਬਾਰੇ ਕੇਜਰੀਵਾਲ ਦਾ ਵੱਡਾ ਐਲਾਨ, ਮਜਬੂਰੀ ’ਚ ਲਾਈਆਂ ਪਾਬੰਦੀਆਂ

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਇਹ ਵੀ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦਾ ਟੈਸਟ ਪਾਜ਼ਿਟਿਵ ਆਉਣ ’ਤੇ ਸਾਰੇ ਲੋਕ ਹਸਪਤਾਲ ਨਾ ਜਾਣ। ਜੇ ਤਬੀਅਤ ਵਿਗੜ ਰਹੀ ਹੈ ਜਾਂ ਜ਼ਰੂਰਤ ਹੋਵੇ ਤਾਂ ਖ਼ੁਦ ਨੂੰ ਹਸਪਤਾਲ ਵਿੱਚ ਭਰਤੀ ਕਰਵਾਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
