ਪੜਚੋਲ ਕਰੋ

Goldy Brar Murder: ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ? ਅਮਰੀਕੀ ਮੀਡੀਆ ਦਾ ਦਾਅਵਾ

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਦੱਸ ਦਈਏ ਕਿ ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ। ਉਸ ਦਾ ਜਨਮ ਸਾਲ 1994 ਵਿੱਚ ਹੋਇਆ ਸੀ।

Goldy Brar Murder News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਬਾਰੇ ਚਰਚਾ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਨੂੰ ਮੰਗਲਵਾਰ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ ਤੇ ਹੋਲਟ ਐਵੇਨਿਊ ਵਿੱਚ ਗੋਲੀ ਮਾਰ ਦਿੱਤੀ ਗਈ। ਉਂਝ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋ ਸਕੀ।

ਮੀਡੀਆ ਰਿਪੋਰਟ ਮੁਤਾਬਕ ਗੋਲਡੀ ਬਰਾੜ ਆਪਣੇ ਇੱਕ ਦੋਸਤ ਨਾਲ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਲੋਕ ਆਏ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਅਮਰੀਕੀ ਚੈਨਲ ਨੇ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।

ਇਹ ਵੀ ਚਰਚਾ ਹੈ ਕਿ ਗੋਲਡੀ ਬਰਾੜ ਦੇ ਵਿਰੋਧੀ ਗੈਂਗਸਟਰ ਅਰਸ਼ ਡੱਲਾ ਤੇ ਲਖਬੀਰ ਨੇ ਗੋਲਡੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੋਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਸ਼ਮਣੀ ਕਾਰਨ ਗੋਲਡੀ 'ਤੇ ਗੋਲੀਆਂ ਚਲਾਈਆਂ। ਫਿਲਹਾਲ ਇਸ 'ਤੇ ਲਾਰੈਂਸ ਗੈਂਗ ਜਾਂ ਕਿਸੇ ਹੋਰ ਗੈਂਗਸਟਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਦੱਸ ਦਈਏ ਕਿ ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ। ਉਸ ਦਾ ਜਨਮ ਸਾਲ 1994 ਵਿੱਚ ਹੋਇਆ ਸੀ। ਮਾਪਿਆਂ ਨੇ ਉਸ ਦਾ ਨਾਂ ਸਤਵਿੰਦਰ ਸਿੰਘ ਰੱਖਿਆ ਸੀ। ਪਿਤਾ ਪੁਲਿਸ ਵਿੱਚ ਸਬ-ਇੰਸਪੈਕਟਰ ਸਨ। ਉਹ ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਉਣਾ ਚਾਹੁੰਦੇ ਸੀ ਪਰ ਸਤਵਿੰਦਰ ਉਰਫ ਗੋਲਡੀ ਨੇ ਜੁਰਮ ਦਾ ਰਾਹ ਚੁਣ ਲਿਆ।

ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਨੂੰ 11 ਅਕਤੂਬਰ 2020 ਦੀ ਰਾਤ ਨੂੰ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਕਲੱਬ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਉਹ ਪੰਜਾਬ ਯੂਨੀਵਰਸਿਟੀ (PU) ਦਾ ਵਿਦਿਆਰਥੀ ਆਗੂ ਸੀ। ਗੁਰਲਾਲ ਬਰਾੜ ਲਾਰੈਂਸ ਬਿਸ਼ਨੋਈ ਦੇ ਸਭ ਤੋਂ ਕਰੀਬੀ ਸੀ। ਗੁਰਲਾਲ ਬਰਾੜ ਤੇ ਲਾਰੈਂਸ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ (SOPU) ਨਾਲ ਜੁੜੇ ਸੀ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਹੁਣ ਨਵੀਂ ਜੰਗ ਸ਼ੁਰੂ ਹੋ ਗਈ ਹੈ, ਸੜਕਾਂ 'ਤੇ ਖੂਨ ਨਹੀਂ ਸੁੱਕੇਗਾ।

ਇਸ ਕਤਲ ਦਾ ਬਦਲਾ ਲੈਣ ਲਈ ਗੋਲਡੀ ਨੇ ਜੁਰਮ ਦਾ ਰਾਹ ਚੁਣਿਆ। ਗੋਲਡੀ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਉਹ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਵੀ ਮਿਲਿਆ। ਫਿਰ ਗੋਲਡੀ ਨੇ 8 ਫਰਵਰੀ 2021 ਨੂੰ ਫਰੀਦਕੋਟ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਉਪਰ ਉਸ ਦੇ ਭਰਾ ਦੇ ਕਤਲ ਦੇ ਦੋਸ਼ ਸਨ। ਇਸ ਕਤਲ ਤੋਂ ਬਾਅਦ ਗੋਲਡੀ ਚੋਰੀ-ਛਿਪੇ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਭੱਜ ਗਿਆ। ਪੁਲਿਸ ਮੁਤਾਬਕ ਗੋਲਡੀ ਆਪਣਾ ਚਿਹਰਾ ਬਦਲ ਕੇ ਕੈਨੇਡਾ ਵਿੱਚ ਰਹਿੰਦਾ ਹੈ ਤਾਂ ਜੋ ਉਸ ਨੂੰ ਫੜਿਆ ਨਾ ਜਾ ਸਕੇ। ਪੁਲਿਸ ਕੋਲ ਇਸ ਦੇ 5 ਵੱਖ-ਵੱਖ ਰੂਪਾਂ ਦੀਆਂ ਤਸਵੀਰਾਂ ਹਨ। ਗੈਂਗਸਟਰ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਇਸ ਦੌਰਾਨ ਹੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਪਹਿਲਾਂ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ 'ਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ। 

ਉਸ ਨੇ ਮੂਸੇਵਾਲਾ 'ਤੇ ਲਾਰੈਂਸ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਪੁਲਿਸ ਨੇ ਮੂਸੇਵਾਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਨੂੰ ਕਤਲ ਕਰਨ ਲਈ ਮਜਬੂਰ ਕੀਤਾ ਗਿਆ। ਗੋਲਡੀ ਨੇ ਹਰਿਆਣਾ ਤੇ ਪੰਜਾਬ ਤੋਂ 6 ਸ਼ੂਟਰ ਭੇਜ ਕੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Advertisement
ABP Premium

ਵੀਡੀਓਜ਼

Farmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp SanjhaSukhbir Badal  ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali DalBreaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!Ranjeet Singh Dadrianwala | ਪਹਿਲਾਂ ਰੇਪ ਫ਼ਿਰ ਕਤਲ ਢਡਰੀਆਂ ਵਾਲੇ ਖਿਲਾਫ਼ ਖ਼ੁਲਾਸੇ | Highcourt |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
ਪੰਜਾਬ-ਹਰਿਆਣਾ 'ਚ NIA ਦੀ ਰੇਡ, ਨਸ਼ਾ ਤਸਕਰਾਂ 'ਤੇ ਹੋਈ ਕਾਰਵਾਈ, 4 ਥਾਵਾਂ 'ਤੇ ਹੋਈ ਛਾਪੇਮਾਰੀ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Farmers Protest: ਕਿਸਾਨ ਅੰਦੋਲਨ ਨੂੰ ਅਮਰੀਕਾ ਤੋਂ ਮਿਲੀ ਹਮਾਇਤ, ਪੀਐਮ ਮੋਦੀ ਨੂੰ ਵੀ ਦਿੱਤੀ ਨਸੀਹਤ
Gold Silver Rate Today: ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
ਸੋਨੇ ਦੀ ਚਮਕ ਪਈ ਫਿਕੀ, ਚਾਂਦੀ ਦੀਆਂ ਵਧੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ ?
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Punjab News: ਦੁਕਾਨਦਾਰਾਂ ਵਿਚਾਲੇ ਮੱਚੀ ਹਲਚਲ, ਇਸ ਕੰਮ ਲਈ ਇਕ ਹਫ਼ਤੇ ਦਾ ਦਿੱਤਾ ਗਿਆ ਸਮਾਂ, ਜੇਕਰ ਨਹੀਂ ਮੰਨੇ ਤਾਂ...
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Quick Commerce 'ਚ Amazon ਦੀ ਦਮਦਾਰ ਐਂਟਰੀ, 15 ਮਿੰਟ 'ਚ ਹੋਵੇਗੀ ਸਮਾਨ ਦੀ ਡਿਲੀਵਰੀ
Punjab News: ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਪੰਜਾਬ ਦੇ ਇਸ ਸ਼ਹਿਰ ਪੁਲਿਸ ਨੇ ਕਈ ਥਾਵਾਂ ’ਤੇ ਕੀਤੀ ਨਾਕਾਬੰਦੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਓ ਸਾਵਧਾਨ!
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਨੌਵਾਂ ਦਿਨ, ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਨਿਭਾਉਣਗੇ ਸੇਵਾ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
ਰਾਸ਼ਟਰਪਤੀ ਦੇ ਦਫਤਰ 'ਚ ਪੁਲਿਸ ਦੀ Raid, ਕੁਝ ਦਿਨ ਪਹਿਲਾਂ ਅਚਾਨਕ ਲਾਇਆ ਸੀ ਮਾਰਸ਼ਲ ਲਾਅ
Embed widget