Farmer Protest: ਪੰਜਾਬ 'ਚ ਕਿਸਾਨਾਂ 'ਤੇ ਐਕਸ਼ਨ ਤੋਂ ਬਾਅਦ ਭਖੀ ਸਿਆਸਤ, CM ਸਾਬ੍ਹ ਤੁਹਾਡੇ ਵਿਰੋਧੀ ਨਹੀਂ ਪੰਜਾਬ ਦੇ ਕਿਸਾਨ, ਘੱਟੋ-ਘੱਟ ਉਨ੍ਹਾਂ ਦੀ ਗੱਲ ਤਾਂ ਸੁਣ ਸਕਦੇ ਹੋ-ਵੜਿੰਗ
ਫਿਰ ਵੀ, ਇੱਕ ਸਾਲ ਤੋਂ ਵੱਧ ਸਮੇਂ ਤੋਂ, ਉਹ ਪ੍ਰਦਰਸ਼ਨ ਕਰ ਰਹੇ ਹਨ, ਅਤੇ ਇੱਕ ਨੇਤਾ ਨੇ ਆਪਣੀ ਜਾਨ ਤੱਕ ਵੀ ਦਾਅ ‘ਤੇ ਵੀ ਲਗਾ ਦਿੱਤੀ ਹੈ। ਤੁਸੀਂ ਘੱਟੋ-ਘੱਟ ਉਹਨਾਂ ਦੀ ਗੱਲ ਤਾਂ ਸੁਣ ਸਕਦੇ ਹੋ। ਜੇਕਰ ਉਹ ਆਪਣੇ ਹੀ ਮੁੱਖ ਮੰਤਰੀ ਨਾਲ ਗੱਲ ਨਹੀਂ ਕਰ ਸਕਦੇ ਤਾਂ ਉਹ ਕਿੱਥੇ ਜਾਣਗੇ?
Farmer Protest: ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਭਗਵੰਤ ਮਾਨ ਮੀਟਿੰਗ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਚੜ੍ਹਦੇ ਦਿਨ ਹੀ ਕਿਸਾਨਾਂ ਉੱਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਮੰਗਲਵਾਰ ਸਵੇਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਆਗੂ ਦਿਲਬਾਗ ਸਿੰਘ ਗਿੱਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪੁਲਿਸ ਸੰਗਰੂਰ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਦੇ ਘਰ ਵੀ ਪਹੁੰਚੀ ਪਰ ਉਹ ਨਹੀਂ ਮਿਲੇ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਪੁਲਿਸ ਦੇ ਇਸ ਵਤੀਰੇ ਦਾ ਸਖ਼ਤ ਵਿਰੋਧ ਹੋ ਰਿਹਾ ਹੈ।
ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੁੱਖ ਮੰਤਰੀ ਸਾਹਿਬ, ਪੰਜਾਬ ਦੇ ਕਿਸਾਨ ਤੁਹਾਡੇ ਵਿਰੋਧੀ ਨਹੀਂ ਹਨ, ਉਹ ਸਾਡੀ ਆਰਥਿਕਤਾ, ਛੋਟੇ ਵਪਾਰੀ ਅਤੇ ਸਮੁੱਚੀ ਖੇਤੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਜਦੋਂ ਕਿਸਾਨ ਖੁਸ਼ਹਾਲ ਹੁੰਦੇ ਹਨ, ਪੰਜਾਬ ਵਧਦਾ-ਫੁੱਲਦਾ ਹੈ-ਸਾਡੀਆਂ ਮੰਡੀਆਂ ਵਧਦੀਆਂ ਹਨ, ਛੋਟੇ ਦੁਕਾਨਦਾਰ ਕਮਾਉਂਦੇ ਹਨ, ਅਤੇ ਹਰ ਘਰ ਨੂੰ ਲਾਭ ਹੁੰਦਾ ਹੈ।
CM Sahib, Punjab’s farmers are not your opponents—they are the backbone of our economy, small traders, and entire agrarian system. When farmers prosper, Punjab thrives—our markets flourish, small shopkeepers earn, and every household benefits.
— Amarinder Singh Raja Warring (@RajaBrar_INC) March 4, 2025
Yet, for over a year, they have…
ਫਿਰ ਵੀ, ਇੱਕ ਸਾਲ ਤੋਂ ਵੱਧ ਸਮੇਂ ਤੋਂ, ਉਹ ਪ੍ਰਦਰਸ਼ਨ ਕਰ ਰਹੇ ਹਨ, ਅਤੇ ਇੱਕ ਨੇਤਾ ਨੇ ਆਪਣੀ ਜਾਨ ਤੱਕ ਵੀ ਦਾਅ ‘ਤੇ ਵੀ ਲਗਾ ਦਿੱਤੀ ਹੈ। ਤੁਸੀਂ ਘੱਟੋ-ਘੱਟ ਉਹਨਾਂ ਦੀ ਗੱਲ ਤਾਂ ਸੁਣ ਸਕਦੇ ਹੋ। ਜੇਕਰ ਉਹ ਆਪਣੇ ਹੀ ਮੁੱਖ ਮੰਤਰੀ ਨਾਲ ਗੱਲ ਨਹੀਂ ਕਰ ਸਕਦੇ ਤਾਂ ਉਹ ਕਿੱਥੇ ਜਾਣਗੇ?
ਸਾਡੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨਾ ਪੰਜਾਬ ਦੇ ਭਵਿੱਖ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਬਜਾਏ ਤੁਸੀਂ ਕਿਸਾਨਾਂ ਨੂੰ ਗ੍ਰਿਫਤਾਰ ਕਿਉਂ ਕਰ ਰਹੇ ਹੋ? ਕੀ ਤੁਸੀਂ ਦੇਸ਼ ਦਾ ਢਿੱਡ ਭਰਨ ਵਾਲਿਆਂ ਨਾਲ ਅਜਿਹਾ ਸਲੂਕ ਕਰਦੇ ਹੋ? ਕਿਸਾਨਾਂ ਨਾਲ ਗੱਲ ਕਰੋ-ਉਨ੍ਹਾਂ ਦੇ ਸੰਘਰਸ਼ ਦਾ ਸਤਿਕਾਰ ਕਰੋ!
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
