ਰੇਤਾ ਬਜਰੀ ਸੰਕਟ ਨੇ ਵਧਾਇਆ ਭਗਵੰਤ ਮਾਨ ਸਰਕਾਰ ਖਿਲਾਫ ਰੋਸ, ਵੱਖ-ਵੱਖ ਜਥੇਬੰਦੀਆਂ ਸੜਕਾਂ 'ਤੇ ਉੱਤਰੀਆਂ
ਕਿਸਾਨ ਆਗੂਆਂ ਤੇ ਕਰੈਸ਼ਰ ਮਾਲਕਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਮਾਇੰਨਿਗ ਪਾਲਸੀ ਤਹਿਤ ਰੇਤ ਬਜਰੀ ਨਾਲ਼ ਜੁੜੇ ਹਰ ਇਕ ਵਰਗ ਨੂੰ ਖੱਜਲ ਖੁਆਰ ਕੀਤਾ ਹੈ।
ਗੁਰਦਾਸਪੁਰ: ਰੇਤਾ ਬਜਰੀ ਸੰਘਰਸ ਮੋਰਚੇ ਦੇ ਬੈਨਰ ਦੀ ਅਗਵਾਈ ਹੇਠ ਰੇਤਾ ਬਜਰੀ ਸੰਕਟ ਦੇ ਹੱਲ ਤੇ ਨਾਜਾਇਜ਼ ਮਾਇਨਿੰਗ ਦੇ ਨਾਂ ਹੇਠ ਜੇਸੀਬੀ, ਟਿੱਪਰਾਂ ਉਪਰ ਦਰਜ ਹੋਏ ਕੇਸ ਰੱਦ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਬੱਬਰੀ ਬਾਈਪਾਸ ਗੁਰਦਾਸਪੁਰ ਤੇ ਰੋਸ ਧਰਨਾ ਲਾਇਆ। ਇਸ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਮੁਜ਼ਹਾਰਾਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਪਣੀ ਨਵੀਂ ਮਾਇੰਨਿਗ ਪਾਲਸੀ ਤਹਿਤ ਲੋਕਾਂ ਨੂੰ ਖੱਜਲ ਖੁਆਰ ਕਰ ਰਹੀ ਹੈ।
ਧਰਨਾ ਪ੍ਰਦਰਸ਼ਨ ਕਰ ਰਹੇ ਵੱਖ ਵੱਖ ਕਿਸਾਨ ਆਗੂਆਂ ਤੇ ਕਰੈਸ਼ਰ ਮਾਲਕਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਮਾਇੰਨਿਗ ਪਾਲਸੀ ਤਹਿਤ ਰੇਤ ਬਜਰੀ ਨਾਲ਼ ਜੁੜੇ ਹਰ ਇਕ ਵਰਗ ਨੂੰ ਖੱਜਲ ਖੁਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੈਸ਼ਰ ਦਾ ਕੰਮ ਬੰਦ ਹੋਣ ਕਾਰਨ ਮਜ਼ਦੂਰਾਂ, ਕਿਸਾਨਾਂ, ਟਿੱਪਰ ਚਾਲਕਾਂ, ਜੇਸੀਬੀ ਚਾਲਕਾਂ ਦਾ ਘਰ ਚਲਾਉਣਾ ਔਖਾ ਹੋਇਆ ਪਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਜਾਇਜ਼ ਮਾਇਨਿੰਗ ਦੇ ਨਾਂ ਹੇਠ ਕਈ ਜੇਸੀਬੀ, ਟਿੱਪਰ ਚਾਲਕਾਂ ਉਪਰ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਨੇ ਅੱਜ ਧਰਨਾ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਕਾਰੋਬਾਰ ਸ਼ੁਰੂ ਨਾ ਕੀਤਾ ਗਿਆ ਤੇ ਜੇਸੀਬੀ ਟਿੱਪਰ ਚਾਲਕਾਂ ਉਪਰ ਦਰਜ ਹੋਏ ਮਾਮਲੇ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਤੇ ਨੈਸ਼ਨਲ ਹਾਈਵੇਅ ਰੋਕੇ ਜਾਣਗੇ।
ਇਹ ਵੀ ਪੜ੍ਹੋ: ਹਸਪਤਾਲਾਂ 'ਚੋਂ ਮੁੱਕਣ ਲੱਗੀਆਂ ਦਵਾਈਆਂ? ਪਰਗਟ ਸਿੰਘ ਬੋਲੇ, ਇਸ਼ਤਿਹਾਰਬਾਜ਼ੀ ਤੇ ਅਸਲੀਅਤ ਵਿੱਚ ਅੰਤਰ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।