Punjab News: ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀਆਂ ਨੂੰ 3 ਪਿਸਤੌਲਾਂ, ਇੱਕ ਦੇਸੀ ਕੱਟਾ, 5 ਜਿੰਦਾ ਕਾਰਤੂਸ ਤੋਂ ਲੈ ਕੇ ਦੋ ਕਾਰਾਂ ਸਮੇਤ ਕੀਤਾ ਕਾਬੂ
Moga police: ਮੋਗਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਿਸ ਕਰਕੇ ਪੁਲਿਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀਆਂ ਨੂੰ ਵੱਡੀ ਗਿਣਤੀ ਦੇ ਅਸਲੇ ਦੇ ਨਾਲ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਇੱਕ ਫਾਰਚੂਨਰ ਅਤੇ ਇੱਕ ਵਰਨਾ ਕਾਰ...
Punjab News: ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮੋਗਾ ਸੀ.ਆਈ.ਏ ਸਟਾਫ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਮੋਗਾ ਮਹਿਣਾ ਦੇ ਬੱਸ ਸਟਾਪ ਨੇੜਿਓਂ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਸਾਥੀਆਂ ਨੂੰ ਤਿੰਨ ਪਿਸਤੌਲ 30 ਬੋਰ ਦੀਆਂ 3 ਜਿੰਦਾ ਕਾਰਤੂਸ, 1 ਦੇਸੀ ਕੱਟਾ 315 ਬੋਰ ਸਮੇਤ 2 ਜਿੰਦਾ ਕਾਰਤੂਸ, ਇਕ ਕਾਰ ਫਾਰਚੂਨਰ ਅਤੇ ਇਕ ਵਰਨਾ ਕਾਰ ਸਮੇਤ ਕਾਬੂ ਕੀਤਾ ਗਿਆ।
ਵਾਰਦਾਤ ਨੂੰ ਅੰਜਾਮ ਦੇਣ ਦੀ ਸੀ ਨੀਅਤ
ਇਸ ਮਾਮਲੇ ਸਬੰਧੀ ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਣਾ ਦੇ ਬੱਸ ਸਟਾਪ 'ਤੇ 6 ਵਿਅਕਤੀ ਫਾਰਚੂਨਰ ਅਤੇ ਵਰਨਾ ਗੱਡੀਆਂ ਸਮੇਤ ਨਾਜਾਇਜ਼ ਹਥਿਆਰਾਂ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਖੜ੍ਹੇ ਹਨ।
ਵੱਡੀ ਗਿਣਤੀ ਦੇ ਵਿੱਚ ਅਸਲਾ ਅਤੇ ਦੋ ਕਾਰਾਂ ਬਰਾਮਤ ਕੀਤੀਆਂ
ਮੌਕੇ 'ਤੇ ਸੀ.ਆਈ.ਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਜਾ ਕੇ ਦਵਿੰਦਰ ਬੰਬੀਆ ਗਿਰੋਹ ਦੇ 6 ਸਾਥੀਆਂ ਨੂੰ 3 ਪਿਸਤੌਲ, ਇਕ ਦੇਸੀ ਕਟਾ 5 ਜਿੰਦਾ ਕਾਰਤੂਸ ਅਤੇ ਇਕ ਫਾਰਚੂਨਰ ਅਤੇ ਇਕ ਵਰਨਾ ਕਾਰ ਸਮੇਤ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ, ਸੁਨੀਲ ਕੁਮਾਰ ਜੋ ਕਿ ਦਵਿੰਦਰ ਬੰਬੀਆ ਗੈਂਗ ਦੇ ਸਾਥੀ ਹਨ, ਇਸ ਤੋਂ ਇਲਾਵਾ ਕਰਨ,ਵਿੱਕੀ ਗਾਂਧੀ, ਹੇਮਪ੍ਰੀਤ ਚੀਮਾ, ਸਾਹਿਲ ਸ਼ਰਮਾ ਸ਼ਾਲੂ ਜੋ ਲਵਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਦੇ ਗਰੋਹ ਵਿੱਚ ਕੰਮ ਕਰਦੇ ਸਨ। ਸਾਰੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ।
ਅਸਲਾ ਐਕਟ ਤਹਿਤ ਕੇਸ ਦਰਜ
ਥਾਣਾ ਮਹਿਣਾ ਵਿੱਚ 6 ਵਿਅਕਤੀਆਂ ਖ਼ਿਲਾਫ਼ ਧਾਰਾ 25(6)(7)-54-59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਦੋਸ਼ੀ ਵਿੱਕੀ ਗਾਂਧੀ ਖਿਲਾਫ ਮੋਗਾ ਜ਼ਿਲੇ 'ਚ 6 ਅਪਰਾਧਿਕ ਮਾਮਲੇ ਦਰਜ ਹਨ, ਸੁਨੀਲ ਕੁਮਾਰ ਖਿਲਾਫ ਮੋਗਾ ਦੇ ਵੱਖ-ਵੱਖ ਥਾਣਿਆਂ 'ਚ 13 ਅਪਰਾਧਿਕ ਮਾਮਲੇ ਦਰਜ ਹਨ, ਲਵਪ੍ਰੀਤ ਸਿੰਘ ਖਿਲਾਫ 1 ਅਪਰਾਧਿਕ ਮਾਮਲਾ ਦਰਜ ਹੈ। ਅੱਜ 6 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।