ਪੜਚੋਲ ਕਰੋ

Punjab News: ਪੰਜਾਬ ਦੇ ਪੈਟਰੋਲ ਪੰਪਾਂ 'ਤੇ ਮੁੱਕਿਆ ਤੇਲ...ਫਲਾਂ ਤੇ ਸਬਜ਼ੀਆਂ ਦੀ ਸਪਲਾਈ ਵੀ ਠੱਪ

latest news: ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਪੈਟਰੋਲ ਪੰਪ ਡ੍ਰਾਈ ਹੋਣ ਲੱਗੇ ਹਨ। ਸ਼ਹਿਰਾਂ ਵਿੱਚ ਸਬਜ਼ੀਆਂ, ਫਲਾਂ ਤੇ ਅੰਡਿਆਂ ਦੀਆਂ ਕੀਮਤਾਂ ਵਧਣ ਲੱਗੀਆਂ ਹਨ।

Punjab News: ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਪੈਟਰੋਲ ਪੰਪ ਡ੍ਰਾਈ ਹੋਣ ਲੱਗੇ ਹਨ। ਸ਼ਹਿਰਾਂ ਵਿੱਚ ਸਬਜ਼ੀਆਂ, ਫਲਾਂ ਤੇ ਅੰਡਿਆਂ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਇਸ ਲਈ ਲੋਕਾਂ ਵਿੱਚ ਸਹਿਮ ਹੈ। ਉਂਝ ਟਰੱਕ ਡਰਾਈਵਰਾਂ ਦੀ ਹੜਤਾਲ ਕੱਲ੍ਹ ਤੱਕ ਹੀ ਹੈ। ਜੇਕਰ ਹੜਤਾਲ ਖੁੱਲ੍ਹ ਜਾਂਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। 

ਹਾਸਲ ਜਾਣਕਾਰੀ ਮੁਤਾਬਕ ਇਸ ਵੇਲੇ ਪੰਜਾਬ ਦੇ 4100 ਪੈਟਰੋਲ ਪੰਪਾਂ ਵਿੱਚੋਂ 30% ਬੀਤੀ ਰਾਤ ਹੀ ਖਾਲੀ ਹੋ ਗਏ ਸਨ। ਕਈ ਪੈਟਰੋਲ ਪੰਪਾਂ 'ਤੇ ਸਿਰਫ਼ ਇੱਕ ਦਿਨ ਦਾ ਤੇਲ ਬਚਿਆ ਹੈ, ਜੋ ਅੱਜ ਸ਼ਾਮ ਤੱਕ ਵਿਕ ਜਾਵੇਗਾ। ਇਸ ਲਈ ਕੱਲ੍ਹ ਨੂੰ ਪੈਟਰੋਲ-ਡੀਜ਼ਲ ਦੀ ਕਿੱਲਤ ਮਹਿਸੂਸ ਹੋ ਸਕਦੀ ਹੈ। ਪੈਟਰੋਲ ਪੰਪ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਖਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ।

ਦਰਅਸਲ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਮੁੱਖ ਤੌਰ 'ਤੇ ਬਠਿੰਡਾ, ਜਲੰਧਰ ਤੇ ਸੰਗਰੂਰ ਤੋਂ ਤੇਲ ਸਪਲਾਈ ਕੀਤਾ ਜਾਂਦਾ ਹੈ। ਇਸ ਕੰਮ ਵਿੱਚ ਟਰੱਕ, ਟੈਂਕਰ ਪਿਕਅੱਪ ਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ। ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ। ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ-ਢੁਆਈ ਕਰਨ ਤੋਂ ਅਸਮਰਥ ਹਨ। ਹੜਤਾਲੀ ਡਿਪੂਆਂ ਤੋਂ ਤੇਲ ਨਹੀਂ ਭਰਨ ਦੇ ਰਹੇ।

ਦੱਸ ਦਈਏ ਕਿ ਅਪਰੇਟਰ ਤੇ ਡਰਾਈਵਰ ਨਵੇਂ ਕਾਨੂੰਨ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦੇ ਜੁਰਮਾਨੇ ਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਦਾ ਵਿਰੋਧ ਕਰ ਰਹੇ ਹਨ। ਇਸ ਕਾਨੂੰਨ ਦਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਟਰੱਕ ਯੂਨੀਅਨ ਦੀ ਅਗਲੀ ਮੀਟਿੰਗ 10 ਜਨਵਰੀ ਨੂੰ ਹੋਵੇਗੀ। ਇਸ ਵਿੱਚ ਫੈਸਲਾ ਲਿਆ ਜਾਵੇਗਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਪੱਖ ਸਰਕਾਰ ਅੱਗੇ ਕਿਵੇਂ ਪੇਸ਼ ਕਰਨਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ

Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ

Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ

Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Advertisement
ABP Premium

ਵੀਡੀਓਜ਼

Khanna News | ਗੋਲਗੱਪੇ ਖਾਣ ਜਾ ਰਹੇ ਮਾਂ ਪੁੱਤ ਟਰੇਨ ਦੀ ਚਪੇਟ 'ਚ ਆਏ, ਪੁੱਤ ਦੇ ਉੱਡੇ ਚਿੱਥੜੇSangrur News |ਭਵਾਨੀਗੜ੍ਹ ਦੇ ਲੋਕਾਂ ਦਾ CM ਮਾਨ ਨੂੰ ਸੁਨੇਹਾ - 'ਪਿੰਡਾਂ ਦੀਆਂ ਸੱਥਾਂ 'ਚ ਕੀ ਇਥੇ ਤਾਂ ਤਹਿਸੀਲਦਾਰ ਦਫਤਰਾਂ 'ਚ ਵੀ ਨਹੀਂ ਹੋ ਰਹੀਆਂ ਰਜਿਸਟਰੀਆਂ'Jalandhar AAP PC | ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੀ ਕੁੰਡਲੀ ਕੱਢ ਲਿਆਈ AAP, ਪੁੱਛੇ 5 ਸਵਾਲ !!!SAD | 'ਬੋਲਣ ਤੋਂ ਪਹਿਲਾਂ 100 ਵਾਰ ਸੋਚੇ ਬੀਬਾ ਬਾਦਲ' - ਬਾਗ਼ੀ ਧੜਾ | Prem singh Chandumajra | Harsimrat Badal

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
ਗ੍ਰੇਟਰ ਨੋਇਡਾ 'ਚ ਮੀਂਹ ਕਾਰਨ ਡਿੱਗੀ ਮਕਾਨ ਦੀ ਕੰਧ, 6 ਬੱਚੇ ਦੱਬੇ, 3 ਦੀ ਦਰਦਨਾਕ ਮੌਤ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Health: ਕੀ ਵਾਰ-ਵਾਰ ਕਰਦੇ ਹੋ ਮਾਊਥਵਾਸ਼ ਦੀ ਵਰਤੋਂ...ਤਾਂ ਹੋ ਜਾਓ ਸਾਵਧਾਨ! ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Jio-Airtel ਤੋਂ ਬਾਅਦ ਵੋਡਾਫੋਨ ਆਈਡੀਆ ਨੇ ਵੀ ਕੀਤਾ ਮੋਬਾਈਲ ਟੈਰਿਫ ਮਹਿੰਗਾ, ਪ੍ਰੀਪੇਡ ਪੋਸਟਪੇਡ ਦਰਾਂ ਵਿੱਚ ਵਾਧਾ 4 ਜੁਲਾਈ ਤੋਂ ਲਾਗੂ
Dengue: ਮਾਨਸੂਨ ਦੇ ਆਉਣ ਨਾਲ ਡੇਂਗੂ ਦਾ ਸਤਾਉਣ ਲੱਗਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Dengue: ਮਾਨਸੂਨ ਦੇ ਆਉਣ ਨਾਲ ਸਤਾਉਣ ਲੱਗਾ ਡੇਂਗੂ ਦਾ ਡਰ, ਇਸ ਸੂਬੇ 'ਚ ਤੇਜ਼ੀ ਨਾਲ ਵੱਧੇ ਮਾਮਲੇ, ਇੰਝ ਕਰੋ ਆਪਣੇ ਪਰਿਵਾਰ ਦਾ ਬਚਾਅ
Youtube AI Song: ਯੂਟਿਊਬ ਦਾ ਨਵਾਂ ਫੀਚਰ ਜਲਦ ਆ ਰਿਹੈ, 3 ਵੱਡੀਆਂ ਕੰਪਨੀਆਂ ਨਾਲ ਚੱਲ ਰਹੀ ਗੱਲਬਾਤ, ਹੁਣ AI ਬਣਾ ਸਕੇਗਾ ਗਾਣੇ

Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ

ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ

Embed widget