ਲੰਪੀ ਸਕਿਨ ਕਾਰਨ ਘਟਿਆ ਦੁੱਧ ਉਤਪਾਦਨ, ਪੰਜਾਬ 'ਚ ਹਜ਼ਾਰਾਂ ਪੂਸ਼ਆਂ ਦੀ ਹੋਈ ਮੌਤ
ਪੰਜਾਬ ਦੇ ਡੇਅਰੀ ਫਾਰਮਰਜ਼ ਪਸ਼ੂਆਂ 'ਚ ਫੈਲੀ ਰਹੀ ਲੰਪੀ ਸਕਿੱਨ ਤੋਂ ਕਾਫ਼ੀ ਜ਼ਿਆਦਾ ਪਰੇਸ਼ਾਨ ਹਨ।ਲੰਪੀ ਸਕਿੱਨ ਦੇ ਨਾਲ ਪਹਿਲਾਂ ਤਾਂ ਸਰਿਫ ਗਾਵਾਂ ਹੀ ਸੰਕਰਮਿਤ ਸੀ ਪਰ ਹੁਣ ਮੱਝਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ ਹਨ।
ਚੰਡੀਗੜ੍ਹ: ਪੰਜਾਬ ਦੇ ਡੇਅਰੀ ਫਾਰਮਰਜ਼ ਪਸ਼ੂਆਂ 'ਚ ਫੈਲੀ ਰਹੀ ਲੰਪੀ ਸਕਿੱਨ ਤੋਂ ਕਾਫ਼ੀ ਜ਼ਿਆਦਾ ਪਰੇਸ਼ਾਨ ਹਨ।ਲੰਪੀ ਸਕਿੱਨ ਦੇ ਨਾਲ ਪਹਿਲਾਂ ਤਾਂ ਸਰਿਫ ਗਾਵਾਂ ਹੀ ਸੰਕਰਮਿਤ ਸੀ ਪਰ ਹੁਣ ਮੱਝਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ ਹਨ। ਪਸ਼ੂਆਂ ਦੀ ਮੌਤ ਦਰ ਅਤੇ ਬਿਮਾਰੀ ਦੇ ਪ੍ਰਭਾਵ ਕਾਰਨ ਸੂਬੇ ਵਿੱਚ ਦੁੱਧ ਉਤਪਾਦਨ ਵਿੱਚ ਵੀ ਕਮੀ ਆ ਰਹੀ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਪੰਜਾਬ ਦੇ ਅਨੁਸਾਰ ਸੂਬੇ ਵਿੱਚ ਲਗਭਗ 22 ਲੱਖ ਗਾਵਾਂ ਵਿੱਚੋਂ ਲਗਭਗ 74325 ਹਜ਼ਾਰ ਗਾਵਾਂ ਐਲਐਸਡੀ ਕਾਰਨ ਪ੍ਰਭਾਵਿਤ ਹੋ ਗਈਆਂ ਹਨ, ਜਦੋਂ ਕਿ ਕਈ ਹਜ਼ਾਰ ਗਾਵਾਂ ਦਾ ਇਸ ਨਾਲ ਗਰਭਪਾਤ ਹੋਇਆ ਹੈ ਜਿਸਦਾ ਇਨ੍ਹਾਂ ਪਸ਼ੂਆਂ ਦੀ ਜਨਮ ਦਰ ਉੱਤੇ ਆਉਣ ਵਾਲੇ ਸਮੇਂ ਵਿਚ ਅਸਰ ਦਿਖਾਈ ਦੇਵੇਗਾ।
ਪੰਜਾਬ ਵਿੱਚ 22 ਲੱਖ ਗਾਵਾਂ ਤੋਂ ਇਲਾਵਾ 35 ਲੱਖ ਦੇ ਕਰੀਬ ਮੱਝਾਂ ਹਨ ਅਤੇ ਸੂਬੇ ਵਿੱਚ ਰੋਜ਼ਾਨਾ ਕਰੀਬ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਹੈ। ਇਸ ਵਿੱਚੋਂ ਕਰੀਬ 1.30 ਕਰੋੜ ਲੀਟਰ ਬਾਜ਼ਾਰ ਵਿੱਚ ਆਉਂਦਾ ਹੈ। ਬਿਮਾਰੀ ਦੀ ਸ਼ੁਰੂਆਤ ਤੋਂ ਬਾਅਦ, ਮੁੱਖ ਤੌਰ 'ਤੇ ਗਾਵਾਂ ਨਾਲ ਸਬੰਧਤ ਦੁੱਧ ਦੇ ਉਤਪਾਦਨ ਵਿੱਚ ਨੁਕਸਾਨ ਦਾ 15-20% ਮੁਲਾਂਕਣ ਕੀਤਾ ਗਿਆ ਹੈ। ਜਦੋਂ ਕਿ ਮੱਝਾਂ ਦੀ ਗਿਣਤੀ ਵੱਧ ਹੈ, ਗਾਂ ਦੇ ਦੁੱਧ ਦੀ ਪੈਦਾਵਾਰ ਮੱਝਾਂ ਨਾਲੋਂ ਵੱਧ ਹੈ, ਉਤਪਾਦਨ ਵਿੱਚ ਹਿੱਸੇਦਾਰੀ ਦਾ ਮੁਲਾਂਕਣ ਕ੍ਰਮਵਾਰ ਗਾਵਾਂ ਅਤੇ ਮੱਝਾਂ ਤੋਂ ਲਗਭਗ 50% ਹੈ।
ਪੰਜਾਬ ਵਿੱਚ ਹੋਲਸਟੀਨ ਫਰੀਜ਼ੀਅਨ (HF) ਅਤੇ ਜਰਸੀ ਨਸਲ ਦੀਆਂ ਗਾਵਾਂ ਹਨ। ਪੁਰਾਣੇ ਸਮਿਆਂ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਕਿ ਡੇਅਰੀ ਸੈਕਟਰ ਇੰਨਾ ਵੱਡਾ ਸੰਕਟ ਦੇਖ ਰਿਹਾ ਹੈ। ਮੌਤ ਦਰ ਅਤੇ ਵਾਇਰਲ ਬਿਮਾਰੀਆਂ ਤੋਂ ਘਬਰਾਏ ਹੋਏ ਡੇਅਰੀ ਫਾਰਮਰ ਜੀਵਿਤ ਪਸ਼ੂਆਂ ਨੂੰ ਸੜਕਾਂ ਅਤੇ ਜਲਘਰਾਂ 'ਤੇ ਸੁੱਟ ਰਹੇ ਹਨ, ਜਿਸ ਨਾਲ ਹੋਰ ਜਾਨਵਰਾਂ ਨੂੰ ਲਾਗ ਫੈਲਣ ਦਾ ਖਦਸ਼ਾ ਵਧ ਰਿਹਾ ਹੈ।
ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ (ਪੀਡੀਐਫਏ) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਇਸ ਬਿਮਾਰੀ ਨੇ ਡੇਅਰੀ ਫਾਰਮਿੰਗ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਛੋਟੇ ਕਿਸਾਨ ਕਾਰੋਬਾਰ ਤੋਂ ਬਾਹਰ ਹੋ ਰਹੇ ਹਨ, ਕੰਗਾਲ ਹੋ ਰਹੇ ਹਨ। ਦਰਮਿਆਨੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਪਰ ਸੰਕਟ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਹ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਟੀਕੇ ਵੀ ਆਸਾਨੀ ਨਾਲ ਉਪਲਬਧ ਨਹੀਂ ਹਨ। ਕਿਸਾਨ ਮਰੇ ਹੋਏ ਪਸ਼ੂਆਂ ਨੂੰ ਕਿਤੇ ਵੀ ਸੁੱਟ ਰਹੇ ਹਨ ਜਾਂ ਉਨ੍ਹਾਂ ਨੂੰ ਦਫ਼ਨਾਉਣ ਦੀ ਬਜਾਏ ਜਲਘਰਾਂ ਵਿੱਚ ਧੱਕ ਰਹੇ ਹਨ। ਸਰਕਾਰ ਨੂੰ ਇਸ ਵੱਲ ਖ਼ਾਸ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਬਠਿੰਡਾ ਦੇ NGO ਨੌਜ਼ਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ, "ਸਾਡੇ ਵਲੰਟੀਅਰ ਸੜਕਾਂ 'ਤੇ ਛੱਡੇ ਪਸ਼ੂਆਂ ਦੀ ਦੇਖਭਾਲ ਲਈ ਵੱਖ-ਵੱਖ ਥਾਵਾਂ 'ਤੇ ਜਾ ਰਹੇ ਹਨ। ਅਸੀਂ ਬਠਿੰਡਾ-ਬਾਦਲ ਰੋਡ 'ਤੇ ਬਹੁਤ ਸਾਰੇ ਜਾਨਵਰਾਂ ਨੂੰ ਸੁੱਟੇ ਹੋਏ ਦੇਖੇ ਹਨ, ਜਿਸ ਬਦਬੂ ਫੈਲਾ ਰਹੇ ਹਨ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਫ਼ਨਾਉਣ ਦੀ ਕੋਈ ਪਰਵਾਹ ਨਹੀਂ ਕੀਤੀ, ਇਸ ਨਾਲ ਬਿਮਾਰੀਆਂ ਹੋ ਸਕਦੀਆਂ ਹਨ।