ਪੜਚੋਲ ਕਰੋ
Advertisement

Birthday Special: ਇਸ ਨਿਰਦੇਸ਼ਕ ਦੇ ਪਿਆਰ 'ਚ ਪੈ ਕੇ ਬਰਬਾਦ ਹੋ ਗਿਆ ਸੀ Urmila Matondkar ਦਾ ਕਰੀਅਰ, ਅੱਜ ਅਜਿਹੀ ਜ਼ਿੰਦਗੀ ਜੀ ਰਹੀ ਰੰਗੀਲਾ ਗਰਲ
ਉਰਮਿਲਾ ਮਾਤੋਂਡਕਰ
1/6

Urmila Matondkar Birthday: ਜਦੋਂ ਵੀ ਫ਼ਿਲਮ 'ਰੰਗੀਲਾ' ਦਾ ਨਾਂ ਆਉਂਦਾ ਹੈ ਤਾਂ ਹਰ ਕੋਈ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਯਾਦ ਕਰਦਾ ਹੈ। ਉਰਮਿਲਾ ਮਾਤੋਂਡਕਰ ਅੱਜ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਹਨ। ਉਰਮਿਲਾ ਨੇ ਆਪਣੇ ਬਾਲੀਵੁੱਡ ਕਰੀਅਰ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਪਰ ਉਨ੍ਹਾਂ ਨੂੰ ਪ੍ਰਸਿੱਧੀ 'ਰੰਗੀਲਾ' ਤੋਂ ਹੀ ਮਿਲੀ। ਉਰਮਿਲਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੂੰ ਬਤੌਰ ਚਾਈਲਡ ਆਰਟਿਸਟ ਫ਼ਿਲਮ 'ਮਾਸੂਮ' ਮਿਲੀ ਸੀ।
2/6

ਸ਼ੇਖਰ ਕਪੂਰ ਦੀ ਫ਼ਿਲਮ 'ਮਾਸੂਮ' 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਰਮਿਲਾ ਆਪਣੀ ਪ੍ਰੋਫੈਸ਼ਨਲ ਲਾਈਫ਼ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਉਰਮਿਲਾ ਦੇ ਅਫ਼ੇਅਰ ਦੀਆਂ ਖ਼ਬਰਾਂ ਕਾਫੀ ਸੁਰਖੀਆਂ 'ਚ ਰਹੀਆਂ ਹਨ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਖ਼ਾਸ ਗੱਲਾਂ ਦੱਸਦੇ ਹਾਂ।
3/6

ਉਰਮਿਲਾ ਮਾਤੋਂਡਕਰ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਪਰ ਉਨ੍ਹਾਂ ਨੂੰ ਪਛਾਣ ਰਾਮ ਗੋਪਾਲ ਵਰਮਾ ਦੀ ਫ਼ਿਲਮ 'ਰੰਗੀਲਾ' ਤੋਂ ਮਿਲੀ। ਇਸ ਫ਼ਿਲਮ ਤੋਂ ਬਾਅਦ ਉਰਮਿਲਾ ਮਾਤੋਂਡਕਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਦੋਂ ਤੋਂ ਹੀ ਉਰਮਿਲਾ ਰਾਮ ਗੋਪਾਲ ਵਰਮਾ ਦੀ ਹਰ ਫ਼ਿਲਮ 'ਚ ਸੀ। ਰੰਗੀਲਾ ਤੋਂ ਬਾਅਦ ਉਰਮਿਲਾ ਨੂੰ 'ਰੰਗੀਲਾ ਗਰਲ' ਦੇ ਨਾਂ ਨਾਲ ਜਾਣਿਆ ਜਾਂਦਾ ਸੀ।
4/6

ਇਸ ਕਾਰਨ ਡੁੱਬਿਆ ਕਰੀਅਰ ਰਾਮ ਗੋਪਾਲ ਵਰਮਾ ਤੇ ਉਰਮਿਲਾ ਮਾਤੋਂਡਕਰ ਨੇ ਕਦੇ ਵੀ ਆਪਣੇ ਅਫ਼ੇਅਰ ਨੂੰ ਸਵੀਕਾਰ ਨਹੀਂ ਕੀਤਾ ਪਰ ਰਾਮ ਗੋਪਾਲ ਦੀ ਬਦੌਲਤ ਹੀ ਉਰਮਿਲਾ ਆਪਣੇ ਕਰੀਅਰ ਦੇ ਸਿਖਰ 'ਤੇ ਪਹੁੰਚੀ ਸੀ, ਪਰ ਰਾਮ ਗੋਪਾਲ ਵਰਮਾ ਕਾਰਨ ਉਰਮਿਲਾ ਦਾ ਕਰੀਅਰ ਵੀ ਡੁੱਬ ਗਿਆ।
5/6

ਇੱਕ ਸਮਾਂ ਸੀ ਜਦੋਂ ਰਾਮ ਗੋਪਾਲ ਵਰਮਾ ਆਪਣੀ ਹਰ ਫ਼ਿਲਮ 'ਚ ਉਰਮਿਲਾ ਨੂੰ ਕਾਸਟ ਕਰਦੇ ਸਨ। ਦੋਵਾਂ ਨੇ 13 ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਰਾਮ ਗੋਪਾਲ ਵਰਮਾ ਨਾਲ ਕੰਮ ਕਰਨ ਕਾਰਨ ਹੋਰ ਨਿਰਦੇਸ਼ਕਾਂ ਨੇ ਉਰਮਿਲਾ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਦੀ ਰਾਮ ਗੋਪਾਲ ਵਰਮਾ ਨਾਲ ਨਹੀਂ ਬਣਦੀ ਸੀ।
6/6

ਹੌਲੀ-ਹੌਲੀ ਜਦੋਂ ਰਾਮ ਗੋਪਾਲ ਵਰਮਾ ਅਤੇ ਉਰਮਿਲਾ ਮਾਤੋਂਡਕਰ ਵਿਚਾਲੇ ਦੂਰੀ ਆਉਣ ਲੱਗੀ ਤਾਂ ਉਨ੍ਹਾਂ ਨੇ ਰੰਗੀਲਾ ਗਰਲ ਨੂੰ ਆਪਣੀ ਫ਼ਿਲਮ 'ਚ ਲੈਣਾ ਵੀ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਕੋਈ ਹੋਰ ਨਿਰਦੇਸ਼ਕ ਉਰਮਿਲਾ ਨੂੰ ਆਪਣੀ ਫ਼ਿਲਮ ਲਈ ਅਪ੍ਰੋਚ ਨਹੀਂ ਕਰ ਰਹੇ ਸਨ, ਜਿਸ ਕਾਰਨ ਉਰਮਿਲਾ ਦਾ ਕਰੀਅਰ ਡੁੱਬ ਗਿਆ। ਇਸ ਤੋਂ ਬਾਅਦ ਉਹ ਇੰਡਸਟਰੀ ਤੋਂ ਗਾਇਬ ਹੋ ਗਏ। ਫ਼ਿਲਮਾਂ ਤੋਂ ਦੂਰੀ ਬਣਾਉਣ ਤੋਂ ਬਾਅਦ ਉਰਮਿਲਾ ਨੇ ਕਸ਼ਮੀਰ ਦੇ ਇੱਕ ਮਾਡਲ ਅਤੇ ਕਾਰੋਬਾਰੀ ਮੋਹਸਿਨ ਅਖ਼ਤਰ ਮੀਰ ਨਾਲ ਵਿਆਹ ਕਰਵਾ ਲਿਆ। ਮੋਹਸਿਨ ਉਰਮਿਲਾ ਤੋਂ 10 ਸਾਲ ਛੋਟੇ ਹਨ।
Published at : 04 Feb 2022 03:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
