ਪੜਚੋਲ ਕਰੋ
Urfi Javed ਨੇ ਨਵੇਂ ਲੁੱਕ 'ਚ ਤਸਵੀਰਾਂ ਕੀਤੀਆਂ ਪੋਸਟ, ਦੱਸਿਆ ਡਿਨਰ ਤੋਂ ਬਾਅਦ ਕੀ ਹੁੰਦੀ ਹਰ ਲੜਕੀ ਦੀ ਹਾਲਤ

ਉਰਫੀ ਜਾਵੇਦ
1/6

Urfi Javed New look: ਉਰਫੀ ਜਾਵੇਦ (Urfi Javed) ਆਪਣੇ ਫੈਸ਼ਨ ਸੈਂਸ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਉਸ ਦਾ ਹਰ ਲੁੱਕ ਵਾਇਰਲ ਹੋ ਜਾਂਦਾ ਹੈ। ਉਰਫੀ ਇੰਟਰਨੈੱਟ ਦੀ ਸਨਸਨੀ ਬਣ ਗਈ ਹੈ ਤੇ ਲੋਕਾਂ ਨੇ ਉਸ ਦੇ ਲੁੱਕ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਉਰਫੀ ਹਰ ਰੋਜ਼ ਨਵੇਂ ਲੁੱਕ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਉਸ ਦੇ ਦੀਵਾਨੇ ਹੋ ਜਾਂਦੇ ਹਨ। (ਫੋਟੋਜ਼: ਸੋਸ਼ਲ ਮੀਡੀਆ)
2/6

ਉਰਫੀ ਨੇ ਅੱਜ ਇੱਕ ਵੱਖਰੇ ਲੁੱਕ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਟਿਊਬ ਟਾਪ ਅਤੇ ਪੈਂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੈਤੂਨ ਰੰਗ ਦੇ ਪਹਿਰਾਵੇ ਦੇ ਨਾਲ ਆਕਸੀਡਾਈਜ਼ਡ ਜਿਊਲਰੀ ਪਹਿਨੀ ਹੋਈ ਹੈ , ਜੋ ਉਸਦੀ ਦਿੱਖ ਨੂੰ ਹੋਰ ਨਿਖਾਰ ਰਹੀ ਹੈ।
3/6

ਫੋਟੋਜ਼ 'ਚ ਉਰਫੀ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕੁਝ 'ਚ ਉਹ ਆਪਣੇ ਵਾਲਾਂ ਨਾਲ ਖੇਡ ਰਹੀ ਹੈ ਅਤੇ ਕੁਝ ਫੋਟੋਆਂ 'ਚ ਪੈਂਟ ਦੀ ਜੇਬ 'ਚ ਹੱਥ ਪਾ ਕੇ ਪੋਜ਼ ਦੇ ਰਹੀ ਹੈ। ਉਰਫੀ ਦੇ ਇਸ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
4/6

ਫੋਟੋ ਸ਼ੇਅਰ ਕਰਦੇ ਹੋਏ ਉਰਫੀ ਨੇ ਲਿਖਿਆ- ਰਾਤ ਦੇ ਖਾਣੇ ਤੋਂ ਬਾਅਦ ਹਰ ਕੁੜੀ ਦੀ ਇਹ ਹਾਲਤ ਹੁੰਦੀ ਹੈ। ਅਸਲ 'ਚ ਫੋਟੋ 'ਚ ਉਰਫੀ ਦਾ ਥੋੜ੍ਹਾ ਜਿਹਾ ਪੇਟ ਨਜ਼ਰ ਆ ਰਿਹਾ ਹੈ।
5/6

ਉਰਫੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਈ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ- ਕਯਾ ਲੁੱਕ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਫਾਇਰ ਅਤੇ ਹਾਰਟ ਇਮੋਜੀ ਪੋਸਟ ਕੀਤੇ।
6/6

ਉਰਫੀ ਆਪਣੀ ਡਰੈਸਿੰਗ ਸੈਂਸ ਲਈ ਜਾਣੀ ਜਾਂਦੀ ਹੈ। ਜਿਸ ਕਾਰਨ ਉਹ ਆਪਣੇ ਲੁੱਕ ਨੂੰ ਲੈ ਕੇ Experiment ਕਰਨ ਤੋਂ ਪਿੱਛੇ ਨਹੀਂ ਹਟਦੀ। ਉਸ ਦੇ ਪਹਿਰਾਵੇ ਹਮੇਸ਼ਾ ਦੂਜਿਆਂ ਤੋਂ ਵੱਖਰੇ ਹੁੰਦੇ ਹਨ।
Published at : 31 Jan 2022 04:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
