ਪੜਚੋਲ ਕਰੋ
Aloe Vera Gel : ਮਾਹਿਰ ਤੋਂ ਜਾਣੋ ਗਲੋਇੰਗ ਸਕਿਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰਨ ਦਾ ਤਰੀਕਾ
Aloe Vera Gel : ਮਾਨਸੂਨ ਦੇ ਮੌਸਮ ;ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਚਮਕਦਾਰ ਚਮੜੀ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਤੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਕਈ ਵਾਰ ਇਹ ਸਾਰੀਆਂ ਚੀਜ਼ਾਂ ਮਨਚਾਹੇ ਨਤੀਜੇ ਨਹੀਂ ਦਿੰਦੀਆਂ।
Aloe Vera Gel
1/4

ਐਲੋਵੇਰਾ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਕਿ ਮੁਹਾਸੇ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ। ਐਲੋਵੇਰਾ ਜੈੱਲ 'ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਚਿਹਰੇ 'ਤੇ ਝੁਰੜੀਆਂ ਅਤੇ ਰੇਖਾਵਾਂ ਨੂੰ ਠੀਕ ਕਰਦੇ ਹਨ। ਐਲੋਵੇਰਾ ਚਿਹਰੇ ਦੀ ਸੋਜ ਨੂੰ ਵੀ ਘੱਟ ਕਰਦਾ ਹੈ।
2/4

ਐਲੋਵੇਰਾ ਦੇ ਪੱਤੇ ਨੂੰ ਧੋ ਕੇ ਇਸ ਦਾ ਜੈੱਲ ਕੱਢ ਲਓ। ਹੁਣ ਇਸ ਵਿਚ ਵਿਟਾਮਿਨ ਈ ਕੈਪਸੂਲ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੀ 'ਚ ਮਿਲਾ ਲਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਲਗਭਗ 20 ਤੋਂ 30 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸ ਨੂੰ ਰਾਤੋ ਰਾਤ ਛੱਡ ਸਕਦੇ ਹੋ।
Published at : 27 Jul 2024 05:17 AM (IST)
ਹੋਰ ਵੇਖੋ





















