ਪੜਚੋਲ ਕਰੋ
(Source: ECI/ABP News)
Farmers Protest: ਕਪੂਰਥਲਾ ਤੋਂ ਪਹੁੰਚੇ ਕਿਸਾਨ ਨੇ ਆਪਣੀ ਟਰਾਲੀ ਵਿੱਚ ਫਾਈਵ ਸਟਾਰ ਹੋਟਲ ਵਰਗਾ ਕਮਰਾ ਕੀਤਾ ਤਿਆਰ, ਵੇਖੋ ਤਸਵੀਰਾਂ

Luxury_trolley
1/7

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ, ਜਦੋਂ ਕਿ ਹੁਣ ਗਰਮੀ ਨੂੰ ਵੇਖਦੇ ਹੋਏ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
2/7

ਪੰਜਾਬ ਦੇ ਕਪੂਰਥਲਾ ਤੋਂ ਸਿੰਘੂ ਬਾਰਡਰ ਸਰਹੱਦ ਪਹੁੰਚੇ ਨੌਜਵਾਨ ਕਿਸਾਨ ਨੇ ਟਰਾਲੀ ਵਿਚ ਪੰਜ ਤਾਰਾ ਹੋਟਲ ਦੇ ਕਿਸੇ ਕਮਰੇ ਵਰਗਾ ਕਮਰਾ ਬਣਾਇਆ ਹੈ। ਇਸ ਟਰਾਲੀ ਵਿਚ ਬਣੇ ਕਮਰੇ ਵਿਚ ਕਿਸਾਨਾਂ ਵਲੋਂ ਹਰ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਗਰਮੀਆਂ ਵਿਚ ਉਹ ਆਪਣੇ ਅੰਦੋਲਨ ਨੂੰ ਜਾਰੀ ਰੱਖ ਸਕਣ।
3/7

ਗਰਮੀ ਦੇ ਮੱਦੇਨਜ਼ਰ ਟਰਾਲੀ ਵਿਚ ਏਸੀ, ਫਰਿੱਜ, ਅਵਨ, ਵਾਈਫਾਈ, ਐਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ। ਯੁਵਾ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਦੇ ਨਵੇਂ ਤਿੰਨੇਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
4/7

ਪੰਜਾਬ ਦੇ ਕਪੂਰਥਲਾ ਦੇ ਨੌਜਵਾਨ ਕਿਸਾਨਾਂ ਨੇ ਹਰ ਪ੍ਰਬੰਧ ਕੀਤੇ ਹਨ। ਗਰਮੀ ਤੋਂ ਬਚਣ ਲਈ ਟਰਾਲੀ ਦੇ ਅੰਦਰ ਏਸੀ ਹੈ। ਫਰਿੱਜ ਰੱਖਿਆ ਗਿਆ ਹੈ। ਮੱਛਰਾਂ ਨੂੰ ਦੂਰ ਕਰਨ ਲਈ ਇੱਕ ਮੱਛਰ ਭੱਜਾਉਣ ਵਾਲੀ ਮਸ਼ੀਨ ਵੀ ਲਗਾਈ ਗਈ ਹੈ। ਨਾਲ ਹੀ ਇਸ ਟਰਾਲੀ 'ਚ ਅਵਨ ਵੀ ਲਾਇਆ ਗਿਆ ਹੈ।
5/7

ਇਸ ਤੋਂ ਇਲਾਵਾ ਲਾਈਟਿੰਗ ਲਈ ਐਲਈਡੀ ਸਕਰੀਨ ਲਗਾਈਆਂ ਗਈਆਂ ਹਨ। ਵਾਈਫਾਈ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਸੌਰ ਊਰਜਾ ਪਲੇਟਾਂ ਵੀ ਲਗਾਈਆਂ ਗਈਆਂ ਹਨ।
6/7

ਨੌਜਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਚ ਤਕਰੀਬਨ 2 ਲੱਖ ਰੁਪਏ ਖਰਚ ਕੀਤੇ ਹਨ ਅਤੇ ਗਰਮੀ ਦੇ ਮੱਦੇਨਜ਼ਰ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਸਰਕਾਰ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਰਹੀ ਅਤੇ ਹੁਣ ਉਹ ਲੰਬੀ ਲੜਾਈ ਲਈ ਤਿਆਰ ਹਨ।
7/7

ਪੰਜਾਬ ਦੇ ਨੌਜਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਇੱਥੇ ਹੀ ਸਰਦੀਆਂ ਦੇ ਪ੍ਰਬੰਧ ਕੀਤੇ ਸੀ, ਪਰ ਹੁਣ ਉਹ ਗਰਮੀਆਂ ਦੇ ਪ੍ਰਬੰਧ ਕਰ ਰਹੇ ਹਨ ਤਾਂ ਜੋ ਉਹ ਆਪਣਾ ਅੰਦੋਲਨ ਜਾਰੀ ਰੱਖ ਸਕਣ।
Published at : 09 Mar 2021 03:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
