ਪੜਚੋਲ ਕਰੋ
ਬਠਿੰਡਾ 'ਚ ਮੇਅਰ ਦੀ ਤਾਜਪੋਸ਼ੀ ਲਈ ਨਾਈਟ ਪਾਰਟੀ 'ਚ ਭਾਰੀ ਇਕੱਠ, ਪੁਲਿਸ ਵਲੋਂ ਪੈਲੇਸ ਸੀਲ

WhatsApp_Image_2021-04-25_at_446.16_PM
1/5

ਬਠਿੰਡਾ: ਬਠਿੰਡਾ ਵਿਖੇ ਨਗਰ ਨਿਗਮ ਦੇ ਮੇਅਰ ਦੀ ਤਾਜਪੋਸ਼ੀ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਰੀ ਇੱਕਠ ਕੀਤਾ ਗਿਆ ਅਤੇ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈ।
2/5

ਓਸੇ ਦਿਨ ਰਾਤ ਦੇ ਸਮੇਂ ਗੋਨਿਆਨਾ ਰੋਡ 'ਤੇ ਬਣੇ ਨਿੱਜੀ ਪੈਲੇਸ ਵਿੱਚ ਤਾਜਪੋਸ਼ੀ ਦੀ ਖੁਸ਼ੀ ਵਿੱਚ ਨਾਈਟ ਪਾਰਟੀ ਕੀਤੀ ਗਈ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਵਲੋਂ ਜਸ਼ਨ ਮਨਾਇਆ ਗਿਆ ਸੀ।
3/5

ਓਥੇ ਹੀ ਇਸ ਪਾਰਟੀ ਵਿੱਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜੁਨ ਬਾਦਲ ਅਤੇ ਉਨ੍ਹਾਂ ਦੇ ਸਾਲਾ ਸਾਹਿਬ ਜੈਜੀਤ ਸਿੰਘ ਜੌਹਲ ਵੀ ਖਾਸ ਤੌਰ 'ਤੇ ਪਹੁੰਚੇ।
4/5

ਭਾਰੀ ਇਕੱਠ ਹੋਣ 'ਤੇ ਜਦ ਇਹ ਖ਼ਬਰਾਂ ਅਖ਼ਬਾਰਾਂ ਵਿੱਚ ਲੱਗੀਆਂ ਤਾਂ ਮਜ਼ਬੂਰਨ ਅੱਜ ਬਠਿੰਡਾ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਪਈ। ਇਸ ਦੇ ਚੱਲਦੇ ਪੁਲੀਸ ਵਲੋਂ ਪੈਲੇਸ ਦੇ ਮਾਲਕ ਸਮੇਤ 40 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।
5/5

ਇਸ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਫ਼ਿਲਹਾਲ ਅਸੀਂ ਮੁਕਦਮਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੁਆਰਾ ਕੋਰੋਨਾ ਕਰਕੇ ਜਾਰੀ ਕੀਤੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ।
Published at : 25 Apr 2021 07:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
