ਪੜਚੋਲ ਕਰੋ
Australia Flood: ਪਿਛਲੇ 60 ਸਾਲਾਂ 'ਚ ਸਭ ਤੋਂ ਭਿਆਨਕ ਹੜ੍ਹ, ਹਜ਼ਾਰਾਂ ਲੋਕ ਬੇਘਰ

Australia_flood_1
1/13

ਆਸਟਰੇਲਿਆਈ ਅਧਿਕਾਰੀ ਸੋਮਵਾਰ ਨੂੰ ਸਿਡਨੀ ਦੇ ਪੱਛਮ ਵਾਲੇ ਉਪਨਗਰਾਂ ਤੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ।
2/13

ਆਸਟਰੇਲੀਆ ਵਿੱਚ ਸਦੀ ਦੇ ਸਭ ਤੋਂ ਭਿਆਨਕ ਹੜ੍ਹਾਂ ਕਾਰਨ ਦਰਿਆਵਾਂ ਦਾ ਪਾਣੀ ਸੜਕਾਂ 'ਤੇ ਆ ਗਈਆਂ ਤੇ ਹਜ਼ਾਰਾਂ ਲੋਕ ਉੱਤਰ-ਪੂਰਬੀ ਹਿੱਸੇ ਵਿੱਚ ਆਪਣੇ ਘਰਾਂ ਤੋਂ ਉਜੜ ਗਏ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਵਿੱਚ ਹੋਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
3/13

ਆਸਟਰੇਲੀਆ ਦੇ ਇਹ ਖੇਤਰ ਹੜ੍ਹਾਂ ਦੀ ਪਕੜ ਵਿੱਚ ਹਨ ਅਤੇ ਇਸ ਨੂੰ ਪਿਛਲੇ 60 ਸਾਲਾਂ ਵਿੱਚ ਹੜ੍ਹ ਦਾ ਸਭ ਤੋਂ ਖਤਰਨਾਕ ਪੱਧਰ ਦੱਸਿਆ ਜਾਂਦਾ ਹੈ। ਸਭ ਤੋਂ ਵੱਧ ਅਬਾਦੀ ਵਾਲੀ ਨਿਊ ਸਾਊਥ ਵੇਲਜ਼ (NSW) ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਹੋਈ ਬੇਮੌਸਮੀ ਬਾਰਸ਼ ਨੇ ਦਰਿਆਵਾਂ ਦਾ ਵਹਾਅ ਵਧਾ ਦਿੱਤਾ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਤੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
4/13

ਆਸਟਰੇਲੀਆ ਦੇ ਉੱਤਰੀ ਹਿੱਸੇ ਵਿੱਚ ਮਾਨਸੂਨ ਦੇ ਮੌਸਮ ਦੌਰਾਨ ਭਾਰੀ ਬਾਰਸ਼ ਹੁੰਦੀ ਹੈ ਪਰ ਹਾਲ ਹੀ ਵਿੱਚ ਹੋਈ ਬਾਰਸ਼ ਆਮ ਨਾਲੋਂ ਜ਼ਿਆਦਾ ਹੈ।
5/13

ਉੱਤਰ ਪੂਰਬੀ ਕੁਵੀਸਲੈਂਡ ਦੇ ਕਸਬੇ ਟਾਉਂਸਵਿੱਲੇ ਦੇ ਸ਼ਹਿਰਾਂ 'ਚ ਹਜ਼ਾਰਾਂ ਵਸਨੀਕ ਬਗੈਰ ਬਿਜਲੀ ਦੇ ਗੁਜ਼ਾਰਾ ਕਰ ਰਹੇ ਹਨ ਤੇ ਜੇ ਮੀਂਹ ਜਾਰੀ ਰਿਹਾ ਤਾਂ 20,000 ਤੋਂ ਜ਼ਿਆਦਾ ਘਰ ਡੁੱਬਣ ਦਾ ਖ਼ਤਰਾ ਹੈ।
6/13

ਫੌਜੀ ਕਰਮਚਾਰੀ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਜ਼ਾਰਾਂ ਬੈਗ ਮਿੱਟੀ ਨਾਲ ਭਰਕੇ ਦੇ ਰਹੇ ਹਨ।
7/13

ਕੁਵੀਸਲੈਂਡ ਦੇ ਮੁਖੀ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਇਹ ਅਸਲ ਵਿੱਚ 20 ਸਾਲਾਂ ਵਿੱਚ ਇੱਕ ਵਾਰ ਨਹੀਂ, ਬਲਕਿ 100 ਸਾਲਾਂ ਵਿੱਚ ਇੱਕ ਵਾਰ ਹੁੰਦਾ ਹੈ।"
8/13

ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਉੱਤਰੀ ਕੁਵੀਸਲੈਂਡ ਰਾਜ ਵਿੱਚ ਹੌਲੀ ਚੱਲ ਰਹੇ ਮੌਨਸੂਨ ਦਾ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ ਤੇ ਕੁਝ ਖੇਤਰਾਂ ਵਿੱਚ ਭਾਰੀ ਬਾਰਸ਼ ਹੋਣ ਦੀ ਉਮੀਦ ਹੈ ਜਿੰਨੀ ਇੱਕ ਸਾਲ ਵਿੱਚ ਨਹੀਂ ਹੋਈ ਸੀ।
9/13

ਟਾਉਂਨਸਵਿੱਲੇ ਨਿਵਾਸੀ ਕ੍ਰਿਸ ਬਰੂਕਹਾਊਸ ਨੇ ਕਿਹਾ, "ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਵੇਖਿਆ।"
10/13

ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਤੇਜ਼ੀ ਨਾਲ ਵੱਧ ਰਹੇ ਹੜ੍ਹ ਦੇ ਪਾਣੀ ਨੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ, ਵਾਹਨ ਤੇ ਖੇਤ ਜਾਨਵਰਾਂ ਨੂੰ ਵਹਾ ਦਿੱਤਾ ਤੇ ਕਈ ਸੜਕਾਂ, ਪੁਲ, ਘਰ ਤੇ ਖੇਤ ਡੁੱਬ ਗਏ।
11/13

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸੋਮਵਾਰ ਨੂੰ ਰੇਡੀਓ ਸਟੇਸ਼ਨ 2GB ਨੂੰ ਦੱਸਿਆ, "ਇਹ ਬਹੁਤ ਗੰਭੀਰ ਤੂਫਾਨ ਤੇ ਹੜ੍ਹ ਹੈ ਤੇ ਇਹ ਮੌਸਮ ਦੀ ਬਹੁਤ ਗੁੰਝਲਦਾਰ ਸਿਸਟਮ ਵੀ ਹੈ...ਇਸ ਲਈ ਹੁਣ ਇਮਤਿਹਾਨ ਦਾ ਸਮਾਂ ਆ ਗਿਆ ਹੈ।"
12/13

ਉਸੇ ਸਮੇਂ, ਮੌਸਮ ਵਿਗਿਆਨ ਬਿਊਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ ਹੋਰ ਬਾਰਸ਼ ਤੇ ਤੂਫਾਨ ਆਵੇਗਾ। ਐਨਐਸਡਬਲਯੂ ਤੇ ਗੁਆਂਢੀ ਕੁਵੀਸਲੈਂਡ ਦੇ ਵੱਡੇ ਹਿੱਸੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
13/13

ਫੌਜੀ ਕਰਮਚਾਰੀ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਜ਼ਾਰਾਂ ਬੈਗ ਮਿੱਟੀ ਨਾਲ ਭਰਕੇ ਦੇ ਰਹੇ ਹਨ।
Published at : 22 Mar 2021 11:38 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
