GT vs SRH Score Live Updates: ਗੁਜਰਾਤ ਦੇ ਗੇਂਦਬਾਜ਼ਾਂ ਦਾ ਕਹਿਰ, 59 ਦੌੜਾਂ ‘ਤੇ ਡਿੱਗਿਆ ਹੈਦਰਾਬਾਦ ਦਾ ਸੱਤਵਾਂ ਵਿਕਟ
GT vs SRH Live: ਸੀਜ਼ਨ ਦਾ 62ਵਾਂ ਲੀਗ ਮੈਚ ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਗੁਜਰਾਤ ਇਸ ਵੇਲੇ ਪੁਆਇੰਟ ਟੇਬਲ ਚ 16 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਜਦਕਿ ਹੈਦਰਾਬਾਦ 8 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।
LIVE
Background
GT vs SRH Live Score: ਇਸ ਸੀਜ਼ਨ ਦਾ 62ਵਾਂ ਲੀਗ ਮੈਚ ਗੁਜਰਾਤ ਟਾਈਟਨਸ (GT) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡਿਆ ਜਾਵੇਗਾ। ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਤੋਂ ਮੌਜੂਦਾ ਚੈਂਪੀਅਨ ਗੁਜਰਾਤ ਲਈ ਇਹ ਮੈਚ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ। ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਹੁਣ ਤੱਕ ਗੁਜਰਾਤ ਨੇ 12 ਮੈਚ ਖੇਡੇ ਹਨ ਅਤੇ 8 ਵਿੱਚ ਜਿੱਤ ਦਰਜ ਕੀਤੀ ਹੈ। 16 ਅੰਕਾਂ ਦੇ ਨਾਲ, ਟੀਮ ਇਸ ਸਮੇਂ ਅੰਕ ਸੂਚੀ (Point table) ਵਿੱਚ ਪਹਿਲੇ ਸਥਾਨ 'ਤੇ ਕਾਬਜ਼ ਹੈ।
ਸਨਰਾਈਜ਼ਰਸ ਹੈਦਰਾਬਾਦ ਦੀ ਗੱਲ ਕਰੀਏ ਤਾਂ ਇਹ ਸੀਜ਼ਨ ਉਨ੍ਹਾਂ ਲਈ ਹੁਣ ਤੱਕ ਬਹੁਤ ਖਰਾਬ ਰਿਹਾ ਹੈ। 11 ਮੈਚ ਖੇਡਣ ਤੋਂ ਬਾਅਦ ਹੈਦਰਾਬਾਦ ਨੇ ਹੁਣ ਤੱਕ ਸਿਰਫ 4 ਮੈਂਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਜੇਕਰ ਉਹ ਇੱਕ ਹੋਰ ਮੈਚ ਹਾਰ ਜਾਂਦੀ ਹੈ ਤਾਂ ਉਹ ਪਲੇਆਫ ਵਿੱਚ ਪਹੁੰਚਣ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਨੂੰ ਲਖਨਊ ਖਿਲਾਫ ਆਪਣੇ ਆਖਰੀ ਮੈਚ 'ਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੈਡ-ਟੂ-ਹੈਡ ਰਿਕਾਰਡ
ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਆਈਪੀਐਲ ਵਿੱਚ ਹੁਣ ਤੱਕ ਸਿਰਫ਼ ਦੋ ਵਾਰ ਹੀ ਆਹਮੋ-ਸਾਹਮਣੇ ਹੋਏ ਹਨ। ਦੋਵੇਂ ਟੀਮਾਂ 1-1 ਵਾਰ ਮੈਚ ਜਿੱਤ ਚੁੱਕੀਆਂ ਹਨ। ਇਸ ਸੀਜ਼ਨ 'ਚ ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ।
ਪਿੱਚ ਰਿਪੋਰਟ
ਇਹ ਰੋਮਾਂਚਕ ਮੈਚ ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸਟੇਡੀਅਮ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਖੇਡੇ ਗਏ 24 ਮੈਚਾਂ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ 13 ਵਾਰ ਜੇਤੂ ਰਹੀ ਹੈ। ਇੱਥੇ ਪਿੱਚ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 164 ਦੌੜਾਂ ਦੇ ਆਸ-ਪਾਸ ਦੇਖਿਆ ਗਿਆ ਹੈ।
ਗੁਜਰਾਤ ਟਾਈਟਨਸ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਜਿੱਤਣਾ ਚਾਹੇਗੀ ਅਤੇ ਇਸ ਜਿੱਤ ਦੇ ਨਾਲ ਹੀ ਉਹ ਆਪਣੀ ਪਲੇਆਫ ਟਿਕਟ ਵੀ ਕੱਟ ਲਵੇਗੀ।
ਸੰਭਾਵਿਤ ਪਲੇਇੰਗ 11
ਗੁਜਰਾਤ ਟਾਈਟਨਸ - ਰਿਧੀਮਾਨ ਸਾਹਾ (wk), ਸ਼ੁਭਮਨ ਗਿੱਲ, ਹਾਰਦਿਕ ਪੰਡਯਾ (c), ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਮੁਹੰਮਦ ਸ਼ਮੀ, ਅਲਜ਼ਾਰੀ ਜੋਸੇਫ, ਨੂਰ ਅਹਿਮਦ।
ਸਨਰਾਈਜ਼ਰਸ ਹੈਦਰਾਬਾਦ - ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਂ (ਡਬਲਯੂ.ਕੇ.), ਏਡਨ ਮਾਰਕਰਾਮ (ਸੀ), ਗਲੇਨ ਫਿਲਿਪਸ, ਅਬਦੁਲ ਸਮਦ, ਟੀ ਨਟਰਾਜਨ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਫਜ਼ਲਕ ਫਾਰੂਕੀ।
GT vs SRH Live: ਮਾਰਕੋ ਯਾਨਸਨ ਆਊਟ
GT vs SRH Live: 59 ਦੌੜਾਂ ‘ਤੇ ਹੈਦਰਾਬਾਦ ਦਾ ਸੱਤਵਾਂ ਵਿਕਟ ਡਿੱਗ ਗਿਆ ਹੈ। ਮਾਰਕੋ ਯਾਨਸਨ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਏ।
GT vs SRH Live: 6 ਓਵਰਾਂ ਤੋਂ ਬਾਅਦ 45 ਦੌੜਾਂ
GT vs SRH Live: ਸਨਰਾਈਜ਼ਰਸ ਹੈਦਰਾਬਾਦ ਦਾ ਸਕੋਰ 6 ਓਵਰਾਂ ਤੋਂ ਬਾਅਦ 4 ਵਿਕਟਾਂ 'ਤੇ 45 ਦੌੜਾਂ ਹੈ। ਹੇਨਰਿਕ ਕਲਾਸੇਂ 16 ਦੌੜਾਂ 'ਤੇ ਖੇਡ ਰਹੇ ਹਨ। ਹੈਦਰਾਬਾਦ ਦੇ ਬੱਲੇਬਾਜ਼ ਗੁਜਰਾਤ ਦੀ ਗੇਂਦਬਾਜ਼ੀ ਸਾਹਮਣੇ ਬੇਵੱਸ ਨਜ਼ਰ ਆ ਰਹੇ ਹਨ।
GT vs SRH Live: ਹੈਦਰਾਬਾਦ ਨੇ 4 ਓਵਰਾਂ ਤੋਂ ਬਾਅਦ ਬਣਾਈਆਂ 29 ਦੌੜਾਂ
GT vs SRH Live: 4 ਓਵਰਾਂ ਦੀ ਸਮਾਪਤੀ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ 3 ਵਿਕਟਾਂ ਦੇ ਨੁਕਸਾਨ 'ਤੇ 29 ਦੌੜਾਂ ਬਣਾ ਲਈਆਂ ਹਨ। ਏਡਾਨ ਮਾਰਕਰਮ 10 ਅਤੇ ਹੇਨਰਿਕ ਕਲਾਸੇਂ 7 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।
GT vs SRH 1st Innings: ਗੁਜਰਾਤ ਨੇ ਬਣਾਈਆਂ 188 ਦੌੜਾਂ
GT vs SRH 1st Innings: ਆਪਣੇ ਘਰੇਲੂ ਮੈਦਾਨ 'ਚ ਪਹਿਲਾਂ ਖੇਡਦਿਆਂ ਗੁਜਰਾਤ ਟਾਈਟਨਜ਼ ਨੇ 20 ਓਵਰਾਂ 'ਚ 9 ਵਿਕਟਾਂ 'ਤੇ 188 ਦੌੜਾਂ ਬਣਾਈਆਂ। ਹਾਲਾਂਕਿ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਸਕੋਰ 220 ਤੱਕ ਪਹੁੰਚ ਜਾਵੇਗਾ ਪਰ ਹੈਦਰਾਬਾਦ ਨੇ ਆਖਰੀ ਓਵਰ 'ਚ ਸ਼ਾਨਦਾਰ ਵਾਪਸੀ ਕੀਤੀ। ਭੁਵਨੇਸ਼ਵਰ ਕੁਮਾਰ ਨੇ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਗੁਜਰਾਤ ਲਈ ਸ਼ੁਭਮਨ ਗਿੱਲ ਨੇ 101 ਦੌੜਾਂ ਬਣਾਈਆਂ। ਆਈਪੀਐਲ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ।
GT vs SRH Live: 10 ਓਵਰਾਂ ਤੋਂ ਬਾਅਦ ਸਕੋਰ 103
GT vs SRH Live: 10 ਓਵਰਾਂ ਤੋਂ ਬਾਅਦ ਗੁਜਰਾਤ ਟਾਈਟਨਸ ਦਾ ਸਕੋਰ ਇਕ ਵਿਕਟ 'ਤੇ 103 ਦੌੜਾਂ ਹੈ। ਗਿੱਲ ਅਤੇ ਸੁਦਰਸ਼ਨ ਦੋਵੇਂ ਧਮਾਕੇਦਾਰ ਬੱਲੇਬਾਜ਼ੀ ਕਰ ਰਹੇ ਹਨ। ਗਿੱਲ ਤਾਂ ਅੱਜ ਵੱਖਰਾ ਹੀ ਰੂਪ ਦਿਖਾ ਰਹੇ ਹਨ।