ਪੜਚੋਲ ਕਰੋ

Tinder 'ਤੇ ਬਣੇ ਬੁਆਏਫ੍ਰੈਂਡ ਨੇ ਔਰਤ ਨਾਲ ਮਾਰੀ ਲੱਖਾਂ ਦੀ ਠੱਗੀ, ਤਰੀਕਾ ਅਜਿਹਾ ਕਿ ਸ਼ੱਕ ਕਰਨਾ ਵੀ ਔਖਾ

Tinder Scam: ਬੈਂਗਲੁਰੂ ਦੀ ਇੱਕ ਔਰਤ ਨੂੰ ਇੱਕ ਔਨਲਾਈਨ ਬੁਆਏਫ੍ਰੈਂਡ ਦੁਆਰਾ ਧੋਖਾ ਦਿੱਤਾ ਗਿਆ ਜਿਸਨੂੰ ਉਹ ਟਿੰਡਰ 'ਤੇ ਮਿਲੀ ਅਤੇ ਉਹ 4.5 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।

Tinder Scam: ਔਨਲਾਈਨ ਜਾਂ ਡਿਜੀਟਲ ਘੁਟਾਲੇ ਵੱਧ ਰਹੇ ਹਨ। ਸਾਈਬਰ ਠੱਗ ਲੋਕਾਂ ਨੂੰ ਅਜਿਹੇ ਤਰੀਕਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ ਕਿ ਸ਼ੁਰੂ ਵਿੱਚ ਇਨ੍ਹਾਂ ਤਰੀਕਿਆਂ 'ਤੇ ਸ਼ੱਕ ਕਰਨਾ ਪੂਰੀ ਤਰ੍ਹਾਂ ਮੂਰਖਤਾਪੂਰਨ ਲੱਗਦਾ ਹੈ ਅਤੇ ਵਿਅਕਤੀ ਸਮਝਦਾ ਹੈ ਕਿ ਉਹ ਬਹੁਤ ਜ਼ਿਆਦਾ ਸੋਚ ਰਿਹਾ ਹੈ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲਾ ਘਪਲਾ ਸਾਹਮਣੇ ਆਇਆ ਹੈ। ਦਰਅਸਲ ਬੈਂਗਲੁਰੂ 'ਚ ਰਹਿਣ ਵਾਲੀ ਇੱਕ ਔਰਤ ਨੂੰ ਉਸ ਦੇ ਆਨਲਾਈਨ ਬੁਆਏਫ੍ਰੈਂਡ ਨੇ ਧੋਖਾ ਦਿੱਤਾ ਅਤੇ ਉਸ ਦੇ ਖਾਤੇ 'ਚੋਂ 4.5 ਲੱਖ ਰੁਪਏ ਕਢਵਾ ਕੇ ਰਫੂ ਚੱਕਰ ਹੋ ਗਿਆ।

ਧੋਖਾਧੜੀ ਕਿਵੇਂ ਹੋਈ?

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬੈਂਗਲੁਰੂ ਵਿੱਚ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਨ ਵਾਲੀ ਇੱਕ 37 ਸਾਲਾ ਔਰਤ ਨੂੰ ਟਿੰਡਰ 'ਤੇ ਮਿਲੇ ਇੱਕ ਵਿਅਕਤੀ ਨੇ 4.5 ਲੱਖ ਰੁਪਏ ਦੀ ਠੱਗੀ ਮਾਰੀ । ਦਰਅਸਲ, ਔਰਤ ਦੀ ਮੁਲਾਕਾਤ ਅਦਵਿਕ ਚੋਪੜਾ ਨਾਮ ਦੇ ਵਿਅਕਤੀ ਨਾਲ ਡੇਟਿੰਗ ਐਪ (ਟਿੰਡਰ) 'ਤੇ ਹੋਈ ਸੀ। ਉਕਤ ਵਿਅਕਤੀ ਨੇ ਖੁਦ ਨੂੰ ਮੈਡੀਕਲ ਖੇਤਰ 'ਚ ਕੰਮ ਕਰਨ ਵਾਲਾ ਦੱਸਦਿਆਂ ਕਿਹਾ ਕਿ ਉਹ ਲੰਡਨ ਦਾ ਰਹਿਣ ਵਾਲਾ ਹੈ। ਕਰੀਬ ਇੱਕ ਮਹੀਨੇ ਤੱਕ ਲਗਾਤਾਰ ਗੱਲਾਂ ਕਰਨ ਤੋਂ ਬਾਅਦ ਦੋਵੇਂ ਬਹੁਤ ਨੇੜੇ ਆ ਗਏ, ਇੱਕ ਦਿਨ ਅਚਾਨਕ ਚੋਪੜਾ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਮਿਲਣ ਆ ਰਿਹਾ ਹੈ। 17 ਮਈ ਨੂੰ, ਔਰਤ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਖੁਦ ਨੂੰ ਏਅਰਪੋਰਟ ਅਥਾਰਟੀ ਦਾ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਚੋਪੜਾ ਨੂੰ ਬੇਹਿਸਾਬ ਨਕਦੀ ਨਾਲ ਫੜਿਆ ਗਿਆ ਹੈ। ਅਧਿਕਾਰੀ ਨੇ ਔਰਤ ਨੂੰ ਚੋਪੜਾ ਨੂੰ ਛੱਡਣ ਅਤੇ ਬੈਂਗਲੁਰੂ ਪਹੁੰਚਾਉਣ ਲਈ 68,500 ਰੁਪਏ ਟ੍ਰਾਂਸਫਰ ਕਰਨ ਲਈ ਕਿਹਾ ਇਸ ਦੇ ਨਾਲ ਹੀ ਪ੍ਰੋਸੈਸਿੰਗ ਚਾਰਜ ਵਜੋਂ 1.8 ਲੱਖ ਰੁਪਏ ਅਤੇ ਹੋਰ 2.6 ਲੱਖ ਰੁਪਏ ਦੀ ਮੰਗ ਕੀਤੀ ਹੈ।

ਔਰਤ ਚਾਹੁੰਦੀ ਸੀ ਕਿ ਉਸ ਦਾ ਟਿੰਡਰ ਬੁਆਏਫ੍ਰੈਂਡ ਜ਼ਿਆਦਾ ਪਰੇਸ਼ਾਨੀ 'ਚ ਨਾ ਪਵੇ ਅਤੇ ਸਿੱਧੇ ਉਸ ਨੂੰ ਮਿਲਣ ਆਵੇ, ਇਸ ਲਈ ਔਰਤ ਨੇ ਬਿਨਾਂ ਕਿਸੇ ਨੂੰ ਦੱਸੇ ਕਾਲਰ 'ਤੇ ਭਰੋਸਾ ਕੀਤਾ ਅਤੇ ਪੈਸੇ ਟਰਾਂਸਫਰ ਕਰ ਦਿੱਤੇ। ਜਦੋਂ ਫੋਨ ਕਰਨ ਵਾਲੇ ਨੇ ਦੁਬਾਰਾ 6 ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਔਰਤ ਨੂੰ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਤੇ ਉਸ ਨੂੰ ਫਸਾਇਆ ਗਿਆ ਹੈ। ਜਿਵੇਂ ਹੀ ਔਰਤ ਨੇ ਕਾਲਰ ਨੂੰ ਕੁਝ ਸਵਾਲ ਪੁੱਛੇ ਤਾਂ ਉਸ ਨੇ ਕਾਲ ਡਿਸਕਨੈਕਟ ਕਰ ਦਿੱਤੀ ਅਤੇ ਟਿੰਡਰ ਤੋਂ ਪ੍ਰੋਫਾਈਲ ਵੀ ਡਿਲੀਟ ਕਰ ਦਿੱਤੀ ਗਈ।

ਦਰਅਸਲ, ਸਕੈਮਰ ਨੇ ਟਿੰਡਰ 'ਤੇ ਅਦਵਿਕ ਚੋਪੜਾ ਨਾਮ ਦਾ ਫਰਜ਼ੀ ਪ੍ਰੋਫਾਈਲ ਬਣਾਇਆ ਸੀ ਤਾਂ ਜੋ ਉਹ ਲੋਕਾਂ ਨੂੰ ਨਿਸ਼ਾਨਾ ਬਣਾ ਸਕੇ। ਘੋਟਾਲਾ ਕਰਨ ਵਾਲੇ ਨੇ ਜਿਵੇਂ ਹੀ ਆਪਣਾ ਕੰਮ ਕੀਤਾ, ਉਸਨੇ ਪ੍ਰੋਫਾਈਲ ਨੂੰ ਡਿਲੀਟ ਕਰ ਦਿੱਤਾ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ।

ਆਪਣੇ ਆਪ ਨੂੰ ਇੰਝ ਸੁਰੱਖਿਅਤ ਰੱਖੋ

ਜੇਕਰ ਤੁਸੀਂ ਵੀ ਕਿਸੇ ਡੇਟਿੰਗ ਜਾਂ ਸੋਸ਼ਲ ਮੀਡੀਆ ਐਪ 'ਤੇ ਐਕਟਿਵ ਹੋ ਤਾਂ ਕਿਸੇ ਵੀ ਵਿਅਕਤੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੇ ਵੇਰਵਿਆਂ ਦੀ ਜਾਂਚ ਕਰ ਲਓ ਤਾਂ ਜੋ ਤੁਹਾਡੇ ਨਾਲ ਅਜਿਹਾ ਨਾ ਹੋਵੇ। ਪੈਸੇ ਜਾਂ ਨਿੱਜੀ ਵੇਰਵਿਆਂ ਨੂੰ ਔਨਲਾਈਨ ਭੇਜਣ ਤੋਂ ਬਚਣਾ ਅਕਲਮੰਦੀ ਦੀ ਗੱਲ ਹੈ ਜਦੋਂ ਤੱਕ ਤੁਸੀਂ ਕਿਸੇ ਨੂੰ ਆਹਮਣੇ-ਸਾਹਮਣੇ ਨਹੀਂ ਮਿਲਦੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Advertisement
ABP Premium

ਵੀਡੀਓਜ਼

ਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Embed widget