(Source: Poll of Polls)
Sikkim Cloud Burst: ਕੀ ਗੁੱਬਾਰੇ ਦੀ ਤਰ੍ਹਾਂ ਫੱਟ ਜਾਂਦਾ ਬੱਦਲ? ਜਾਣੋ ਕਿਵੇਂ ਜ਼ਮੀਨ ‘ਤੇ ਆਉਂਦਾ ਪਾਣੀ
Sikkim Cloud Burst: ਸਿੱਕਮ 'ਚ ਬੱਦਲ ਫਟਣ ਤੋਂ ਬਾਅਦ ਲਹੋਨਕ ਝੀਲ 'ਚ ਹੜ੍ਹ ਆ ਗਿਆ ਹੈ ਅਤੇ ਇਸ ਕੁਦਰਤੀ ਆਫਤ 'ਚ 23 ਫੌਜੀਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
Sikkim Cloud Burst: ਸਿੱਕਮ ਵਿੱਚ ਬੱਦਲ ਫਟਣ ਤੋਂ ਬਾਅਦ ਲਹੋਨਕ ਝੀਲ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਝੀਲ 'ਚ ਹੜ੍ਹ ਆਉਣ ਤੋਂ ਬਾਅਦ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤਬਾਹੀ ਮੱਚ ਗਈ ਹੈ। ਇਸ ਦੇ ਨਾਲ ਹੀ ਹੜ੍ਹ ਕਾਰਨ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਅਤੇ 41 ਵਾਹਨਾਂ ਦੇ ਡੁੱਬਣ ਦੀ ਵੀ ਖਬਰ ਹੈ।
ਬੱਦਲ ਫਟਣ ਕਰਕੇ ਹੋਣ ਵਾਲੀ ਤਬਾਹੀ ਤੋਂ ਬਾਅਦ ਲੋਕਾਂ ਦੇ ਮਨ 'ਚ ਕਈ ਸਵਾਲ ਆਉਂਦੇ ਹਨ ਕਿ ਬੱਦਲ ਫਟਣ ਨਾਲ ਕੀ ਹੁੰਦਾ ਹੈ, ਭਾਵ ਕਿ ਬੱਦਲ ਫਟਣ ਕਰਕੇ ਅਸਮਾਨ ਤੋਂ ਪਾਣੀ ਜ਼ਮੀਨ 'ਤੇ ਕਿਵੇਂ ਆ ਜਾਂਦਾ ਹੈ। ਜਦੋਂ ਬੱਦਲ ਫੱਟਦਾ ਹੈ ਤਾਂ ਕੀ ਇੱਕ ਵਾਰ ਵਿੱਚ ਬਹੁਤ ਸਾਰਾ ਪਾਣੀ ਧਰਤੀ ‘ਤੇ ਡਿੱਗਦਾ ਹੈ ਜਾਂ ਹੌਲੀ-ਹੌਲੀ ਮੀਂਹ ਵਾਂਗ ਇਕੱਠਾ ਹੁੰਦਾ ਹੈ? ਤਾਂ ਆਓ ਜਾਣਦੇ ਹਾਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ…
ਕਿਉਂ ਫੱਟਦੇ ਬੱਦਲ?
ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੱਦਲ ਕਿਉਂ ਫਟਦੇ ਹਨ ਅਤੇ ਬੱਦਲ ਫਟਣਾ ਕਿਸ ਨੂੰ ਕਹਿੰਦੇ ਹਾਂ। ਦਰਅਸਲ, ਜਦੋਂ ਜ਼ਿਆਦਾ ਨਮੀ ਵਾਲੇ ਬੱਦਲ, ਯਾਨੀ ਜ਼ਿਆਦਾ ਪਾਣੀ ਵਾਲੇ ਬੱਦਲ, ਇਕੱਠੇ ਹੁੰਦੇ ਹਨ, ਤਾਂ ਉਨ੍ਹਾਂ ਦੇ ਪਾਣੀ ਦੀਆਂ ਬੂੰਦਾਂ ਆਪਸ ਵਿਚ ਰਲ ਜਾਂਦੀਆਂ ਹਨ ਅਤੇ ਇਸ ਨਾਲ ਬੱਦਲਾਂ ਦਾ ਭਾਰ ਵੱਧ ਜਾਂਦਾ ਹੈ। ਬੱਦਲਾਂ ਦੇ ਆਪਸ ਵਿਚ ਰਲ ਜਾਣ ਕਾਰਨ ਪਾਣੀ ਦੀ ਘਣਤਾ ਵੀ ਵੱਧ ਜਾਂਦੀ ਹੈ ਅਤੇ ਫਿਰ ਕੁਝ ਸਮੇਂ ਬਾਅਦ ਪਾਣੀ ਜ਼ਮੀਨ ‘ਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਸਥਿਤੀ ਬਰਸਾਤ ਨਾਲੋਂ ਵੱਖਰੀ ਹੈ।
ਇਹ ਵੀ ਪੜ੍ਹੋ: Trending News: ਚਾਹ ਪੀ ਕੇ ਕਿਉਂ ਨਹੀਂ ਆਉਂਦੀ ਨੀਂਦ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨ
ਕੀ ਗੁੱਬਾਰੇ ਦੀ ਤਰ੍ਹਾਂ ਫੱਟਦੇ ਬੱਦਲ?
ਅਕਸਰ ਲੋਕ ਸੋਚਦੇ ਹਨ ਕਿ ਜਦੋਂ ਵੀ ਬੱਦਲ ਫੱਟਦੇ ਹਨ ਤਾਂ ਇਹ ਗੁੱਬਾਰੇ ਦੀ ਤਰ੍ਹਾਂ ਫੱਟਦੇ ਹਨ ਅਤੇ ਇੱਕ ਬੱਦਲ ਦੇ ਫਟਣ ਨਾਲ ਪਾਣੀ ਨਾਲ ਦੇ ਨਾਲ ਹੀ ਥੱਲ੍ਹੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਪਰ, ਇਦਾਂ ਨਹੀਂ ਹੁੰਦਾ। ਜਦੋਂ ਵੀ ਬੱਦਲ ਫੱਟਦਾ ਹੈ ਤਾਂ ਜੰਮੇ ਹੋਏ ਬੱਦਲ ਵਿੱਚੋਂ ਪਾਣੀ ਨਿਕਲਦਾ ਤਾਂ ਹੈ, ਪਰ ਇਦਾਂ ਨਹੀਂ ਹੁੰਦਾ ਕਿ ਪਾਣੀ ਕੁਝ ਹੀ ਸਕਿੰਟਾਂ ਵਿੱਚ ਇੱਕੋ ਵਾਰ ਵਿੱਚ ਹੇਠਾਂ ਆ ਜਾਵੇ। ਇਸ ਸਥਿਤੀ ਵਿੱਚ ਵੀ ਮੀਂਹ ਵਾਂਗ ਪਾਣੀ ਜ਼ਮੀਨ ‘ਤੇ ਆ ਜਾਂਦਾ ਹੈ ਪਰ ਇਸ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਇਸ ਦੌਰਾਨ ਬਹੁਤ ਭਾਰੀ ਮੀਂਹ ਪੈਂਦਾ ਹੈ।
ਇਸ ਕਾਰਨ ਕੁਝ ਮਿੰਟਾਂ-ਘੰਟਿਆਂ 'ਚ ਬਹੁਤ ਸਾਰਾ ਪਾਣੀ ਡਿੱਗ ਜਾਂਦਾ ਹੈ, ਜਿਸ ਕਾਰਨ ਜ਼ਮੀਨ 'ਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਅਤੇ ਬਹੁਤ ਸਾਰਾ ਪਾਣੀ ਜ਼ਮੀਨ 'ਤੇ ਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਭਾਰੀ ਵਰਖਾ ਥੋੜ੍ਹੀ ਦੂਰੀ 'ਤੇ ਹੀ ਹੁੰਦੀ ਹੈ, ਯਾਨੀ ਕਿ ਸੀਮਤ ਦੂਰੀ 'ਤੇ ਹੀ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਈ ਵਾਰ 100 ਮਿਲੀਲੀਟਰ ਦੀ ਰਫ਼ਤਾਰ ਤੋਂ ਵੀ ਤੇਜ਼ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਉਸ ਥਾਂ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ ਅਤੇ ਹਰ ਪਾਸੇ ਪਾਣੀ ਜਮ੍ਹਾਂ ਹੋ ਜਾਂਦਾ ਹੈ।
ਇਹ ਵੀ ਪੜ੍ਹੋ: Earthquake: ਦੁਨੀਆ ਦਾ ਸਭ ਤੋਂ ਖਤਰਨਾਕ ਭੂਚਾਲ, ਅੱਠ ਲੱਖ ਤੋਂ ਵੱਧ ਲੋਕਾਂ ਦੀ ਮੌਤ