ਹਵਾਈ ਸਫਰ ਕਰਨ ਵਾਲੇ ਸਾਵਧਾਨ ! ਫਲਾਈਟ 'ਚ Flight Mode On ਨਾ ਕਰੀਏ ਤਾਂ ਕੀ ਹੋਵੇਗਾ ?
ਹਵਾਈ ਸਫਰ ਕਰਨ ਵਾਲੇ ਸਾਵਧਾਨ ! ਫਲਾਈਟ 'ਚ ਫਲਾਈਟ ਮੋਡ ਆਨ ਨਾ ਕਰੀਏ ਤਾਂ ਕੀ ਹੋਵੇਗਾ ?
ਜਦੋਂ ਵੀ ਤੁਸੀਂ ਫ਼ਲਾਈਟ 'ਚ ਜਾਂਦੇ ਹੋ ਤਾਂ ਤੁਹਾਨੂੰ ਫ਼ੋਨ 'ਚ ਫਲਾਈਟ ਮੋਡ ਆਨ ਕਰਨ ਲਈ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫਲਾਈਟ 'ਚ ਬੈਠਣ ਤੋਂ ਬਾਅਦ ਅਜਿਹਾ ਕਿਉਂ ਕਿਹਾ ਜਾਂਦਾ ਹੈ ਤੇ ਸੋਚੋ ਕਿ ਜੇਕਰ ਫਲਾਈਟ 'ਚ ਬੈਠਾ ਕੋਈ ਯਾਤਰੀ ਫਲਾਈਟ ਮੋਡ ਆਨ ਨਹੀਂ ਕਰਦਾ ਤਾਂ ਕੀ ਹੋਵੇਗਾ?
ਆਓ ਤੁਹਾਨੂੰ ਦਸਦੇ ਆ ਇਸ ਨਾਲ ਜੁੜੀ ਦਿਲਚਸਪ ਜਾਣਕਾਰੀ, ਦਰਅਸਲ ਜੇਕਰ ਤੁਸੀਂ ਫਲਾਈਟ ਮੋਡ ਆਨ ਨਹੀਂ ਕਰਦੇ ਤਾਂ ਯਾਤਰੀਆਂ ਦਾ ਨੈਟਵਰਕ ਆਨ ਹੋਣ 'ਤੇ ਪਾਇਲਟ ਨੂੰ ਸਿਗਨਲ ਮਿਲਣ 'ਚ ਮੁਸ਼ਕਲ ਹੁੰਦੀ ਹੈ। ਇਸੇ ਕਰਕੇ ਫਲਾਈਟ ਮੋਡ ਆਨ ਕਰਵਾਇਆ ਜਾਂਦਾ ਹੈ। ਫਲਾਈਟ ਮੋਡ ਨੂੰ ਆਨ ਕਰਨ ਤੋਂ ਬਾਅਦ ਯਾਤਰੀਆਂ ਦਾ ਨੈਟਵਰਕ ਕੰਮ ਨਹੀਂ ਕਰਦਾ ਜਿਸ ਨਾਲ ਪਾਇਲਟ ਨੂੰ ਸਿਗਨਲ ਮਿਲਣ 'ਚ ਕੋਈ ਦਿੱਕਤ ਨਹੀਂ ਆਉਂਦੀ |
ਹਾਂ ਜੇਕਰ ਤੁਸੀਂ ਫਲਾਈਟ ਮੋਡ ਨੂੰ ਆਨ ਨਹੀਂ ਕਰਦੇ ਹੋ ਤਾਂ ਮੁਸ਼ਕਿਲ ਹੋ ਸਕਦੀ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਜੇਕਰ ਤੁਸੀਂ ਇਸ ਨੂੰ ਫਲਾਈਟ ਮੋਡ 'ਤੇ ਨਹੀਂ ਰੱਖੋਗੇ ਤਾਂ ਜਹਾਜ਼ ਕਰੈਸ਼ ਹੋ ਜਾਵੇਗਾ। ਪਰ ਮੰਨਿਆ ਜਾਂਦਾ ਹੈ ਕਿ ਜੇਕਰ ਸਾਰੇ ਯਾਤਰੀ ਫ਼ੋਨ ਨੂੰ ਆਪਰੇਟ ਕਰਨਗੇ ਤਾਂ ਪਾਇਲਟ ਨੂੰ ਕੁਝ ਮੁਸ਼ਕਿਲ ਹੋ ਸਕਦੀ ਹੈ।
ਦੱਸ ਦੇਈਏ ਕਿ ਉਡਾਣ ਭਰਦੇ ਸਮੇਂ ਮੋਬਾਈਲ ਕਨੈਕਸ਼ਨ ਚਾਲੂ ਹੋਣ ਕਾਰਨ ਮੋਬਾਈਲ ਸਿਗਨਲ ਜਹਾਜ਼ ਦੀ ਸੰਚਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਪਾਇਲਟ ਨੂੰ ਉਡਾਣ 'ਚ ਪ੍ਰੇਸ਼ਾਨੀ ਹੋ ਸਕਦੀ ਹੈ। ਫਲਾਈਟ ਦੌਰਾਨ ਪਾਇਲਟ ਹਮੇਸ਼ਾ ਰਡਾਰ ਅਤੇ ਕੰਟਰੋਲ ਰੂਮ ਦੇ ਸੰਪਰਕ 'ਚ ਰਹਿੰਦੇ ਹਨ।
ਅਜਿਹੇ 'ਚ ਮੰਨ ਲਓ ਕਿ ਫ਼ੋਨ ਚਾਲੂ ਰਹਿੰਦਾ ਹੈ ਤਾਂ ਪਾਇਲਟ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਕਰਨ 'ਚ ਮੁਸ਼ਕਲ ਆਵੇਗੀ। ਇਸ ਤੋਂ ਇਲਾਵਾ ਪਾਇਲਟ ਨੂੰ ਮਿਲਣ ਵਾਲੀ ਰੇਡੀਓ ਫ੍ਰੀਕੁਐਂਸੀ 'ਚ ਵੀ ਰੁਕਾਵਟ ਆ ਸਕਦੀ ਹੈ। ਅਜਿਹੀ ਸਥਿਤੀ 'ਚ ਜਦੋਂ ਵੀ ਫਲਾਈਟ 'ਚ ਸਫ਼ਰ ਕਰਦੇ ਹੋ ਤਾਂ ਆਪਣੇ ਫ਼ੋਨ ਨੂੰ ਕੁਝ ਦੇਰ ਲਈ ਫਲਾਈਟ ਮੋਡ 'ਤੇ ਰੱਖੋ।