ਦੋਸਤ ਦੇ ਘਰ ਪਾਰਟੀ ਲਈ ਗਏ ਬੰਦੇ ਨੇ ਖਾਣੇ ਨਾਲ ਨਿਗਲੇ 1.45 ਲੱਖ ਦੇ ਗਹਿਣੇ, ਪੁਲਿਸ ਨੇ ਇੰਝ ਕੀਤੇ ਬਰਾਮਦ
ਚੇਨਈ: ਖਬਰ ਤਾਮਿਲਨਾਡੂ ਤੋਂ ਹੈ ਜਿੱਥੇ ਇੱਕ ਵਿਅਕਤੀ ਦੇ ਪੇਟ 'ਚੋਂ 1.45 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਜੀ ਹਾਂ ਸੁਣ ਕੇ ਇੱਕ ਵਾਰ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਵੇਗੀ ਕਿ ਪੇਟ 'ਚ ਆਖਰ ਗਹਿਣੇ ਗਏ ਕਿਵੇਂ?
Man swallowed 1.45 lakh jewellery: ਖਬਰ ਤਾਮਿਲਨਾਡੂ ਤੋਂ ਹੈ ਜਿੱਥੇ ਇੱਕ ਵਿਅਕਤੀ ਦੇ ਪੇਟ 'ਚੋਂ 1.45 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਜੀ ਹਾਂ ਸੁਣ ਕੇ ਇੱਕ ਵਾਰ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਵੇਗੀ ਕਿ ਪੇਟ 'ਚ ਆਖਰ ਗਹਿਣੇ ਗਏ ਕਿਵੇਂ? ਦਰਅਸਲ 32 ਸਾਲਾ ਇਹ ਵਿਅਕਤੀ 3 ਮਈ ਨੂੰ ਆਪਣੇ ਦੋਸਤ ਦੇ ਘਰ ਈਦ ਮਨਾਉਣ ਗਿਆ ਸੀ। ਇਸ ਦੌਰਾਨ ਇਸ ਵਿਅਕਤੀ ਨੇ ਬਰਿਆਨੀ ਦੇ ਨਾਲ-ਨਾਲ ਗਹਿਣੇ ਵੀ ਨਿਗਲ ਲਏ।
ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਉਸ ਦੇ ਦੋਸਤ ਨੇ ਈਦ ਮਨਾਉਣ ਲਈ ਆਪਣੇ ਘਰ ਬੁਲਾਇਆ ਸੀ। ਕੁਝ ਹੀ ਦੇਰ ਵਿੱਚ ਮੇਜ਼ਬਾਨ ਨੂੰ ਪਤਾ ਲੱਗਾ ਕਿ ਉਸ ਦੇ ਘਰੋਂ ਹੀਰਿਆਂ ਦਾ ਹਾਰ, ਸੋਨੇ ਦੀ ਚੇਨ ਤੇ 1.45 ਲੱਖ ਰੁਪਏ ਦੇ ਹੀਰਿਆਂ ਦੇ ਪੈਂਡੈਂਟ ਸਮੇਤ ਕਈ ਗਹਿਣੇ ਗਾਇਬ ਹਨ ਤੇ ਉਸ ਨੇ ਆਪਣੇ ਹੀ ਦੋਸਤ 'ਤੇ ਸ਼ੱਕ ਜ਼ਾਹਰ ਕੀਤਾ। ਉਸ ਦੀ ਮਹਿਲਾ ਦੋਸਤ ਨੇ ਵਿਰੁਗਮਬੱਕਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ, ਪੁੱਛਗਿੱਛ ਦੌਰਾਨ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕੀਤਾ ਤੇ ਉਸ ਨੂੰ ਇੱਕ ਨਿੱਜੀ ਮੈਡੀਕਲ ਸੈਂਟਰ ਵਿੱਚ ਸਕੈਨ ਕਰਨ 'ਤੇ, ਡਾਕਟਰਾਂ ਨੇ ਉਸ ਦੇ ਪੇਟ ਵਿੱਚ ਗਹਿਣਿਆਂ ਦੀ ਪਛਾਣ ਕੀਤੀ ਤੇ ਐਨੀਮਾ ਦਿੱਤਾ ਗਿਆ। ਗਹਿਣੇ ਬਰਾਮਦ ਹੋਣ ਤੋਂ ਬਾਅਦ ਔਰਤ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਤੇ ਕਿਹਾ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ।