(Source: ECI/ABP News/ABP Majha)
Budget 2024: ਸਟਾਰਟਅੱਪ ਦੀ ਦੁਨੀਆ ਨੂੰ ਮਿਲਿਆ ਵੱਡਾ ਤੋਹਫਾ ! ਬਜਟ 'ਚ Angel Tax ਖ਼ਤਮ ਕਰਨ ਦਾ ਐਲਾਨ
Union Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024-25 ਦਾ ਪੂਰਾ ਬਜਟ ਪੇਸ਼ ਕਰਦੇ ਹੋਏ Angel Tax ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਕਦਮ ਨਾਲ ਸਟਾਰਟਅਪ ਈਕੋਸਿਸਟਮ ਨੂੰ ਫਾਇਦਾ ਹੋਵੇਗਾ...
Budget 2024: ਵਿੱਤੀ ਸਾਲ 2024-25 ਦਾ ਪੂਰਾ ਬਜਟ ਦੇਸ਼ ਵਿੱਚ ਸਟਾਰਟਅਪ ਈਕੋਸਿਸਟਮ ਲਈ ਸ਼ਾਨਦਾਰ ਸਾਬਤ ਹੋਇਆ ਹੈ। ਇਸ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਏਂਜਲ ਟੈਕਸ (Angel Tax ) ਨੂੰ ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜੋ ਸਟਾਰਟਅੱਪਸ ਦੀ ਦੁਨੀਆ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗਾ।
2024-25 ਦਾ ਪੂਰਾ ਬਜਟ ਅਤੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ - ਸਾਰੇ ਨਿਵੇਸ਼ਕ ਵਰਗ ਲਈ Angel Tax ਨੂੰ ਖ਼ਤਮ ਕਰਨ ਦਾ ਪ੍ਰਸਤਾਵ ਹੈ। ਇਸ ਦਾ ਮਤਲਬ ਹੈ ਕਿ ਹੁਣ ਹਰ ਵਰਗ ਦੇ ਨਿਵੇਸ਼ਕਾਂ ਨੂੰ ਏਂਜਲ ਟੈਕਸ ਤੋਂ ਰਾਹਤ ਮਿਲਣ ਵਾਲੀ ਹੈ।
ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਬਜਟ ਵਿੱਚ Angel Tax ਨੂੰ ਖ਼ਤਮ ਕਰਨ ਦਾ ਐਲਾਨ ਕਰ ਸਕਦੀ ਹੈ। ਕੁਝ ਦਿਨ ਪਹਿਲਾਂ ਹੀ ਡੀਪੀਆਈਆਈਟੀ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਭਾਗ ਨੇ Angel Tax ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਸਟਾਰਟਅੱਪ ਦੀ ਦੁਨੀਆ ਨਾਲ ਜੁੜੇ ਲੋਕ ਵੀ ਇਸ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਸਨ।
ਕੀ ਹੈ Angel Tax ?
ਭਾਰਤ ਵਿੱਚ Angel Tax ਦੀ ਦੇਣਦਾਰੀ ਤੋਂ ਸਟਾਰਟਅੱਪ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਅਸਲ ਵਿੱਚ ਜਦੋਂ ਇੱਕ ਗੈਰ-ਸੂਚੀਬੱਧ ਕੰਪਨੀ ਸ਼ੇਅਰਾਂ ਦੇ ਇਸ਼ੂ ਰਾਹੀਂ ਇੱਕ ਭਾਰਤੀ ਨਿਵੇਸ਼ਕ ਤੋਂ ਪੈਸਾ ਇਕੱਠਾ ਕਰਦੀ ਹੈ ਤੇ ਉਸ ਸੌਦੇ ਵਿੱਚ ਸ਼ੇਅਰਾਂ ਦੀ ਨਿਸ਼ਚਿਤ ਕੀਮਤ ਕੰਪਨੀ ਦੇ ਉਚਿਤ ਬਾਜ਼ਾਰ ਮੁੱਲ ਤੋਂ ਵੱਧ ਹੁੰਦੀ ਹੈ, ਤਾਂ ਅਜਿਹੀ ਸਥਿਤੀ ਵਿੱਚ Angel Tax ਅਦਾ ਕਰਨ ਯੋਗ ਹੁੰਦਾ ਹੈ। ਹੁਣ ਨਿਵੇਸ਼ਕਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਇਹ ਦੇਣਦਾਰੀ ਖ਼ਤਮ ਕਰ ਦਿੱਤੀ ਜਾਵੇਗੀ।
ਇਸ ਤਰ੍ਹਾਂ ਤੁਹਾਨੂੰ ਫਾਇਦਾ ਹੋਵੇਗਾ
ਇਸ ਦਾ ਮਤਲਬ ਹੈ ਕਿ ਹੁਣ ਦੇਸ਼ ਵਿੱਚ ਗੈਰ-ਸੂਚੀਬੱਧ ਕੰਪਨੀਆਂ ਖਾਸ ਤੌਰ 'ਤੇ ਸਟਾਰਟਅੱਪਸ ਲਈ ਫੰਡ ਜੁਟਾਉਣਾ ਆਸਾਨ ਹੋ ਜਾਵੇਗਾ। ਸਟਾਰਟਅੱਪਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਫੰਡ ਜੁਟਾਉਣ ਨਾਲ ਸਬੰਧਤ ਹੈ। ਹੁਣ Angel Tax ਦੇ ਖ਼ਾਤਮੇ ਤੋਂ ਬਾਅਦ ਸਟਾਰਟਅੱਪਸ ਲਈ ਨਿਵੇਸ਼/ਫੰਡਾਂ ਦਾ ਬਿਹਤਰ ਪ੍ਰਵਾਹ ਯਕੀਨੀ ਬਣਾਇਆ ਜਾਵੇਗਾ, ਜਿਸ ਨਾਲ ਦੇਸ਼ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਨੂੰ ਸਟਾਰਟਅੱਪ ਈਕੋਸਿਸਟਮ ਦਾ ਹੱਬ ਬਣਾਉਣਾ ਚਾਹੁੰਦੀ ਹੈ। ਅੰਤਰਿਮ ਬਜਟ ਵਿੱਚ ਵੀ ਇਸ ਲਈ ਉਪਾਅ ਕੀਤੇ ਗਏ ਸਨ। ਫਰਵਰੀ 'ਚ ਪੇਸ਼ ਕੀਤੇ ਗਏ ਅੰਤਰਿਮ ਬਜਟ 'ਚ ਸਟਾਰਟਅਪ ਇੰਡੀਆ ਸਕੀਮ ਦੇ ਤਹਿਤ ਟੈਕਸ ਛੋਟ ਲਈ ਯੋਗ ਸਟਾਰਟਅੱਪਸ ਦਾ ਦਾਇਰਾ ਵਧਾਇਆ ਗਿਆ ਸੀ। ਉਸ ਸਮੇਂ ਇਸਦੀ ਯੋਗਤਾ ਵਧਾ ਦਿੱਤੀ ਗਈ ਸੀ ਤੇ 1 ਅਪ੍ਰੈਲ, 2016 ਤੋਂ 31 ਮਾਰਚ, 2025 ਤੱਕ ਰਜਿਸਟਰ ਕਰਨ ਵਾਲੀਆਂ ਕੰਪਨੀਆਂ ਨੂੰ ਲਾਭ ਵਧਾਇਆ ਗਿਆ ਸੀ।