(Source: ECI/ABP News)
Ludhiana News: ਦੀਵਾਲੀ ਮੌਕੇ ਡਿਊਟੀ 'ਤੇ ਰਹਿਣਗੇ 115 ਫਾਇਰ ਫਾਈਟਰਜ਼, ਇੰਝ ਕਰਨਗੇ ਲੋਕਾਂ ਦੀ ਸੁਰੱਖਿਆ
Ludhiana News: ਦੀਵਾਲੀ ਮੌਕੇ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਸ਼ਾਸ਼ਨ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ਨਾਲ ਬੁੱਧਵਾਰ ਨੂੰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਦੀਵਾਲੀ ਦੇ ਤਿਉਹਾਰ
![Ludhiana News: ਦੀਵਾਲੀ ਮੌਕੇ ਡਿਊਟੀ 'ਤੇ ਰਹਿਣਗੇ 115 ਫਾਇਰ ਫਾਈਟਰਜ਼, ਇੰਝ ਕਰਨਗੇ ਲੋਕਾਂ ਦੀ ਸੁਰੱਖਿਆ Punjab Ludhiana News Firefighters on High Alert as Diwali Celebrations 115 firefighters will be on duty on the occasion of Diwali Ludhiana News: ਦੀਵਾਲੀ ਮੌਕੇ ਡਿਊਟੀ 'ਤੇ ਰਹਿਣਗੇ 115 ਫਾਇਰ ਫਾਈਟਰਜ਼, ਇੰਝ ਕਰਨਗੇ ਲੋਕਾਂ ਦੀ ਸੁਰੱਖਿਆ](https://feeds.abplive.com/onecms/images/uploaded-images/2024/10/31/67bdcb98ae7980d18ba4ebe1ccfa85781730336943515709_original.jpg?impolicy=abp_cdn&imwidth=1200&height=675)
Ludhiana News: ਦੀਵਾਲੀ ਮੌਕੇ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਸ਼ਾਸ਼ਨ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ਨਾਲ ਬੁੱਧਵਾਰ ਨੂੰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਫਾਇਰ ਬ੍ਰਿਗੇਡ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਰੇਲਵੇ ਸਟੇਸ਼ਨ ਨੇੜੇ ਫਾਇਰ ਬ੍ਰਿਗੇਡ ਹੈੱਡਕੁਆਰਟਰ ਦਾ ਨਿਰੀਖਣ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਨਿਰੀਖਣ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀਆਂ ਹਦਾਇਤਾਂ ’ਤੇ ਕੀਤਾ ਗਿਆ। ਇਸ ਦਾ ਉਦੇਸ਼ ਤਿਆਰੀਆਂ ਦਾ ਜਾਇਜ਼ਾ ਲੈਣਾ ਅਤੇ ਫਾਇਰਫਾਈਟਰਾਂ ਨੂੰ ਪ੍ਰੇਰਿਤ ਕਰਨਾ ਸੀ, ਜੋ ਦੀਵਾਲੀ ਦੀ ਰਾਤ ਨੂੰ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਰੁੱਝੇ ਹੋਏ ਹਨ। ਇਸ ਨਾਲ ਲੋਕਾਂ ਦੀ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
115 ਫਾਇਰ ਫਾਈਟਰਜ਼ ਦੀ ਲਗਾਈ ਗਈ ਡਿਊਟੀ
ਇਸ ਦੌਰਾਨ ਸਹਾਇਕ ਕਮਿਸ਼ਨਰ ਨੀਰਜ ਜੈਨ ਅਤੇ ਏਡੀਐਫਓ ਮਨਿੰਦਰ ਸਿੰਘ ਨੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੂੰ ਦੱਸਿਆ ਕਿ ਦੀਵਾਲੀ ਵਾਲੀ ਰਾਤ 115 ਫਾਇਰ ਫਾਈਟਰਜ਼ ਡਿਊਟੀ 'ਤੇ ਹੋਣਗੇ ਅਤੇ ਕਿਸੇ ਵੀ ਅੱਗ ਦੀ ਘਟਨਾ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਫਾਇਰ ਫਾਈਟਿੰਗ ਟੀਮ ਨੂੰ ਫਾਇਰ ਪ੍ਰੋਟੈਕਸ਼ਨ ਸੂਟ ਅਤੇ ਹੋਰ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਗਏ ਹਨ।
ਦੱਸ ਦੇਈਏ ਕਿ ਅੱਗ ਲੱਗਣ ਦੀ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ 24 ਫਾਇਰ ਟੈਂਡਰ, 1 ਟਰਨਟੇਬਲ ਪੌੜੀ (56 ਮੀਟਰ ਉਚਾਈ), 1 ਬਚਾਅ ਵੈਨ, 2 ਮਿੰਨੀ ਫਾਇਰ ਟੈਂਡਰ ਅਤੇ ਹੋਰ ਮਸ਼ੀਨਰੀ/ਸਾਮਾਨ ਤਾਇਨਾਤ ਕੀਤੇ ਗਏ ਹਨ। ਫਾਇਰ ਟੈਂਡਰਾਂ ਨੂੰ ਦੁਬਾਰਾ ਭਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 22 ਟਿਊਬਵੈਲਾਂ 'ਤੇ ਜਨਰੇਟਰ ਸੈੱਟ ਲਗਾਏ ਗਏ ਹਨ ਅਤੇ ਲੋੜ ਅਨੁਸਾਰ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਆਧੁਨਿਕ ਫਾਇਰ ਟੈਂਡਰਾਂ ਅਤੇ ਉਪਕਰਨ/ਮਸ਼ੀਨਰੀ ਨਾਲ ਲੈਸ ਹੈ। ਹਾਲਾਂਕਿ ਇਸਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ।
ਅਸਥਾਈ ਫਾਇਰ ਸਟੇਸ਼ਨ ਸਥਾਪਿਤ ਕੀਤੇ ਜਾਣਗੇ:
ਇਸਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤ 6 ਫਾਇਰ ਸਟੇਸ਼ਨਾਂ ਤੋਂ ਇਲਾਵਾ ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬਣਾਏ ਗਏ ਆਰਜ਼ੀ ਸਟੇਸ਼ਨਾਂ 'ਤੇ ਵੀ ਫਾਇਰ ਟੈਂਡਰ ਤਾਇਨਾਤ ਕੀਤੇ ਜਾਣਗੇ। ਇਹ ਸ਼ਹਿਰ ਵਿੱਚ ਕਿਸੇ ਵੀ ਅੱਗ ਦੀ ਘਟਨਾ ਦੀ ਰਿਪੋਰਟ ਹੋਣ 'ਤੇ ਜਵਾਬ ਦੇਣ ਦੇ ਸਮੇਂ ਨੂੰ ਘਟਾਉਣ ਲਈ ਹੈ। ਸਮਰਾਲਾ ਚੌਕ, ਸ਼ੇਰਪੁਰ ਚੌਕ, ਜਲੰਧਰ ਬਾਈਪਾਸ, ਮਾਡਲ ਟਾਊਨ ਵਿਖੇ ਅਸਥਾਈ ਸਟੇਸ਼ਨ ਬਣਾਏ ਜਾਣਗੇ। ਇਸ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)