ਪੜਚੋਲ ਕਰੋ

ਲੁਧਿਆਣਾ 'ਚ ਧੁੰਦ ਦਾ ਯੈਲੋ ਅਲਰਟ ਜਾਰੀ, 400 ਦੇ ਨੇੜੇ ਪਹੁੰਚਿਆ AQI, ਸਾਹ ਲੈਣਾ ਹੋਇਆ ਔਖਾ, ਡਾਕਟਰ ਨੇ ਲੋਕਾਂ ਨੂੰ ਦਿੱਤੀ ਸਲਾਹ

Ludhiana News: ਲੁਧਿਆਣਾ ਵਿੱਚ ਜ਼ਹਿਰੀਲੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲਗਾਤਾਰ ਪੈ ਰਹੀ ਜ਼ਹਿਰੀਲੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ludhiana News: ਲੁਧਿਆਣਾ ਵਿੱਚ ਜ਼ਹਿਰੀਲੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲਗਾਤਾਰ ਪੈ ਰਹੀ ਜ਼ਹਿਰੀਲੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਦਿਹਾਤੀ ਖੇਤਰਾਂ ਵਿੱਚ ਵਿਜ਼ੀਬਿਲਟੀ 5 ਮੀਟਰ ਅਤੇ ਸ਼ਹਿਰ ਵਿੱਚ 50 ਮੀਟਰ ਤੱਕ ਸੀ। ਸੰਘਣੀ ਧੁੰਦ ਕਾਰਨ ਆਵਾਜਾਈ ਵੀ ਬਹੁਤ ਹੌਲੀ ਚੱਲ ਰਹੀ ਹੈ। ਦਿਨ ਵੇਲੇ ਵੀ ਡਰਾਈਵਰਾਂ ਨੂੰ ਹੈੱਡਲਾਈਟਾਂ ਜਗਾ ਕੇ ਗੱਡੀ ਚਲਾਉਣੀ ਪੈਂਦੀ ਹੈ। ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਵਿਗੜ ਗਿਆ ਹੈ। ਬੀਤੀ ਰਾਤ AQI 400 ਨੂੰ ਪਾਰ ਕਰ ਗਿਆ ਸੀ।

ਹੰਬੜਾ ਰੋਡ 'ਤੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੜਕ ’ਤੇ ਨਾ ਤਾਂ ਟ੍ਰੈਫਿਕ ਦੀ ਵਾਈਟ ਲਾਈਨ ਲੱਗੀ ਹੋਈ ਹੈ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਰਿਫਲੈਕਟਰ ਲਗਾਇਆ ਗਿਆ ਹੈ। ਰਿਫਲੈਕਟਰ ਨਾ ਲਗਾਏ ਜਾਣ ਕਰਕੇ ਹੰਬੜਾ ਰੋਡ ’ਤੇ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਰਾਤ ਵੇਲੇ ਹੰਬੜਾ ਰੋਡ ’ਤੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ। ਕਿਸੇ ਵੀ ਚੌਕ ’ਤੇ ਟ੍ਰੈਫਿਕ ਪੁਲਿਸ ਤਾਇਨਾਤ ਨਹੀਂ ਹੈ।

ਪੀਏਯੂ ਦੇ ਮੌਸਮ ਵਿਗਿਆਨੀ ਡਾ.ਪੀ.ਕੇ. ਕਿੰਗਰਾ ਨੇ ਦਿੱਤੀ ਆਹ ਸਲਾਹ 

ਪੀਏਯੂ ਦੇ ਮੌਸਮ ਵਿਗਿਆਨੀ ਡਾ.ਪੀ.ਕੇ.ਕਿੰਗਰਾ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਧੁੰਦ ਵਰਗੀ ਸਥਿਤੀ ਬਣੀ ਰਹੇਗੀ। ਵਧਦੇ ਧੂੰਏਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਜ਼ਹਿਰੀਲੇ ਧੂੰਏ ਕਾਰਨ ਸਾਹ ਲੈਣ ਵਿੱਚ ਹੋਰ ਵੀ ਦਿੱਕਤ ਆ ਰਹੀ ਹੈ। ਇਹ ਧੁੰਦ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਨੁਕਸਾਨਦੇਹ ਹੈ। ਲਗਾਤਾਰ ਧੂੰਏਂ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿੱਚ ਇਨਫੈਕਸ਼ਨ ਲਗਾਤਾਰ ਵੱਧ ਰਹੀ ਹੈ। ਹਸਪਤਾਲਾਂ ਵਿੱਚ ਜ਼ਿਆਦਾਤਰ 50 ਸਾਲ ਤੋਂ ਵੱਧ ਉਮਰ ਦੇ ਮਰੀਜ਼ ਆ ਰਹੇ ਹਨ।

ਘਰਾਂ ਦੇ ਅੰਦਰ ਵੀ ਦਮ ਘੁਟਣ ਵਰਗਾ ਹੋ ਰਿਹਾ ਮਹਿਸੂਸ

ਜ਼ਹਿਰੀਲੇ ਧੂੰਏਂ ਦਾ ਅਸਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਘੁਟਣ ਮਹਿਸੂਸ ਕਰ ਰਹੇ ਹਨ। ਬੀਤੀ ਰਾਤ ਲੁਧਿਆਣਾ ਦਾ ਤਾਪਮਾਨ ਜ਼ਿਆਦਾਤਰ 21 ਡਿਗਰੀ ਰਿਹਾ। ਪਰਾਲੀ ਸਾੜਨ ਕਰਕੇ ਮਾਹੌਲ ਬੁਰੀ ਤਰ੍ਹਾਂ ਵਿਗੜ ਗਿਆ ਹੈ। ਮਾਹਿਰਾਂ ਅਨੁਸਾਰ ਜਦੋਂ ਤੱਕ ਮੀਂਹ ਨਹੀਂ ਪੈਂਦਾ ਜਾਂ ਹਵਾਵਾਂ ਨਹੀਂ ਚੱਲਦੀਆਂ, ਧੂੰਆਂ ਅਜਿਹਾ ਹੀ ਬਣਿਆ ਰਹੇਗਾ। ਧੂੰਏਂ ਦੀ ਸਮੱਸਿਆ ਜ਼ਿਆਦਾਤਰ ਦੀਵਾਲੀ ਤੋਂ ਬਾਅਦ ਸ਼ੁਰੂ ਹੁੰਦੀ ਹੈ।

ਡਾਕਟਰਾਂ ਦੀ ਲੋਕਾਂ ਨੂੰ ਸਲਾਹ

ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਾਓ।
ਸਾਹ ਦੇ ਰੋਗੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
ਬਜ਼ੁਰਗ ਲੋਕਾਂ ਨੂੰ ਫਲੂ ਅਤੇ ਨਮੂਨੀਆ ਦੇ ਵਿਰੁੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਐਨਕਾਂ ਜ਼ਰੂਰ ਪਾਓ।

ਪ੍ਰਦੂਸ਼ਣ ਨਾਲ ਕਿਵੇਂ ਨਜਿੱਠਣਾ ਹੈ

ਪਰਾਲੀ ਸਾੜਨ ਅਤੇ ਪਟਾਕੇ ਵਜਾਉਣ ਦੀ ਸਖ਼ਤ ਮਨਾਹੀ ਹੋਣੀ ਚਾਹੀਦੀ ਹੈ।
ਡੀਜ਼ਲ ਵਾਹਨਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।
ਫੈਕਟਰੀ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਨੂੰ ਫਿਲਟਰ ਕੀਤਾ ਜਾਣਾ ਚਾਹੀਦਾ ਹੈ।
ਕੂੜੇ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Advertisement
ABP Premium

ਵੀਡੀਓਜ਼

Sarpanch| Punjab 'ਚ ਪੰਚਾਂ ਦਾ ਸਹੁੰ ਚੁੱਕ ਸਮਾਗਮ ਤਹਿ! 19 ਨਵੰਬਰ ਨੂੰ ਸਾਰੇ ਪੰਚਾਂ ਨੂੰ ਚੁੱਕਵਾਈ ਜਾਵੇਗੀ ਸਹੁੰChandigradh Matter | ਚੰਡੀਗੜ੍ਹ 'ਚ ਹਰਿਆਣਾ ਵਿਧਾਨਸਭਾ ਨੂੰ ਥਾਂ ਦੇਣ ਦਾ ਮਾਮਲਾ ਭੱਖਿਆ! |Abp SanjhaMohali Murder | ਮੋਹਾਲੀ 'ਚ 17 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕ+ਤਲ! |Crime Newsਕੀ ਰਾਜ ਬੱਬਰ ਤੋਂ ਪੈਂਦੀ ਸੀ ਆਰੀਆ ਬੱਬਰ ਨੂੰ ਕੁੱਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਇਸ ਦਿਨ ਦਾ ਮਹੱਤਵ ਅਤੇ ਉਦੇਸ਼
ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਗਲੇ 'ਚ ਖਰਾਸ਼ ਹੋਣ 'ਤੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Embed widget