ਪੜਚੋਲ ਕਰੋ

Entertainment News Live: ਦਿਲਜੀਤ ਦੀ ਐਲਬਮ 'Ghost' ਦਾ ਐਲਾਨ, ਡ੍ਰੀਮ ਗਰਲ 2 ਨੇ ਗਦਰ 2 ਨੂੰ ਦਿੱਤੀ ਬਰਾਬਰ ਦੀ ਟੱਕਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ  

Entertainment News Live Today: ਆਯੁਸ਼ਮਾਨ ਖੁਰਾਣਾ ਦੀ ਫਿਲਮ 'ਡ੍ਰੀਮ ਗਰਲ 2' ਦਾ ਖੁਮਾਰ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਦਾ ਸਬੂਤ ਇਹ ਹੈ ਕਿ ਫਿਲਮ ਬਾਕਸ ਆਫਿਸ

LIVE

Key Events
Entertainment News Live: ਦਿਲਜੀਤ ਦੀ ਐਲਬਮ 'Ghost' ਦਾ ਐਲਾਨ, ਡ੍ਰੀਮ ਗਰਲ 2 ਨੇ ਗਦਰ 2 ਨੂੰ ਦਿੱਤੀ ਬਰਾਬਰ ਦੀ ਟੱਕਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ  

Background

Entertainment News Live Today: ਆਯੁਸ਼ਮਾਨ ਖੁਰਾਣਾ ਦੀ ਫਿਲਮ 'ਡ੍ਰੀਮ ਗਰਲ 2' ਦਾ ਖੁਮਾਰ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪ੍ਰਸ਼ੰਸਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਦਾ ਸਬੂਤ ਇਹ ਹੈ ਕਿ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। 'ਡ੍ਰੀਮ ਗਰਲ 2' ਨੇ ਆਪਣੀ ਰਿਲੀਜ਼ ਦੇ 8ਵੇਂ ਦਿਨ 4.7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦਕਿ ਹੁਣ ਫਿਲਮ ਦੇ 9ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ।

'ਡ੍ਰੀਮ ਗਰਲ 2' ਨੂੰ ਰਿਲੀਜ਼ ਹੋਏ 9 ਦਿਨ ਹੋ ਚੁੱਕੇ ਹਨ। ਫਿਲਮ ਨੇ ਆਪਣੀ ਰਿਲੀਜ਼ ਦੇ 8ਵੇਂ ਦਿਨ ਹੁਣ ਤੱਕ ਦਾ ਸਭ ਤੋਂ ਘੱਟ ਕਲੈਕਸ਼ਨ ਕੀਤਾ ਹੈ। ਸੈਕਨਿਲਕ ਮੁਤਾਬਕ ਹੁਣ ਫਿਲਮ ਨੇ 9ਵੇਂ ਦਿਨ 6 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਆਯੁਸ਼ਮਾਨ ਖਾਨ ਸਟਾਰਰ ਫਿਲਮ ਦਾ ਕੁਲ ਕਲੈਕਸ਼ਨ 77.70 ਕਰੋੜ ਰੁਪਏ ਹੋ ਗਿਆ ਹੈ।

'ਗਦਰ 2' ਦੇ ਬਰਾਬਰ ਰਿਹਾ 'ਡ੍ਰੀਮ ਗਰਲ 2' ਦਾ ਕਲੈਕਸ਼ਨ

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ 2' ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਪਾਗਲਪਨ ਇੰਨਾ ਸੀ ਕਿ ਕਈ ਦਿਨਾਂ ਤੱਕ ਇਸ ਨੇ ਕਮਾਈ ਦੇ ਮਾਮਲੇ 'ਚ 'ਗਦਰ 2' ਨੂੰ ਪਛਾੜ ਦਿੱਤਾ, ਜੋ ਹੁਣ ਤੱਕ ਬਾਕਸ ਆਫਿਸ 'ਤੇ ਹਾਵੀ ਸੀ। ਸ਼ਨੀਵਾਰ ਨੂੰ ਦੋਵਾਂ ਫਿਲਮਾਂ 'ਗਦਰ 2' ਅਤੇ 'ਡ੍ਰੀਮ ਗਰਲ 2' ਨੇ ਬਰਾਬਰ ਦਾ ਕਾਰੋਬਾਰ ਕੀਤਾ, ਯਾਨੀ ਦੋਵਾਂ ਫਿਲਮਾਂ ਨੇ 6-6 ਕਰੋੜ ਰੁਪਏ ਕਮਾਏ।

ਅਨੰਨਿਆ-ਆਯੁਸ਼ਮਾਨ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਏ

'ਡ੍ਰੀਮ ਗਰਲ 2' 2019 'ਚ ਆਈ ਫਿਲਮ 'ਡ੍ਰੀਮ ਗਰਲ' ਦਾ ਸੀਕਵਲ ਹੈ, ਜਿਸ 'ਚ ਆਯੁਸ਼ਮਾਨ ਨੇ 'ਪੂਜਾ' ਦੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਈ ਸੀ। ਹੁਣ 'ਡ੍ਰੀਮ ਗਰਲ 2' 'ਚ ਅਦਾਕਾਰਾ 'ਪੂਜਾ' ਦੇ ਅਵਤਾਰ 'ਚ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਨੁਸਰਤ ਭਰੂਚਾ ਨੇ ਡ੍ਰੀਮ ਗਰਲ ਵਿੱਚ ਆਯੁਸ਼ਮਾਨ ਨਾਲ ਮੁੱਖ ਭੂਮਿਕਾ ਨਿਭਾਈ ਸੀ, ਹੁਣ ਉਸ ਦੀ ਜਗ੍ਹਾ ਅਨੰਨਿਆ ਪਾਂਡੇ ਨੂੰ ਇਸ ਦੇ ਸੀਕਵਲ ਵਿੱਚ ਲਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਅਨੰਨਿਆ ਅਤੇ ਆਯੁਸ਼ਮਾਨ ਵੱਡੇ ਪਰਦੇ 'ਤੇ ਇਕੱਠੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

18:30 PM (IST)  •  03 Sep 2023

Shah Rukh Khan: 'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਰੱਖਿਆ #AskSRK ਸੈਸ਼ਨ, ਯੂਜ਼ਰ ਨੇ ਪੁੱਛਿਆ- 'ਨਰਵਸ ਹੋ', ਜਾਣੋ ਅਦਾਕਾਰ ਦਾ ਜ਼ਬਰਦਸਤ ਜਵਾਬ

Shah Rukh Khan AskSRK: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ ਕਿ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਲਈ #AskSRK ਸੈਸ਼ਨ ਰੱਖਿਆ। ਜਿਸ ਦਾ ਐਲਾਨ ਖੁਦ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।

'ਜਵਾਨ' ਦੇ ਰਿਲੀਜ਼ ਤੋਂ ਪਹਿਲਾਂ ਕੀਤਾ #AskSRK ਸੈਸ਼ਨ

ਇਸ ਦੇ ਲਈ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਇਕ ਟਵੀਟ ਕਰਦੇ ਹੋਏ ਲਿਖਿਆ- '4 ਦਿਨ ਹੋਰ, ਫਿਰ ਤੁਹਾਡੇ ਨਾਲ ਆਹਮਣੇ-ਸਾਹਮਣੇ ਮੁਲਾਕਾਤ ਹੋਵੇਗੀ... ਤਦ ਤੱਕ 4 ਚੀਜ਼ਾਂ ਹੋ ਜਾਣਗੀਆਂ। #Jawaan ਅਤੇ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ...ਆਓ ਥੋੜਾ #AskSRK...ਕਰੀਏ...ਐਤਵਾਰ ਸੈਸ਼ਨ..' ਇਸ ਸੈਸ਼ਨ ਦੇ ਦੌਰਾਨ ਅਦਾਕਾਰ ਨੇ ਸਭ ਤੋਂ ਪਹਿਲਾਂ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਅਬਰਾਮ 'ਜਵਾਨ' ਦਾ ਕਿਹੜਾ ਗੀਤ ਪਸੰਦ ਹੈ।

17:57 PM (IST)  •  03 Sep 2023

Kartik Aaryan: ਕਾਰਤਿਕ ਆਰੀਅਨ ਨੇ ਭਰੀ ਮਹਿਫ਼ਲ 'ਚ ਸਾਰਾ ਅਲੀ ਖਾਨ ਨੂੰ ਲਗਾਇਆ ਗਲੇ, ਜੋੜੇ ਨੂੰ ਇਕੱਠੇ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ

Kartik Aaryan hugged His Ex Sara Ali Khan: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 'ਗਦਰ 2' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਬਲਾਕਬਸਟਰ ਫਿਲਮ ਨੇ ਹੁਣ ਤੱਕ ਕਰੀਬ 500 ਕਰੋੜ ਦਾ ਸ਼ਾਨਦਾਰ ਕਾਰੋਬਾਰ ਕੀਤਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਫਿਲਮ ਦੀ ਖੂਬ ਤਾਰੀਫ ਕਰ ਰਿਹਾ ਹੈ। ਦੂਜੇ ਪਾਸੇ ਬੀਤੀ ਰਾਤ ਮੁੰਬਈ 'ਚ ਫਿਲਮ ਦੀ ਸਫਲਤਾ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿੱਥੇ ਫਿਲਮ ਦੀ ਪੂਰੀ ਟੀਮ ਦੇ ਨਾਲ-ਨਾਲ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਮੌਜੂਦ ਸਨ।

View this post on Instagram
 
A post shared by Manav Manglani (@manav.manglani)

16:01 PM (IST)  •  03 Sep 2023

Harbhajan Mann: ਹਰਭਜਨ ਮਾਨ ਬੇਟੇ ਅਵਕਾਸ਼ ਦਾ ਮਨਾ ਰਹੇ ਜਨਮਦਿਨ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Harbhajan Mann Has A Birthday Wish For Son: ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਸੁਰੀਲੀ ਅਵਾਜ਼ ਦੇ ਮਾਲਕ ਹਨ। ਉਨ੍ਹਾਂ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਹਰਭਜਨ ਮਾਨ ਆਪਣੀ ਲੋਕ ਗਾਇਕੀ ਲਈ ਬੇਹੱਦ ਮਸ਼ਹੂਰ ਹਨ। ਉਹ ਆਪਣੇ ਹੁਣ ਤੱਕ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੰਦੇ ਆ ਰਹੇ ਹਨ। ਇਸ ਦੇ ਨਾਲ ਹੀ ਮਾਨ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਆਪਣੇ ਫ਼ੈਨਜ਼ ਨਾਲ ਜ਼ਰੂਰ ਸਾਂਝੀਆਂ ਕਰਦੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਨੇ ਆਪਣੇ ਪੁੱਤਰ ਅਵਕਾਸ਼ ਮਾਨ ਨੂੰ ਬੇਹੱਦ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। 

View this post on Instagram
 
A post shared by Harbhajan Mann (@harbhajanmannofficial)

15:51 PM (IST)  •  03 Sep 2023

Gadar 2 Success Party: ਸ਼ਾਹਰੁਖ ਖਾਨ ਸਣੇ ਸ਼ਾਮਿਲ ਹੋਏ ਇਹ ਸਿਤਾਰੇ!

ਸੰਨੀ ਦਿਓਲ ਅਤੇ ਸ਼ਾਹਰੁਖ ਖਾਨ ਨੇ ਪਿਛਲੇ 16 ਸਾਲਾਂ ਤੋਂ ਇੱਕ-ਦੂਜੇ ਨਾਲ ਗੱਲ ਨਹੀਂ ਕੀਤੀ ਸੀ। 1993 'ਚ ਰਿਲੀਜ਼ ਹੋਈ ਫਿਲਮ 'ਡਰ' 'ਚ ਸੰਨੀ ਦਿਓਲ ਅਤੇ ਸ਼ਾਹਰੁਖ ਖਾਨ ਨੇ ਇਕੱਠੇ ਕੰਮ ਕੀਤਾ ਸੀ। ਫਿਲਮ 'ਚ ਸ਼ਾਹਰੁਖ ਖਾਨ ਵਿਲੇਨ ਦੀ ਭੂਮਿਕਾ 'ਚ ਸਨ ਅਤੇ ਸੰਨੀ ਦਿਓਲ ਮੁੱਖ ਹੀਰੋ ਦੀ ਭੂਮਿਕਾ 'ਚ ਸਨ। ਇਸ ਦੇ ਬਾਵਜੂਦ ਸ਼ਾਹਰੁਖ ਖਾਨ ਇਸ ਫਿਲਮ 'ਚ ਖਲਨਾਇਕ ਤੋਂ ਜ਼ਿਆਦਾ ਹੀਰੋ ਬਣ ਕੇ ਉਭਰੇ ਅਤੇ ਇੱਥੋਂ ਹੀ ਸੰਨੀ ਦਿਓਲ ਅਤੇ ਕਿੰਗ ਖਾਨ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget