ਪੜਚੋਲ ਕਰੋ

Entertainment Live: ਫਾਇਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਵੱਲੋਂ ਹੰਗਾਮਾ, ਮਨਕੀਰਤ ਔਲਖ ਦੇ ਘਰ ਆਇਆ ਨੰਨ੍ਹਾ ਮਹਿਮਾਨ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਫਾਇਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਵੱਲੋਂ ਹੰਗਾਮਾ, ਮਨਕੀਰਤ ਔਲਖ ਦੇ ਘਰ ਆਇਆ ਨੰਨ੍ਹਾ ਮਹਿਮਾਨ ਸਣੇ ਅਹਿਮ ਖਬਰਾਂ

Background

Entertainment News Live Today : ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਅਨੁਜਕੁਮਾਰ ਥਾਪਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਕੋਈ ਜਾਂਚ ਕੀਤੀ ਜਾਵੇ ਨਹੀਂ ਤਾਂ ਉਹ ਲਾਸ਼ ਨਹੀਂ ਚੁੱਕਣਗੇ।

ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ 'ਚ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਅਨੁਜ ਕੁਮਾਰ ਥਾਪਨ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਜੇਜੇ ਹਸਪਤਾਲ ਲਿਆਂਦਾ ਗਿਆ ਜਿੱਥੇ ਕੱਲ੍ਹ 2 ਮਈ ਨੂੰ ਪੋਸਟਮਾਰਟਮ ਕੀਤਾ ਗਿਆ। ਬੀਤੇ ਦਿਨੀਂ ਅਨੁਜ ਦਾ ਪਰਿਵਾਰ ਮੁੰਬਈ ਪਹੁੰਚਿਆ ਜਿੱਥੇ ਉਨ੍ਹਾਂ ਨੇ ਅਨੁਜ ਦੀ ਲਾਸ਼ ਦੇਖੀ ਤਾਂ ਹੈਰਾਨ ਰਹਿ ਗਏ।

ਅਨੁਜ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਲਗਾਇਆ 

ਅਨੁਜ ਦੇ ਨਾਨੇ ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਇਹ ਕਤਲ ਹੈ ਨਾ ਕਿ ਖੁਦਕੁਸ਼ੀ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਲਾਸ਼ ਦੇਖੀ ਅਤੇ ਉਸ ਦੇ ਗਲੇ 'ਤੇ ਨਿਸ਼ਾਨ ਫਾਂਸੀ ਦਾ ਨਹੀਂ ਸਗੋਂ ਗਲਾ ਘੁੱਟਣ ਦਾ ਲੱਗ ਰਿਹਾ ਸੀ।

ਜਦੋਂ ਕਿ ਥਾਪਨ ਦੇ ਮਾਮਾ ਕੁਲਦੀਪ ਬਿਸ਼ਨੋਈ ਦਾ ਕਹਿਣਾ ਹੈ ਕਿ ਅਨੁਜ ਘਰ ਦਾ ਖਰਚਾ ਚਲਾਉਂਦਾ ਸੀ ਅਤੇ ਉਹ ਬਹੁਤ ਗਰੀਬ ਪਰਿਵਾਰ ਤੋਂ ਹੈ। ਉਸ ਨੇ ਦੱਸਿਆ ਕਿ ਅਨੁਜ ਦੀ ਵਿਧਵਾ ਮਾਂ, ਛੋਟਾ ਭਰਾ ਅਤੇ ਛੋਟੀ ਭੈਣ ਉਸ ਦੇ ਨਾਲ ਰਹਿੰਦੇ ਹਨ। ਉਸਦੇ ਜਾਣ ਤੋਂ ਬਾਅਦ ਉਸਦਾ ਪਰਿਵਾਰ ਕੌਣ ਚਲਾਏਗਾ? ਸਾਨੂੰ ਹੁਣ ਮਹਾਰਾਸ਼ਟਰ ਪੁਲਿਸ 'ਤੇ ਭਰੋਸਾ ਨਹੀਂ ਹੈ ਅਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ, ਤਾਂ ਹੀ ਸਾਨੂੰ ਇਨਸਾਫ਼ ਮਿਲੇਗਾ।

ਉਨ੍ਹਾਂ ਅੱਗੇ ਕਿਹਾ ਕਿ ਮੁੰਬਈ ਪੁਲਿਸ ਸਾਥੋਂ ਪਿੱਛਾ ਛੁਡਾਉਣਾ ਚਾਹੁੰਦੀ ਹੈ। ਇਸ ਕਾਰਨ ਉਹ ਚਾਹੁੰਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਅਨੁਜ ਦੀ ਲਾਸ਼ ਲੈ ਕੇ ਇੱਥੋਂ ਚਲੇ ਜਾਈਏ। ਸਾਡੇ ਕੋਲ ਪੈਸੇ ਨਹੀਂ ਹਨ ਅਤੇ ਇਸੇ ਲਈ ਜਦੋਂ ਅਸੀਂ ਪੰਜਾਬ ਵਿੱਚ ਸੀ ਤਾਂ ਮੁੰਬਈ ਪੁਲਿਸ ਨੇ ਕਿਹਾ ਕਿ ਉਹ ਸਾਨੂੰ ਟਿਕਟਾਂ ਭੇਜ ਰਹੇ ਹਨ। ਉਸ ਨੇ ਦੱਸਿਆ ਕਿ ਪੁਲਿਸ ਨੇ ਸਾਨੂੰ ਜਲਦੀ ਇੱਥੇ ਆਉਣ ਅਤੇ ਲਾਸ਼ ਨੂੰ ਇੱਥੋਂ ਆਪਣੇ ਪਿੰਡ ਲੈ ਜਾਣ ਲਈ ਕਿਹਾ। ਇਸ ਲਈ ਵੀ ਪੈਸੇ ਦੇਣ ਦਾ ਵਾਅਦਾ ਕੀਤਾ। ਪੁਲਿਸ ਨੇ ਸਾਡੇ ਆਉਣ ਲਈ ਫਲਾਈਟ ਦੀਆਂ ਟਿਕਟਾਂ ਜਾਰੀ ਕਰ ਦਿੱਤੀਆਂ ਪਰ ਸਾਨੂੰ ਪੁਲਿਸ 'ਤੇ ਭਰੋਸਾ ਨਹੀਂ, ਸੀ.ਬੀ.ਆਈ. ਜਾਂਚ ਤਾਂ ਬੋਣੀ ਚਾਹੀਦੀ ਹੈ। 

ਸਲਮਾਨ ਦੇ ਘਰ 'ਤੇ ਕਦੋਂ ਹੋਈ ਗੋਲੀਬਾਰੀ?

14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ 'ਚ ਸਲਮਾਨ ਖਾਨ ਦੇ ਘਰ 'ਗਲੈਕਸੀ ਅਪਾਰਟਮੈਂਟ' 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 16 ਅਪ੍ਰੈਲ ਨੂੰ ਪੁਲਿਸ ਨੇ ਦੋ ਦੋਸ਼ੀਆਂ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਸੀ।

ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ ਬੰਦੂਕ ਸੂਰਤ ਦੀ ਤਾਪੀ ਨਦੀ ਤੋਂ ਬਰਾਮਦ ਹੋਈ ਹੈ। ਇਸ ਦੌਰਾਨ ਪੁਲਿਸ ਨੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਉਹ ਸੜਕ ਰਾਹੀਂ ਸੂਰਤ ਪੁੱਜੇ ਅਤੇ ਰੇਲ ਰਾਹੀਂ ਭੁਜ ਗਏ।

ਇਸ ਦੌਰਾਨ ਉਸ ਨੇ ਪਿਸਤੌਲ ਨਦੀ ਵਿੱਚ ਸੁੱਟ ਦਿੱਤਾ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਸੋਨੂੰ ਕੁਮਾਰ ਬਿਸ਼ਨੋਈ ਅਤੇ ਅਨੁਜ ਥਾਪਨ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਚਾਰਾਂ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋਸ਼ੀਆਂ 'ਤੇ ਮਕੋਕਾ ਵੀ ਲਗਾਇਆ ਗਿਆ ਹੈ।

12:49 PM (IST)  •  04 May 2024

Entertainment Live: Elvish Yadav Case: ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ! ED ਨੇ ਮਨੀ ਲਾਂਡਰਿੰਗ ਮਾਮਲੇ 'ਚ FIR ਕੀਤੀ ਦਰਜ

Elvish Yadav Case: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੌਤਮ ਬੁੱਧ ਨਗਰ ਪੁਲਿਸ ਦੁਆਰਾ ਉਨ੍ਹਾ ਖਿਲਾਫ ਦਰਜ ਸੱਪ ਦੇ ਜ਼ਹਿਰ ਦੀ ਸਪਲਾਈ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ, ਐਲਵਿਸ਼ ਯਾਦਵ ਨੂੰ 17 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਲੁਕਸਰ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ, ਯੂਟਿਊਬਰ ਐਲਵਿਸ਼ ਯਾਦਵ ਨੂੰ ਇਸ ਮਾਮਲੇ ਵਿੱਚ ਸਥਾਨਕ ਅਦਾਲਤ ਨੇ 5 ਦਿਨਾਂ ਬਾਅਦ ਜ਼ਮਾਨਤ ਦੇ ਦਿੱਤੀ ਹੈ।

Read More: Elvish Yadav Case: ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ! ED ਨੇ ਮਨੀ ਲਾਂਡਰਿੰਗ ਮਾਮਲੇ 'ਚ FIR ਕੀਤੀ ਦਰਜ

12:21 PM (IST)  •  04 May 2024

Entertainment Live Today: Mankirt Aulakh: ਮਨਕੀਰਤ ਔਲਖ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਗਾਇਕ ਨੇ ਤਸਵੀਰ ਸਾਂਝੀ ਕਰ ਸੁਣਾਈ ਖੁਸ਼ਖਬਰੀ

Mankirt Aulakh Welcome New Member in House: ਪੰਜਾਬੀ ਗਾਇਕ ਮਨਕੀਰਤ ਔਲਖ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ।

Read More: Mankirt Aulakh: ਮਨਕੀਰਤ ਔਲਖ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਗਾਇਕ ਨੇ ਤਸਵੀਰ ਸਾਂਝੀ ਕਰ ਸੁਣਾਈ ਖੁਸ਼ਖਬਰੀ

11:25 AM (IST)  •  04 May 2024

Entertainment Live: Ranjit Bawa: ਰਣਜੀਤ ਬਾਵਾ ਨੂੰ ਅਜਿਹੇ ਹਾਲ 'ਚ ਵੇਖ ਬੋਲੇ ਫੈਨਜ਼- 'ਵਾਹਿਗੁਰੂ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ'

Ranjit Bawa on Weight Loss: ਪੰਜਾਬੀ ਗਾਇਕ ਰਣਜੀਤ ਬਾਵਾ ਇੰਨੀ ਦਿਨੀ ਆਪਣੇ ਕਿਸੇ ਪ੍ਰੋਜੈਕਟ ਨੂੰ ਲੈ ਸੁਰਖੀਆਂ ਵਿੱਚ ਨਹੀਂ ਹਨ। ਸਗੋਂ ਆਪਣੇ ਘਟਾਏ ਹੋਏ ਬਾਰ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ।

Read More: Ranjit Bawa: ਰਣਜੀਤ ਬਾਵਾ ਨੂੰ ਅਜਿਹੇ ਹਾਲ 'ਚ ਵੇਖ ਬੋਲੇ ਫੈਨਜ਼- 'ਵਾਹਿਗੁਰੂ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ'

10:54 AM (IST)  •  04 May 2024

Entertainment Live Today: Actress Pics Viral: ਬੁਆਏਫ੍ਰੈਂਡ ਨਾਲ ਝਗੜੇ ਤੋਂ ਬਾਅਦ ਬਿਨਾਂ ਕੱਪੜਿਆਂ ਦੇ ਹੋਟਲ ਤੋਂ ਭੱਜੀ ਅਭਿਨੇਤਰੀ, ਸਿਰਹਾਣੇ- ਚਾਦਰ ਨਾਲ ਢੱਕਿਆ ਸਰੀਰ

Britney Spears Without Cloths Photos Viral: ਮਸ਼ਹੂਰ ਗਾਇਕਾ ਬ੍ਰਿਟਨੀ ਸਪੀਅਰਸ ਦੀ ਇੱਕ ਤਸਵੀਰ ਕਾਫੀ ਚਰਚਾ 'ਚ ਹੈ। ਫੋਟੋ ਵਿੱਚ, ਉਹ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ, ਉਸਦੇ ਸਰੀਰ ਦੁਆਲੇ ਇੱਕ ਬੈੱਡਸ਼ੀਟ ਲਪੇਟੀ ਹੋਈ ਹੈ ਅਤੇ ਇੱਕ ਸਿਰਹਾਣਾ ਹੈ। ਹਾਲਾਂਕਿ, ਕੋਈ ਨਹੀਂ ਕਹਿ ਸਕਦਾ ਕਿ ਉਹ ਕਦੋਂ ਕੀ ਕਰਨ ਲੱਗ ਜਾਏ ਅਤੇ ਇਸ ਵਾਰ ਬ੍ਰਿਟਨੀ ਬਿਨਾਂ ਕੱਪੜਿਆਂ ਦੇ ਨਜ਼ਰ ਆਈ। ਉਸ ਦੀ ਹਾਲਤ ਦੇਖ ਕੇ ਆਸਪਾਸ ਦੇ ਲੋਕ ਹੈਰਾਨ ਰਹਿ ਗਏ ਅਤੇ ਪੈਰਾਮੈਡਿਕਸ ਨੂੰ ਬੁਲਾਇਆ। ਜਿਸ ਤੋਂ ਬਾਅਦ ਗਾਇਕਾ ਦੇ ਆਲੇ-ਦੁਆਲੇ ਸੁਰੱਖਿਆ ਕਰਮਚਾਰੀ ਨਜ਼ਰ ਆ ਰਹੇ ਹਨ, ਜੋ ਉਸ ਦੀ ਸੁਰੱਖਿਆ ਕਰ ਰਹੇ ਹਨ।

Read More: Actress Pics Viral: ਬੁਆਏਫ੍ਰੈਂਡ ਨਾਲ ਝਗੜੇ ਤੋਂ ਬਾਅਦ ਬਿਨਾਂ ਕੱਪੜਿਆਂ ਦੇ ਹੋਟਲ ਤੋਂ ਭੱਜੀ ਅਭਿਨੇਤਰੀ, ਸਿਰਹਾਣੇ- ਚਾਦਰ ਨਾਲ ਢੱਕਿਆ ਸਰੀਰ  

10:02 AM (IST)  •  04 May 2024

Entertainment Live: Salman Khan: ਸਲਮਾਨ ਦੇ ਘਰ ਫਾਇਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਜਾਣੋ ਵੱਡਾ ਕਾਰਨ

Salman Khan House Firing Case: ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਅਨੁਜਕੁਮਾਰ ਥਾਪਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਕੋਈ ਜਾਂਚ ਕੀਤੀ ਜਾਵੇ ਨਹੀਂ ਤਾਂ ਉਹ ਲਾਸ਼ ਨਹੀਂ ਚੁੱਕਣਗੇ।

Read More: Salman Khan: ਸਲਮਾਨ ਦੇ ਘਰ ਫਾਇਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਜਾਣੋ ਵੱਡਾ ਕਾਰਨ

Load More
New Update
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Advertisement
for smartphones
and tablets

ਵੀਡੀਓਜ਼

Bus Fire accident| ਹਰਿਆਣਾ ‘ਚ ਪੰਜਾਬ ਦੇ ਸ਼ਰਧਾਲੂਆਂ ਦੀ ਚੱਲਦੀ ਬੱਸ ਨੂੰ ਲੱਗੀ ਅੱਗ, 8 ਮੌ+ਤਾਂJasbir Jassi campaigned for Vinod Khanna ਵਿਨੋਦ ਖੰਨਾ ਲਈ ਜਸਬੀਰ ਜੱਸੀ ਨੇ ਕੀਤਾ ਸੀ ਚੋਣ ਪ੍ਰਚਾਰHans Raj should never have entered politics: Jasbir Jassi ਹੰਸ ਰਾਜ ਜੀ ਨੂੰ ਕਦੇ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੀ : ਜਸਬੀਰ ਜੱਸੀI am a singer better than the disgrace of politics : Jasbir Jassi

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-05-2024)
MI vs LSG: ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
ਮੁੰਬਈ ਦਾ ਸਫ਼ਰ ਹੋਇਆ ਖਤਮ, ਲਖਨਊ ਨੇ 18 ਦੌੜਾਂ ਨਾਲ ਦਿੱਤੀ ਕਰਾਰੀ ਮਾਤ; MI ਪਹਿਲੀ ਵਾਰ 10 ਮੈਚ ਹਾਰੀ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ ਦਾ ਬੁਰਾ ਹਾਲ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨੀ ਅੱਗ
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ
Embed widget