(Source: ECI/ABP News)
ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੀ ਮਾਂ ਲਈ ਗਾਇਆ ਗਾਣਾ, ਮੂਸੇਵਾਲਾ ਦੇ ਫ਼ੈਨਜ਼ ਹੋਏ ਇਮੋਸ਼ਨਲ
Karan Aujla Tribute To SIdhu Moosewala: ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਗੀਤ ਗਾਇਆ ਹੈ। ਦਰਅਸਲ, ਇਹ ਗੀਤ ਔਜਲਾ ਨੇ ਸਿੱਧੂ ਦੀ ਮਾਂ ਲਈ ਗਾਇਆ ਹੈ। ਗੀਤ ਦੇ ਬੋਲ ਹਨ "ਮਾਂ ਬੋਲਦੀ ਆਂ"।
![ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੀ ਮਾਂ ਲਈ ਗਾਇਆ ਗਾਣਾ, ਮੂਸੇਵਾਲਾ ਦੇ ਫ਼ੈਨਜ਼ ਹੋਏ ਇਮੋਸ਼ਨਲ karan aujla tribute to sidhu moose wala aujla sings maa song for moose wala mother ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੀ ਮਾਂ ਲਈ ਗਾਇਆ ਗਾਣਾ, ਮੂਸੇਵਾਲਾ ਦੇ ਫ਼ੈਨਜ਼ ਹੋਏ ਇਮੋਸ਼ਨਲ](https://feeds.abplive.com/onecms/images/uploaded-images/2022/08/03/9e63a2e798dfb53e376f097584a01a1a1659523900_original.jpg?impolicy=abp_cdn&imwidth=1200&height=675)
Punjabi Singer Karan Aujla Sings Maa Song For Sidhu Moosewala Mother: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਹਾਲੇ ਤੱਕ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਅੱਜ ਵੀ ਜ਼ਿੰਦਾ ਹੈ। ਪੂਰੀ ਦੁਨੀਆ `ਚ ਸੰਗੀਤ ਜਗਤ ਸਿੱਧੂ ਦੇ ਜਾਣ ਨਾਲ ਗ਼ਮਜ਼ਦਾ ਹੈ। ਹਾਲ ਹੀ ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ `ਚ ਸ਼ਰਧਾਂਜਲੀ ਦਿਤੀ।
ਹੁਣ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਗੀਤ ਗਾਇਆ ਹੈ। ਦਰਅਸਲ, ਇਹ ਗੀਤ ਔਜਲਾ ਨੇ ਸਿੱਧੂ ਦੀ ਮਾਂ ਲਈ ਗਾਇਆ ਹੈ। ਗੀਤ ਦੇ ਬੋਲ ਹਨ "ਮਾਂ ਬੋਲਦੀ ਆਂ"। ਯਾਨਿ ਕਿ ਸਿੱਧੂ ਦੀ ਮਾਂ ਦੇ ਦਰਦ ਨੂੰ ਸੰਗੀਤ ਰਾਹੀਂ ਕਰਨ ਔਜਲਾ ਨੇ ਦਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਸੁਣ ਕੇ ਸਿਰਫ਼ ਮੂਸੇਵਾਲਾ ਦੇ ਫ਼ੈਨਜ਼ ਹੀ ਨਹੀਂ, ਸਗੋਂ ਕਰਨ ਔਜਲਾ ਦੇ ਫ਼ੈਨਜ਼ ਵੀ ਭਾਵੁਕ ਹੋ ਰਹੇ ਹਨ। ਜਿਸ ਦਾ ਪਤਾ ਇਸ ਗੀਤ ਦੇ ਹੇਠਾਂ ਕਮੈਂਟਸ ਦੇਖ ਕੇ ਚੱਲਦਾ ਹੈ।
ਇਸ ਗੀਤ ਨੂੰ ਅੱਜ ਹੀ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਹਾਲ ਇਸ ਗੀਤ ਦਾ ਕੋਈ ਵੀਡੀਓ ਨਹੀਂ ਫ਼ਿਲਮਾਇਆ ਗਿਆ ਹੈ। ਇਹ ਗੀਤ ਯੂਟਿਊਬ `ਤੇ ਸੁਣਿਆ ਜਾ ਸਕਦਾ ਹੈ।
ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਉਸ ਦੇ ਕਤਲ `ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਮਾਸਟਰ ਮਾਈਂਡ ਵਜੋਂ ਸਾਹਮਣੇ ਆ ਰਿਹਾ ਹੈ, ਜਿਸ ਨੂੰ ਪੰਜਾਬ ਪੁਲਿਸ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦਾ ਇਕੱਠੇ ਪ੍ਰਾਜੈਕਟ ਕਰਨ ਦਾ ਪਲਾਨ ਸੀ, ਪਰ ਸਿੱਧੂ ਮੂਸੇਵਾਲਾ ਦੀ ਮੌਤ ਕਰਕੇ ਇਹ ਪਲਾਨ ਨੇਪਰੇ ਨਹੀਂ ਚੜ੍ਹ ਸਕਿਆ। ਫ਼ੈਨਜ਼ ਵੀ ਸਿੱਧੂ ਤੇ ਔਜਲਾ ਦੀ ਕੋਲੈਬੋਰੇਸ਼ਨ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਜਿਹੇ `ਚ ਔਜਲਾ ਦਾ ਮੂਸੇਵਾਲਾ ਲਈ ਗਾਣਾ ਗਾਉਣਾ ਸਭ ਦੇ ਲਈ ਭਾਵੁਕ ਸਮਾਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)