(Source: ECI/ABP News)
Mankirt Aulakh: ਮਨਕੀਰਤ ਔਲਖ ਨੇ 'ਸਾਗਰ ਦੀ ਵਹੁਟੀ' ਫੇਮ ਗਾਇਕ ਸਤਨਾਮ ਸਾਗਰ ਨਾਲ ਮਿਲਾਏ ਸੁਰ, ਗਾਇਆ ਇਹ ਗੀਤ
Mankirt Aulakh With 'Sagar Di Vohti' fame singer Satnam Sagar: ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ

Mankirt Aulakh With 'Sagar Di Vohti' fame singer Satnam Sagar: ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਵੱਲੋਂ ਸਾਗਰ ਦੀ ਵਹੁਟੀ ਫੇਮ ਮਸ਼ਹੂਰ ਗਾਇਕ ਸਤਨਾਮ ਸਾਗਰ ਨਾਲ ਖਾਸ ਮੁਲਾਕਾਤ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਔਲਖ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਮਜ਼ੇਦਾਰ ਗੱਲ ਇਹ ਹੈ ਕਿ ਦੋਵੇਂ ਕਲਾਕਾਰ ਸੁਰ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਕਲਾਕਾਰ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ...
ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚੱਲਾ...🚘🫡... ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਲੱਭ ਹੀ ਲਿਆ ਸਾਗਰ ਭਰਾ, ਮੈਂ ਵੀ ਕਿਸੇ ਟਾਈਮ ਵਿੱਚ ਵੀਡੀਓ ਕੀਤੀ ਸੀ ਸਾਗਰ ਸਾਬ੍ਹ ਨਾਲ 200/5 2006 ch 🎬🎤... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਵੇਖਿਆ ਸਾਗਰ ਨੇ ਹੀ ਕੁੱਟ ਪਵਾਈ ਮਨਕੀਰਤ ਔਲਖ ਨੂੰ...
View this post on Instagram
ਮਨਕੀਰਤ ਦੀ ਕੁੱਟਮਾਰ ਦਾ ਵੀਡੀਓ ਚਰਚਾ ਵਿੱਚ...
ਕਾਬਿਲੇਗੌਰ ਹੈ ਕਿ ਕਲਾਕਾਰ ਵੱਲੋਂ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਦੇ ਚਿਹਰੇ ਉੱਪਰ ਸੱਟਾਂ ਲੱਗੀਆਂ ਹੋਈਆਂ ਨਜ਼ਰ ਆਈਆਂ। ਕਈ ਲੋਕਾਂ ਵੱਲੋਂ ਮਨਕੀਰਤ ਨੂੰ ਖੂਬ ਟ੍ਰੋਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਛੋਟੇ ਭਰਾ ਨੇ ਮਨਕੀਰਤ ਨੂੰ ਕੁੱਟਿਆ। ਹਾਲਾਂਕਿ ਇਹ ਕਲਾਕਾਰ ਦੇ ਕਿਸੇ ਪ੍ਰੋਜੈਕਟ ਦਾ ਵੀਡੀਓ ਕਲਿੱਪ ਸੀ। ਜਿਸ ਨੂੰ ਲੈ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਗਏ।
ਸਾਲ 2005 'ਚ ਰਿਲੀਜ਼ ਹੋਇਆ ਸੀ ਗੀਤ
ਦੱਸ ਦਈਏ ਕਿ 'ਛੇਤੀ ਦੇ ਡਰਾਇਵਰੀ' ਸਿਖਾ ਗਾਣਾ ਸਾਲ 2005 'ਚ ਰਿਲੀਜ਼ ਹੋਇਆ ਸੀ। ਰਿਲੀਜ਼ ਦੇ 17 ਸਾਲਾਂ ਬਾਅਦ ਇਹ ਗਾਣਾ ਹੁਣ ਵਾਇਰਲ ਹੋ ਰਿਹਾ ਹੈ। ਫਿਲਹਾਲ ਹਾਲੇ ਤੱਕ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਉੱਪਰ ਵੀਡੀਓ ਬਣਾਏ ਜਾ ਰਹੇ ਹਨ। ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਵਾਲੇ ਕਲਾਕਾਰ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਨੂੰ ਫੈਨਜ਼ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
