(Source: ECI/ABP News)
Sidhu Moose Wala ਦੇ ਬੁੱਤ ਨੂੰ ਰੱਖੜੀ ਬੰਨ੍ਹਣ ਆਈਆਂ ਕੁੜੀਆਂ, ਮਾਤਾ ਚਰਨ ਕੌਰ ਨਮ ਅੱਖਾਂ ਨਾਲ ਕਹੀ ਇਹ ਗੱਲ
Girls came to tie Sidhu Moose wala's statue as Rakhi: ਅੱਜ ਭੈਣਾ-ਭਰਾਵਾਂ ਦੇ ਪਵਿੱਤਰ ਰਿਸ਼ਤੇ ਨਾਲ ਜੁੜਿਆ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਭੈਣਾਂ ਦੀਆਂ ਅੱਖਾਂ ਨਮ ਨਜ਼ਰ ਆਈਆਂ। ਦਰਅਸਲ,
![Sidhu Moose Wala ਦੇ ਬੁੱਤ ਨੂੰ ਰੱਖੜੀ ਬੰਨ੍ਹਣ ਆਈਆਂ ਕੁੜੀਆਂ, ਮਾਤਾ ਚਰਨ ਕੌਰ ਨਮ ਅੱਖਾਂ ਨਾਲ ਕਹੀ ਇਹ ਗੱਲ Rakhi 2024 The girls came to tie Sidhu Moose Wala statue as Rakhi, Mother Charan Kaur said this with moist eyes post goes viral Sidhu Moose Wala ਦੇ ਬੁੱਤ ਨੂੰ ਰੱਖੜੀ ਬੰਨ੍ਹਣ ਆਈਆਂ ਕੁੜੀਆਂ, ਮਾਤਾ ਚਰਨ ਕੌਰ ਨਮ ਅੱਖਾਂ ਨਾਲ ਕਹੀ ਇਹ ਗੱਲ](https://feeds.abplive.com/onecms/images/uploaded-images/2024/08/19/76e91e98c140ba15f8ed54473d00edde1724069790070709_original.jpg?impolicy=abp_cdn&imwidth=1200&height=675)
Girls came to tie Sidhu Moose wala's statue as Rakhi: ਅੱਜ ਭੈਣਾ-ਭਰਾਵਾਂ ਦੇ ਪਵਿੱਤਰ ਰਿਸ਼ਤੇ ਨਾਲ ਜੁੜਿਆ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਭੈਣਾਂ ਦੀਆਂ ਅੱਖਾਂ ਨਮ ਨਜ਼ਰ ਆਈਆਂ। ਦਰਅਸਲ, ਅੱਜ ਮੂਸਾ ਪਿੰਡ ਵਿਖੇ ਕਈ ਕੁੜੀਆਂ ਨੇ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀਆਂ ਬੰਨ੍ਹੀਆਂ। ਉਥੇ ਹੀ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਵੀ ਹੋਈਆਂ। ਇਸ ਦੌਰਾਨ ਮਾਤਾ ਚਰਨ ਕੌਰ ਦੀਆਂ ਅੱਖਾਂ ਵਿੱਚੋਂ ਅੱਥਰੂ ਵੀ ਵਗੇ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਵੀ ਭਾਵੁਕ ਕਰ ਦਿੱਤਾ।
ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਕੁੜੀ ਸਿੱਧੂ ਮੂਸੇਵਾਲਾ ਦੇ ਬੁੱਤ ਕੋਲੇ ਰੱਖੜੀ ਬੰਨ੍ਹਣ ਨੂੰ ਖੜ੍ਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਮਾਤਾ ਚਰਨ ਕੌਰ ਨੇ ਅੱਥਰੂ ਭਰੀਆਂ ਅੱਖਾਂ ਨਾਲ ਲਿਖਿਆ, ਕੀ ਲਿਖਾਂ ਪੁੱਤ...
ਮੂਸੇਵਾਲਾ ਲਈ ਕੁੜੀਆਂ ਨੇ ਦੇਸ਼-ਵਿਦੇਸ਼ ਤੋਂ ਭੇਜੀਆਂ ਰੱਖੜੀਆਂ
ਇਸਦੇ ਨਾਲ ਹੀ ਮਾਤਾ ਚਰਨ ਕੌਰ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸ਼ੁੱਭ ਬੇਟਾ ਅੱਜ ਸਵੇਰ ਤੋਂ ਹੀ ਰੱਖੜੀ ਦੇ ਸੁਨੇਹੇ ਮੈਨੂੰ ਤੁਹਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਨੇ ਦੇਸ਼-ਵਿਦੇਸ਼ ਤੋਂ ਤੁਹਾਡੇ ਲਈ ਤੇ ਤੁਹਾਡੇ ਛੋਟੇ, ਵੀਰ ਲਈ ਭੇਜੇ, ਤੁਹਾਡੇ ਬਾਅਦ ਵੀ ਤੁਹਾਡੇ ਚਾਹੁਣ ਵਾਲਿਆਂ ਵਿੱਚ ਤੁਹਾਡੇ ਹੋਣ ਦਾ ਅਹਿਸਾਸ ਹੀ ਮੈਨੂੰ ਹਮੇਸ਼ਾ ਹੋਸਲੇਂ ਵਿੱਚ ਰੱਖਦਾ ਹੈ, ਤੇ ਮੈ ਅੱਜ ਰੱਖੜੀ ਦੇ ਇਸ ਤਿਉਹਾਰ ਤੇ ਤੁਹਾਡੇ ਤੇ ਤੁਹਾਡੇ ਨਿੱਕੇ ਵੀਰ ਵੱਲੋ ਤੁਹਾਡੀਆਂ ਤਮਾਮ ਨਿੱਕੀਆਂ ਵੱਡੀਆਂ ਭੈਣੇ ਦੇ ਸਦਾ ਹੱਸਦੇ ਵੱਸਦੇ ਰਹਿਣ ਦੀ ਅਰਦਾਸ ਕਰਦੀ ਹਾਂ, ਸਾਰੀਆਂ ਬੇਟੀਆਂ ਲਈ ਪਿਆਰ ਤੇ ਦੁਆਵਾਂ...
View this post on Instagram
ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ
ਮਾਤਾ ਚਰਨ ਕੌਰ ਦੀ ਪੋਸਟ ਉੱਪਰ ਪ੍ਰਸ਼ੰਸਕ ਵੀ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੇਰੇ ਬਾਅਦ ਰੱਖੜੀ ਤੇ ਬੜਾ ਰੋਈ ਸੀ ਤੇਰੀ ਫੋਟੋ ਤੇ ਰੱਖੜੀ ਬੰਨਣਾ ਮੇਰੇ ਲਈ ਬਹੁਤ ਤਕਲੀਫ ਭਰਿਆ ਪਲ ਸੀ ਰੋਜ ਅਰਦਾਸਾ ਕੀਤੀਆ ਫੇਰ ਕਿਤੇ ਜਾ ਕੇ ਵਾਪਸ ਆਇਆ ਤੂੰ ….ਬੇਸ਼ੱਕ ਬੇਬੇ ਬਾਪੂ ਜੀ ਦੇ ਨਾਲ ਨਾਲ ਤੈਨੂੰ ਚਾਹੁੰਣ ਵਾਲਿਆ ਦੀ ਜਿੰਦਗੀ ਵੀ 30 sal ਪਿੱਛੇ ਚੱਲ ਗਈ ਪਰ ਤੈਨੂੰ ਨਿੱਕੇ ਰੂਪ ਚ ਦੇਖ ਕੇ ਬਹੁਤ ਸਕੂਨ ਮਿਲਦਾ ਸੱਚੀ…… ਵਕਤ ਤੇ ਸਾਹਾਂ ਦਾ ਭਰੋਸਾ ਨਹੀ ਖੌਰੇ ਮੈ ਕੱਲ ਨੂੰ ਮਰ ਜਾਣਾ ਪਰ ਤੈਨੂੰ ਵੱਡਾ ਹੁੰਦਾ ਦੇਖਣਾ ਚਾਹੁੰਦੀ ਆ… ਕੁੱਝ ਸਾਲ ਪਹਿਲਾ ਤਾ ਤੇਰੀ ਛੋਟੀ ਭੈਣ ਬਣਕੇ ਤੇਰੇ ਸੀਨੇ ਲੱਗਣਾ ਚਾਹੁੰਦੀ ਸੀ … ਪਰ ਹੁਣ ਤੇਰੀ ਵੱਡੀ ਭੈਣ ਬਣਕੇ ਤੈਨੂੰ ਸੀਨੇ ਲਾਉਣਾ ਚਾਹੁੰਦੀ ਹਾਂ…. ਹਮੇਸ਼ਾ ਤੇਰੇ ਲਈ ਤੇ ਮਾਂ ਬਾਪੂ ਜੀ ਦੇ ਹੱਕ ਚ ਖੜੀ ਹਾਂ ਵੀਰੇ ….. ਦਿਲ ਬੜਾ ਉਦਾਸ ਅੱਜ ਰੱਖੜੀ ਤੇ ਤੈਨੂੰ ਦਿਲੋ ਮਹਿਸੂਸ ਕਰ ਰਹੀ ਹਾਂ……💔
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)