![ABP Premium](https://cdn.abplive.com/imagebank/Premium-ad-Icon.png)
Gippy Grewal: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ FIR ਦਰਜ, ਗਾਣਿਆਂ 'ਚ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ
Gippy Grewal Elly Mangat: ਸ਼ਿਕਾਇਤ ;ਚ ਗਿੱਪੀ ਗਰੇਵਾਲ ਦੇ ਗਾਣੇ 'ਜ਼ਹਿਰੀ ਵੇ' ਅਤੇ ਐਲੀ ਮਾਂਗਟ ਦੇ ਗਾਣੇ 'ਸਨਿੱਫ' ਦਾ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤ 'ਚ ਗਿੱਪੀ ਤੇ ਮਾਂਗਟ ਤੋਂ ਇਲਾਵਾ ਵੱਡਾ ਗਰੇਵਾਲ ਦੇ ਗਾਣੇ 'ਵੈਲਪੁਣੇ' ਦਾ ਵੀ ਜ਼ਿਕਰ ਹੈ
![Gippy Grewal: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ FIR ਦਰਜ, ਗਾਣਿਆਂ 'ਚ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ punjabi singer gippy grewal and elly mangat in trouble complaint filed against singers to promote drug culture Gippy Grewal: ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ FIR ਦਰਜ, ਗਾਣਿਆਂ 'ਚ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ](https://feeds.abplive.com/onecms/images/uploaded-images/2023/02/13/845ee670a4553fa26bddcdacc7d131b31676283449507469_original.jpg?impolicy=abp_cdn&imwidth=1200&height=675)
FIR Against Gippy Grewal And Elly Mangat: ਪੰਜਾਬ ਸਰਕਾਰ ਨੇ ਹਾਲ ਹੀ 'ਚ ਪੰਜਾਬੀ ਗਾਣਿਆਂ 'ਚ ਗੰਨ ਕਲਚਰ ਪ੍ਰਮੋਟ ਕਰਨ 'ਤੇ ਪਾਬੰਦੀ ਲਗਾਈ ਸੀ। ਇਹ ਪਾਬੰਦੀ ਲੱਗੀ ਕਿ ਪੰਜਾਬੀ ਇੰਡਸਟਰੀ ਹੁਣ ਡਰੱਗ ਕਲਚਰ ਪ੍ਰਮੋਟ ਕਰਨ ਲੱਗ ਪਈ ਹੈ। ਹਾਲ ਹੀ ਮਸ਼ਹੂਰ ਰੈਪਰ ਬੋਹੇਮੀਆ ਵੀ ਸ਼ਰੇਆਮ ਹੁੱਕਾ ਪੀਂਦਾ ਨਜ਼ਰ ਆਇਆ ਸੀ। ਇਸ ਦਾ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।
ਹੁਣ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ ਤੇ ਐਲੀ ਮਾਂਗਟ 'ਤੇ ਲੱਗਿਆ ਹੈ। ਦਰਅਸਲ, ਪੰਜਾਬ 'ਚ ਲੱਚਰਤਾ, ਡਰੱਗ ਤੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਵਿਰੁੱਧ ਪੰਡਿਤ ਧਰੇਨਵਰ ਰਾਓ ਡਰ ਕੇ ਖੜੇ ਹਨ। ਉਨ੍ਹਾਂ ਨੇ ਹਾਲ ਹੀ 'ਚ ਡੀਜੀਪੀ ਕੋਲ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਦੀ ਸ਼ਿਕਾਇਤ ਕੀਤੀ ਹੈ। ਰਾਓ ਨੇ ਇਹ ਸਿ਼ਕਾਇਤ ਗੀਤਾਂ ਵਿੱਚ ਡਰੱਗ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਕੀਤੀ ਹੈ। ਸਿਕਾਇਤ ਵਿੱਚ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ ਗੀਤਾਂ ਵਿੱਚ ਡਰੱਗ ਉਪਰ ਗੀਤ ਗਾਇਆ ਗਿਆ ਹੈ।
ਦੱਸ ਦਈਏ ਕਿ ਸ਼ਿਕਾਇਤ ;ਚ ਗਿੱਪੀ ਗਰੇਵਾਲ ਦੇ ਗਾਣੇ 'ਜ਼ਹਿਰੀ ਵੇ' ਅਤੇ ਐਲੀ ਮਾਂਗਟ ਦੇ ਗਾਣੇ 'ਸਨਿੱਫ' ਦਾ ਜ਼ਿਕਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਿਕਾਇਤ 'ਚ ਗਿੱਪੀ ਤੇ ਮਾਂਗਟ ਤੋਂ ਇਲਾਵਾ ਵੱਡਾ ਗਰੇਵਾਲ ਦੇ ਗਾਣੇ 'ਵੈਲਪੁਣੇ' ਦਾ ਵੀ ਜ਼ਿਕਰ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਕਲਾਕਾਰ ਪੂਰੇ ਸੱਭਿਆਚਾਰ ਦੇ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਦੇ ਮੋਢੇ 'ਤੇ ਸਮਾਜ ਨੂੰ ਸਹੀ ਰਾਹ 'ਤੇ ਸੇਧ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਪਹਿਲਾਂ ਹੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ। ਉੱਪਰੋਂ ਇਸ ਤਰ੍ਹਾਂ ਦੇ ਗਾਣੇ ਅਜਿਹੇ ਕਲਚਰ ਨੂੰ ਹੋਰ ਹੱਲਾਸ਼ੇਰੀ ਦੇਣ ਦਾ ਕੰਮ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)