Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਨੇ ਕਿਸ 'ਤੇ ਕੱਸਿਆ ਤੰਜ? ਬੋਲਿਆ, 'ਪੀਣਾ ਜ਼ਹਿਰ ਸਿੱਖ ਲਿਆ ਸੱਪਾਂ ਨਾਲ ਰਹਿ ਕੇ'
Sippy Gill Post: ਸਿੱਪੀ ਗਿੱਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਆ ਗਈ ਹੈ। ਇਸ ਪੋਸਟ ਵਿੱਚ ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੀ ਕੈਪਸ਼ਨ ਨੇ ਫੈਨਜ਼ ਨੂੰ ਕਾਫੀ ਜ਼ਿਆਦਾ ਹੈਰਾਨ ਕਰ ਦਿੱਤਾ ਹੈ।
Sippy Gill Post: ਪੰਜਾਬੀ ਗਾਇਕ ਸਿੱਪੀ ਗਿੱਲ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਹ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ 'ਚ ਕਾਫੀ ਘੱਟ ਐਕਟਿਵ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀ ਪੋਸਟ, ਕਿਹਾ, 'ਕਿਸੇ ਲਈ ਮਰਨਾ ਸੌਖਾ, ਕਿਸੇ ਲਈ...'
ਹਾਲ ਹੀ 'ਚ ਸਿੱਪੀ ਗਿੱਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਆ ਗਈ ਹੈ। ਇਸ ਪੋਸਟ ਵਿੱਚ ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੀ ਕੈਪਸ਼ਨ ਨੇ ਫੈਨਜ਼ ਨੂੰ ਕਾਫੀ ਜ਼ਿਆਦਾ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਿੱਪੀ ਨੇ ਕੈਪਸ਼ਨ 'ਚ ਕਿਹਾ, 'ਬੜਾ ਹੌਸਲਾ ਆ ਗਿਆ ਪਹਾੜਾਂ ਨਾਲ ਖਹਿ ਖਹਿ ਕੇ। ਪੀਣਾ ਜ਼ਹਿਰ ਸਿੱਖ ਲਿਆ, ਸੱਪਾਂ ਨਾਲ ਰਹਿ ਰਹਿ ਕੇ।' ਇਸ ਪੋਸਟ ਰਾਹੀਂ ਸਿੱਪੀ ਗਿੱਲ ਨੇ ਕਿਸ ਵਿਰੋਧੀ 'ਤੇ ਨਿਸ਼ਾਨਾ ਲਾਇਆ ਹੈ, ਇਹ ਕਹਿਣਾ ਔਖਾ ਹੈ। ਪਰ ਉਸ ਦੀ ਇਸ ਪੋਸਟ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸਿੱਪੀ ਗਿੱਲ ਆਪਣੇ ਸਮੇਂ 'ਚ ਟੌਪ ਦਾ ਪੰਜਾਬੀ ਸਿੰਗਰ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗਾਣੇ ਦਿੱਤੇ। ਹੁਣ ਭਾਵੇਂ ਸਿੱਪੀ ਪੰਜਾਬੀ ਇੰਡਸਟਰੀ 'ਚ ਘੱਟ ਐਕਟਿਵ ਹੈ, ਪਰ ਉਹ ਸਟੇਜ ਸ਼ੋਅਜ਼ ਲਗਾਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਸਤਿੰਦਰ ਸਰਤਾਜ ਦੀ ਸ਼ਾਇਰੀ ਕੀਤੀ ਰੱਜ ਕੇ ਤਾਰੀਫ, ਪੋਸਟ ਸ਼ੇਅਰ ਕਰ ਕਹੀ ਇਹ ਗੱਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।