Walk After Dinner: ਰਾਤ ਦੇ ਖਾਣੇ ਤੋਂ ਬਾਅਦ ਵਾਕ ਕਰਨਾ ਰਹਿੰਦਾ ਸਹੀ ਜਾਂ ਨਹੀਂ? ਕਿੰਨੀ ਦੇਰ ਤੱਕ ਤੁਰਨਾ ਫਾਇਦੇਮੰਦ? ਜਾਣੋ ਮਾਹਿਰਾਂ ਤੋਂ
walking benefits: ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕ ਦੌੜਦੇ ਹਨ ਅਤੇ ਤੇਜ਼ ਸੈਰ ਕਰਦੇ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਲੋਕ ਸੈਰ ਕਰਨ ਲਈ ਨਿਕਲ ਜਾਂਦੇ ਹਨ। ਪਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਕਿਉਂ ਜ਼ਰੂਰੀ ਹੈ?
Health News: ਅੱਜ ਦੇ ਸਮੇਂ ਦੇ ਵਿੱਚ ਖੁਦ ਨੂੰ ਫਿੱਟ ਰੱਖਣਾ ਬਹੁਤ ਹੀ ਆਹਿਮ ਹੋ ਗਿਆ ਹੈ। ਸਾਨੂੰ ਸਭ ਨੂੰ ਚੰਗੀ ਜੀਵਨ ਸ਼ੈਲੀ ਜੀਉਣ ਲਈ ਆਪਣੇ ਖਾਣ-ਪੀਣ ਅਤੇ ਕਸਰਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਚੰਗੀ ਸਿਹਤ ਲਈ ਤੁਰਨਾ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਸਭ ਜਾਣਦੇ ਪੈਦਲ ਚੱਲਣਾ ਅਤੇ ਦੌੜਨਾ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਕਿੰਨਾ ਲਾਭਦਾਇਕ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕ ਦੌੜਦੇ ਹਨ ਅਤੇ ਤੇਜ਼ ਸੈਰ ਕਰਦੇ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਲੋਕ ਸੈਰ ਕਰਨ ਲਈ ਨਿਕਲ ਜਾਂਦੇ ਹਨ। ਪਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ (walking after dinner) ਕਿਉਂ ਜ਼ਰੂਰੀ ਹੈ? ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਰਹਿੰਦੇ ਹਨ ਕੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ? ਕੀ ਤੇਜ਼ ਚੱਲਣਾ ਚਾਹੀਦਾ ਹੈ ਜਾਂ ਹੌਲੀ? ਕਿੰਨੀ ਦੇਰ ਤੱਕ ਚੱਲਣਾ ਸਾਡੀ ਸਿਹਤ ਲਈ ਲਾਭਦਾਇਕ ਹੋਵੇਗਾ?
ਜੇਕਰ ਤੁਹਾਡੇ ਮਨ ਵਿੱਚ ਵੀ ਰਾਤ ਦੀ ਸੈਰ ਨੂੰ ਲੈ ਕੇ ਅਜੇ ਸਵਾਲ ਹਨ। ਤਾਂ ਆਓ ਜਾਣਦੇ ਹਾਂ ਡਾਕਟਰ ਸੁਧੀਰ ਮੈਨਨ, BHMS ਤੋਂ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਿਸ ਤਰ੍ਹਾਂ ਦੀ ਸੈਰ ਕਰਨੀ ਚਾਹੀਦੀ ਹੈ ਅਤੇ ਇਸ ਦੇ ਸਿਹਤ ਨੂੰ ਕੀ ਲਾਭ ਹੋਣਗੇ?
ਰਾਤ ਨੂੰ ਤੇਜ਼ ਸੈਰ ਕਰਨ ਤੋਂ ਬਚੋ
ਡਾਕਟਰ ਸੁਧੀਰ ਮੈਨਨ ਕਹਿੰਦੇ ਹਨ, “ਤੁਸੀਂ ਜਿੰਨੀ ਜਲਦੀ ਰਾਤ ਦਾ ਖਾਣਾ ਖਾਓਗੇ, ਇਹ ਤੁਹਾਡੀ ਸਿਹਤ ਲਈ ਓਨਾ ਹੀ ਫਾਇਦੇਮੰਦ ਹੋਵੇਗਾ। ਸ਼ਾਮ 7 ਵਜੇ ਤੱਕ ਡਿਨਰ ਕਰੋ। ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਾ ਤੁਰੋ। ਰਾਤ ਦੇ ਖਾਣੇ ਤੋਂ 1 ਘੰਟੇ ਬਾਅਦ ਸੈਰ ਲਈ ਜਾਓ। ਰਾਤ ਨੂੰ ਗਲਤੀ ਨਾਲ ਵੀ ਤੇਜ਼ ਸੈਰ ਨਾ ਕਰੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਆਰਾਮ ਨਾਲ ਸੈਰ ਕਰੋ। ਤੁਹਾਨੂੰ ਰਾਤ ਨੂੰ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੀ ਸਾਧਾਰਨ ਸੈਰ ਕਰਨੀ ਚਾਹੀਦੀ ਹੈ।
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਦੇ ਫਾਇਦੇ (Benefits of walking after dinner)
ਭੋਜਨ ਨੂੰ ਪਚਾਉਣ 'ਚ ਅਸਰਦਾਰ
ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ 30 ਮਿੰਟ ਤੱਕ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ, ਜਦਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਖਾਸ ਕਰਕੇ ਤੁਸੀਂ ਮੋਟਾਪੇ ਦਾ ਸ਼ਿਕਰ ਹੋ ਸਕਦੇ ਹੋ।
ਇਮਿਊਨਿਟੀ ਵਧਾਓ
ਜੇਕਰ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਰ ਰੋਜ਼ ਸੈਰ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਕਮਜ਼ੋਰ ਪ੍ਰਤੀਰੋਧ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚੇ ਰਹੋਗੇ। ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਵੀ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਲਈ ਹਰ ਰੋਜ਼ ਸੈਰ ਕਰਨਾ ਜ਼ਰੂਰੀ ਹੈ।
ਮੈਟਾਬੋਲਿਜ਼ਮ ਸਹੀ ਕੰਮ ਕਰਦਾ ਹੈ
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਵਧਦਾ ਹੈ। ਨਾਲ ਹੀ, ਇਹ ਤੁਹਾਡੇ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
ਨੀਂਦ ਵਿੱਚ ਸੁਧਾਰ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਵੀ ਨੀਂਦ ਵਿੱਚ ਸੁਧਾਰ ਹੁੰਦਾ ਹੈ। ਦਰਅਸਲ, ਰਾਤ ਨੂੰ ਸੈਰ ਕਰਨ ਨਾਲ ਸਰੀਰ ਵਿਚ ਐਂਡੋਰਫਿਨ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਦਿਮਾਗ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਨੀਂਦ ਵੀ ਵਧਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )