ਯੂਪੀ ਸਰਕਾਰ ਨਿਲਾਮ ਕਰੇਗੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਜ਼ਮੀਨ
Pervez Musharraf property auction- ਯੋਗੀ ਆਦਿੱਤਿਆਨਾਥ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (Pervez Musharraf) ਅਤੇ ਉਸ ਦੇ ਪਰਿਵਾਰ ਦੀ ਇਥੋਂ ਦੇ ਬਾਗਪਤ ਵਿੱਚ ਜ਼ਮੀਨ-ਜਾਇਦਾਦ ਦੀ ਨਿਲਾਮੀ ਕਰ ਰਹੀ ਹੈ।
Pervez Musharraf property auction- ਉਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (Pervez Musharraf) ਅਤੇ ਉਸ ਦੇ ਪਰਿਵਾਰ ਦੀ ਇਥੋਂ ਦੇ ਬਾਗਪਤ ਵਿੱਚ ਜ਼ਮੀਨ-ਜਾਇਦਾਦ ਦੀ ਨਿਲਾਮੀ ਕਰ ਰਹੀ ਹੈ।
ਮੁਸ਼ੱਰਫ ਪਰਿਵਾਰ ਦੀ 13 ਵਿੱਘੇ ਜ਼ਮੀਨ ਦੀ ਨਿਲਾਮੀ ਹੋਵੇਗੀ। ਇਹ ਜ਼ਮੀਨ ਬਾਗਪਤ ਜ਼ਿਲ੍ਹੇ ਦੇ ਕੋਤਾਨਾ ਪਿੰਡ ਵਿੱਚ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਮੁਸ਼ੱਰਫ਼ ਦਾ ਪਰਿਵਾਰ ਬਾਗਪਤ ਜ਼ਿਲ੍ਹੇ ਦੇ ਪਿੰਡ ਕੋਤਾਨਾ ਵਿਚ ਰਹਿੰਦਾ ਸੀ। ਵਾਹੀਯੋਗ ਜ਼ਮੀਨ ਤੋਂ ਇਲਾਵਾ ਮੁਸ਼ੱਰਫ਼ ਦੇ ਚਚੇਰੇ ਭਰਾ ਹੁਮਾਯੂੰ ਦੇ ਨਾਂ ਉਤੇ ਪਿੰਡ ਵਿੱਚ ਇੱਕ ਵੱਡੀ ਹਵੇਲੀ ਹੈ, ਜੋ ਹੁਣ ਖੰਡਰ ਹੋ ਚੁੱਕੀ ਹੈ। ਉਸ ਦੇ ਪਿਤਾ ਮੁਸ਼ੱਰਫੂਦੀਨ ਅਤੇ ਮਾਂ ਬੇਗਮ ਜ਼ਰੀਨ ਦੋਵੇਂ ਇਸ ਪਿੰਡ ਦੇ ਵਸਨੀਕ ਸਨ।
ਇਹ ਪਰਿਵਾਰ 1943 ਵਿੱਚ ਦਿੱਲੀ ਵਿੱਚ ਰਹਿਣ ਲੱਗ ਪਿਆ ਸੀ
ਆਜ਼ਾਦੀ ਤੋਂ ਪਹਿਲਾਂ ਇਹ ਪਰਿਵਾਰ 1943 ਵਿੱਚ ਦਿੱਲੀ ਵਿੱਚ ਰਹਿਣ ਲੱਗ ਪਿਆ ਸੀ ਅਤੇ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ। ਭਾਰਤ ਸਰਕਾਰ ਦੇ ਹੁਕਮਾਂ 'ਤੇ ਯੋਗੀ ਸਰਕਾਰ ਪਰਵੇਜ਼ ਮੁਸ਼ੱਰਫ ਦੇ ਪਰਿਵਾਰ ਦੀ ਜ਼ਮੀਨ ਅਤੇ ਜਾਇਦਾਦ ਨੂੰ ਨਿਲਾਮ ਕਰ ਰਹੀ ਹੈ। ਨਿਲਾਮੀ ਪ੍ਰਕਿਰਿਆ 5 ਸਤੰਬਰ ਤੱਕ ਜਾਰੀ ਰਹੇਗੀ। ਨਿਲਾਮੀ ਆਨਲਾਈਨ ਹੋ ਰਹੀ ਹੈ। ਨਿਲਾਮੀ ਤੋਂ ਬਾਅਦ ਇਹ ਜ਼ਮੀਨ ਸਫਲ ਬੋਲੀਕਾਰ ਦੇ ਨਾਂ ਤਬਦੀਲ ਕਰ ਦਿੱਤੀ ਜਾਵੇਗੀ।
ਮੁਸ਼ੱਰਫ ਪਰਿਵਾਰ ਦੀ ਕੁਝ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਹੈ। ਉਸ ਦੇ ਭਰਾ ਦੇ ਨਾਂ 'ਤੇ ਵੀ ਇੱਥੇ ਜਾਇਦਾਦ ਸੀ। ਇਸ ਨੂੰ ਕਰੀਬ 15 ਸਾਲ ਪਹਿਲਾਂ ਦੁਸ਼ਮਣ ਜਾਇਦਾਦ (Enemy Property) ਘੋਸ਼ਿਤ ਕੀਤਾ ਗਿਆ ਸੀ, ਜ਼ਿਕਰਯੋਗ ਹੈ ਕਿ ਪਰਵੇਜ਼ ਮੁਸ਼ੱਰਫ ਦੀ 5 ਫਰਵਰੀ 2023 ਨੂੰ ਮੌਤ ਹੋ ਗਈ ਸੀ।
ਪਰਵੇਜ਼ ਮੁਸ਼ੱਰਫ਼ ਦਾ ਜਨਮ ਦਿੱਲੀ ਵਿੱਚ ਹੋਇਆ ਸੀ
ਸਾਲ 1943 ਵਿਚ ਪਰਵੇਜ਼ ਮੁਸ਼ੱਰਫ਼ ਦੇ ਪਿਤਾ ਦਿੱਲੀ ਆ ਕੇ ਵਸ ਗਏ ਸਨ। ਪਰਵੇਜ਼ ਮੁਸ਼ੱਰਫ਼ ਅਤੇ ਉਨ੍ਹਾਂ ਦੇ ਭਰਾ ਜਾਵੇਦ ਮੁਸ਼ੱਰਫ਼ ਦਾ ਜਨਮ ਦਿੱਲੀ ਵਿੱਚ ਹੀ ਹੋਇਆ ਸੀ। ਉਨ੍ਹਾਂ ਦਾ ਪਰਿਵਾਰ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਪਾਕਿਸਤਾਨ ਚਲਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ ਅਤੇ ਮਹਿਲ ਬਾਗਪਤ ਵਿੱਚ ਸਨ। ਇਸ ਜਾਇਦਾਦ ਨੂੰ ਦੁਸ਼ਮਣ ਦੀ ਜਾਇਦਾਦ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ।
ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ਵਿੱਚ ਹੋਇਆ ਸੀ। ਮੁਸ਼ੱਰਫ਼ ਦੇ ਪਰਿਵਾਰ ਕੋਲ ਪੁਰਾਣੀ ਦਿੱਲੀ ਵਿੱਚ ਇੱਕ ਹਵੇਲੀ ਸੀ, ਜਿਸ ਨੂੰ ਨਾਹਰਵਾਲੀ ਹਵੇਲੀ ਵਜੋਂ ਜਾਣਿਆ ਜਾਂਦਾ ਸੀ। ਕੁਝ ਸਾਲ ਪਹਿਲਾਂ ਇਸ ਮਹਿਲ ਨੂੰ ਢਾਹ ਕੇ ਬਹੁਮੰਜ਼ਿਲਾ ਇਮਾਰਤ ਬਣਾਈ ਗਈ ਸੀ। 2001 ਵਿੱਚ ਜਦੋਂ ਪਰਵੇਜ਼ ਮੁਸ਼ੱਰਫ਼ ਭਾਰਤ ਆਏ ਸਨ ਤਾਂ ਉਨ੍ਹਾਂ ਦੀ ਹਵੇਲੀ ਅਤੇ ਦਰਿਆਗੰਜ ਦੀਆਂ ਗਲੀਆਂ ਦੇਖ ਕੇ ਉਹ ਭਾਵੁਕ ਹੋ ਗਏ ਸਨ।