ਪੜਚੋਲ ਕਰੋ

ਬੱਸਾਂ 'ਤੇ ਸ਼ਿਕੰਜਾ! ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਦਿੱਤੀ ਹਦਾਇਤ, ਜਲਦ ਤੋਂ ਜਲਦ ਕਰਾਉ ਟੈਕਸ ਜਮ੍ਹਾਂ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੇ ਟੈਕਸ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਛੇਤੀ ਤੋਂ ਛੇਤੀ ਟੈਕਸ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਹੈ।

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੇ ਟੈਕਸ ਡਿਫ਼ਾਲਟਰ ਬੱਸ ਆਪ੍ਰੇਟਰਾਂ ਨੂੰ ਛੇਤੀ ਤੋਂ ਛੇਤੀ ਟੈਕਸ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਵੀਂ ਬੱਸ ਸਮਾਂ ਸਾਰਣੀ ਵਿੱਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਪਰਮਿਟ ਰੱਦ ਕਰ ਦਿੱਤਾ ਜਾਵੇਗਾ।

ਪੰਜਾਬ ਸਿਵਲ ਸਕੱਤਰੇਤ ਵਿਖੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਭੁੱਲਰ ਨੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੀ ਆਮਦਨ ਵਧਾਉਣ ਵੱਲ ਖ਼ਾਸ ਤਵੱਜੋ ਦਿੱਤੀ ਜਾਵੇ ਤਾਂ ਜੋ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਮੁੜ ਬੁਲੰਦੀਆਂ 'ਤੇ ਪਹੁੰਚਾਇਆ ਜਾ ਸਕੇ।

ਟਰਾਂਸਪੋਰਟ ਵਿਭਾਗ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਨੂੰ ਸੇਵਾਵਾਂ ਸਮਾਂਬੱਧ ਤਰੀਕੇ ਨਾਲ ਦੇਣ ਦੇ ਮੰਤਵ ਹਿੱਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੇ ਵਿਭਾਗ ਵਿੱਚ ਬਾਇਉਮੀਟਕ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕਿਹਾ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਕੈਬਨਿਟ ਮੰਤਰੀ ਭੁੱਲਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਤਰਜੀਹੀ ਤੌਰ 'ਤੇ ਬੱਸ ਪਰਮਿਟ ਜਾਰੀ ਕੀਤੇ ਜਾਣ ਅਤੇ ਇਸ ਪ੍ਰਕਿਰਿਆ ਦੌਰਾਨ ਮੁਕੰਮਲ ਪਾਰਦਰਸ਼ਤਾ ਵਰਤੀ ਜਾਵੇ ਤੇ ਇਹ ਕਾਰਜ ਸਬੰਧਤ ਨੀਤੀ ਤਹਿਤ ਨੇਪਰੇ ਚਾੜ੍ਹਿਆ ਜਾਵੇ। ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਨੇ ਪਰਮਿਟ ਰੂਟਾਂ ਵਿੱਚ ਨਾਜਾਇਜ਼ ਵਾਧਾ ਕਰਕੇ ਬੱਸਾਂ ਚਲਾਉਣ ਜਿਹੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਬੱਸ ਅੱਡੇ ਦੇ ਅੰਦਰੋਂ ਹੋ ਕੇ ਜਾਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਤੀਰਥ ਅਸਥਾਨਾਂ 'ਤੇ ਜਾਣ ਦੇ ਚਾਹਵਾਨ ਲੋਕਾਂ ਦੀ ਇੱਛਾ ਪੂਰੀ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਨੂੰ ਖ਼ਾਸ ਤੌਰ 'ਤੇ ਪੱਟੀ-ਮਾਤਾ ਚਿੰਤਪੁਰਨੀ-ਜਵਾਲਾ ਜੀ ਤੱਕ ਬੱਸ ਚਲਾਉਣ ਲਈ ਕਿਹਾ।

ਮੀਟਿੰਗ ਦੌਰਾਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਡਾਇਰੈਕਟਰ ਟਰਾਂਸਪੋਰਟ-ਕਮ-ਐਮ.ਡੀ. ਪਨਬੱਸ ਸ੍ਰੀਮਤੀ ਅਮਨਦੀਪ ਕੌਰ ਅਤੇ ਐਮ.ਡੀ., ਪੀ.ਆਰ.ਟੀ.ਸੀ. ਸ੍ਰੀਮਤੀ ਪਰਨੀਤ ਸ਼ੇਰਗਿੱਲ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਅਮਰਬੀਰ ਸਿੰਘ ਸਿੱਧੂ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦਾ ਲਿਆ ਜਾਇਜ਼ਾ, ਖੜ੍ਹੀਆਂ ਬੱਸਾਂ ਚਲਾਉਣ ਦੇ ਨਿਰਦੇਸ਼

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁੱਖ ਦਫ਼ਤਰ ਵਿਖੇ ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਨੇ ਮੰਤਰੀ ਨੂੰ ਦੱਸਿਆ ਕਿ ਇਹ ਸਿਸਟਮ ਹੁਣ ਤੱਕ ਪਨਬੱਸ/ਪੰਜਾਬ ਰੋਡਵੇਜ਼ ਦੀਆਂ 1354 ਬੱਸਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ, ਜੋ ਆਮ ਲੋਕਾਂ ਖ਼ਾਸਕਰ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾ ਰਿਹਾ ਹੈ। ਬੱਸਾਂ ਦੇ ਪਾਰਦਰਸ਼ੀ ਅਤੇ ਸਮਾਂਬੱਧ ਆਉਣ-ਜਾਣ ਲਈ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ ਹੈ, ਜਿਥੇ ਵੀ.ਟੀ.ਐਸ. ਰਾਹੀਂ ਬੱਸਾਂ ਦੀ ਤੇਜ਼ ਰਫ਼ਤਾਰ, ਗ਼ਲਤ ਢੰਗ ਨਾਲ ਬ੍ਰੇਕ ਲਗਾਉਣ ਅਤੇ ਤੇਜ਼ ਭਜਾਉਣ, ਬੱਸਾਂ ਦੀ ਰਾਤ ਠਹਿਰ, ਨਿਰਧਾਰਤ ਸਥਾਨਾਂ ਦੀ ਬਜਾਏ ਕਿਸੇ ਹੋਰ ਥਾਂ ਰੁਕਣਾ, ਬੱਸਾਂ ਦਾ ਢਾਬਿਆਂ 'ਤੇ 25 ਮਿੰਟਾਂ ਤੋਂ ਵੱਧ ਰੁਕਣਾ, ਰੂਟ ਬਦਲਣਾ, ਸ਼ਹਿਰਾਂ ਤੋਂ ਬਾਹਰ-ਬਾਹਰ ਲੰਘ ਜਾਣਾ, ਮਿੱਥੇ ਸਟਾਪ 'ਤੇ ਨਾ ਰੁਕਣਾ, ਕਾਊਂਟਰਾਂ ਤੋਂ ਬੱਸਾਂ ਦੇ ਆਉਣ ਅਤੇ ਜਾਣ ਦੀ ਅਸਲ ਸਮੇਂ ਦੀ ਨਿਗਰਾਨੀ, ਬੱਸਾਂ ਦੀ ਅਸਲ ਯਾਤਰਾ ਦੀ ਦੂਰੀ ਆਦਿ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਸਟਮ ਰਾਹੀਂ ਬੱਸਾਂ ਦੀ ਨਿਗਰਾਨੀ ਸਬੰਧਤ ਡਿਪੂਆਂ ਦੇ ਜਨਰਲ ਮੈਨੇਜਰਾਂ ਅਤੇ ਕੇਂਦਰੀ ਕੰਟਰੋਲ ਰੂਮ ਜ਼ਰੀਏ ਕੀਤੀ ਜਾ ਰਹੀ ਹੈ। ਮੈਨੇਜਮੈਂਟ ਇਨਫ਼ਰਮੇਸ਼ਨ ਸਿਸਟਮ ਦੀ ਵਰਤੋਂ ਡਰਾਈਵਰਾਂ ਅਤੇ ਕੰਡਕਟਰਾਂ ਦੇ ਵਿਹਾਰ, ਬੱਸਾਂ ਦੀ ਵਰਤੋਂ, ਉਪਲਬਧ ਸਟਾਫ਼ ਦੀ ਵਰਤੋਂ, ਬੱਸਾਂ ਨੂੰ ਮਿੱਥੇ ਸਮੇਂ ਤੋਂ ਦੇਰੀ ਨਾਲ ਅਤੇ ਪਹਿਲਾਂ ਚਲਾਉਣਾ, ਬੱਸਾਂ ਵੱਲੋਂ ਤੈਅ ਕੀਤੇ ਕਿਲੋਮੀਟਰਾਂ ਆਦਿ ਬਾਰੇ ਰਿਪੋਰਟਾਂ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ।

ਇਸ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਿਪੂਆਂ 'ਚ ਖ਼ਾਲੀ ਖੜ੍ਹੀਆਂ ਬੱਸਾਂ ਨੂੰ ਚਲਾਉਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਤਾਂ ਜੋ ਵਿਭਾਗ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸੇ ਤਰ੍ਹਾਂ ਮੰਤਰੀ ਨੇ ਡਿਪੂਆਂ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਦਾ ਸਟਾਫ਼ ਤਰਕਸੰਗਤ ਬਣਾਉਣ ਲਈ ਵੀ ਕਿਹਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾRaja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਰਾਤ ਦੇ ਖਾਣੇ ਦਾ ਸਹੀ ਸਮੇਂ ਕੀ?ਜਾਣੋ ਲੇਟ ਨਾਈਟ ਖਾਣ ਦੇ ਨੁਕਸਾਨ, ਹੋ ਸਕਦੀ ਇਹ ਗੰਭੀਰ ਬਿਮਾਰੀ
ਰਾਤ ਦੇ ਖਾਣੇ ਦਾ ਸਹੀ ਸਮੇਂ ਕੀ?ਜਾਣੋ ਲੇਟ ਨਾਈਟ ਖਾਣ ਦੇ ਨੁਕਸਾਨ, ਹੋ ਸਕਦੀ ਇਹ ਗੰਭੀਰ ਬਿਮਾਰੀ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
Embed widget