Breaking News LIVE: ਕੋਰੋਨਾਵਾਇਰਸ ਨੇ ਧਾਰਿਆ ਗੰਭੀਰ ਰੂਪ, ਦੇਸ਼ 'ਚ 2 ਲੱਖ ਮੌਤਾਂ
Punjab Breaking News, 28 April 2021 LIVE Updates: ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ, ਉੱਥੇ ਹੀ ਭਾਰਤ 'ਚ ਲਾਗ ਦੇ ਮਾਮਲੇ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਹੇ ਹਨ। ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ 'ਚ 3,60,960 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3293 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਹਾਲਾਂਕਿ 2,15,162 ਲੋਕ ਵੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ 'ਚ 3,23,023 ਨਵੇਂ ਮਾਮਲੇ ਸਾਹਮਣੇ ਆਏ ਸਨ।
LIVE
Background
ਕੋਰੋਨਾ ਸੰਕਟ ਨਾਲ ਜੂੜ ਰਹੀ ਪੂਰੀ ਦੁਨੀਆਂ ਲਈ ਚੰਗੀ ਖ਼ਬਰ ਹੈ। ਕੋਰੋਨਾ ਦਾ ਟੀਕਾ ਬਣਾ ਚੁੱਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਵੀ ਤਿਆਰ ਕਰੇਗੀ। ਇਹ ਬਿਆਨ ਖੁਦ ਕੰਪਨੀ ਦੇ ਸੀਈਓ ਐਲਬਰਟ ਬਾਰਲਾ ਨੇ ਦਿੱਤਾ ਹੈ।
ਰਾਹਤ ਦੀ ਖ਼ਬਰ! ਹੁਣ ਠੰਢ-ਬੁਖਾਰ ਦੀ ਤਰ੍ਹਾਂ ਗੋਲੀ ਖਾਣ ਨਾਲ ਠੀਕ ਹੋ ਜਾਵੇਗਾ ਕੋਰੋਨਾ

ਕੋਰੋਨਾ ਸੰਕਟ ਨਾਲ ਜੂੜ ਰਹੀ ਪੂਰੀ ਦੁਨੀਆਂ ਲਈ ਚੰਗੀ ਖ਼ਬਰ ਹੈ। ਕੋਰੋਨਾ ਦਾ ਟੀਕਾ ਬਣਾ ਚੁੱਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਵੀ ਤਿਆਰ ਕਰੇਗੀ। ਇਹ ਬਿਆਨ ਖੁਦ ਕੰਪਨੀ ਦੇ ਸੀਈਓ ਐਲਬਰਟ ਬਾਰਲਾ ਨੇ ਦਿੱਤਾ ਹੈ।
ਕੋਰੋਨਾਵਾਇਰਸ (Second Wave of Coronavirus) ਦੀ ਦੂਜੀ ਲਹਿਰ ਵਿੱਚ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਕਸੀਜਨ ਦੀ ਘਾਟ (Lack of Oxygen) ਤੋਂ ਲੈ ਕੇ ਬੈੱਡਾਂ ਦੀ ਕਾਫ਼ੀ ਕਮੀ ਹੈ। ਇਸ ਦੌਰਾਨ ਨਾਗਪੁਰ ਦੇ 85 ਸਾਲਾ ਬਜ਼ੁਰਗ ਨੇ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਕਾਰਨ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਨਰਾਇਣ ਭਾਉਰਾਵ ਦਾਭਾਡਕਰ (Narayan Rao Dabhadkar) ਕੋਰੋਨਾ ਪੀੜਤ ਸੀ। ਉਹ ਹਸਪਤਾਲ ਵਿੱਚ ਦਾਖਲ ਸੀ।
ਕੋਰੋਨਾ ਪੀੜਤ ਬਜ਼ੁਰਗ ਨੇ ਕਾਇਮ ਕੀਤੀ ਮਿਸਾਲ, ਹਸਪਤਾਲ 'ਚ ਦੂਜੇ ਮਰੀਜ਼ ਨੂੰ ਦਿੱਤਾ ਆਪਣਾ ਬੈੱਡ, 3 ਦਿਨ ਬਾਅਦ ਮੌਤ

“ਮੈਂ 85 ਸਾਲ ਦਾ ਹਾਂ, ਜ਼ਿੰਦਗੀ ਦੇਖ ਲਈ ਹੈ, ਪਰ ਜੇ ਉਸ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਅਨਾਥ ਹੋ ਜਾਣਗੇ, ਇਸ ਲਈ ਮੇਰਾ ਫਰਜ਼ ਬਣਦਾ ਹੈ ਕਿ ਉਸ ਵਿਅਕਤੀ ਦੀ ਜਾਨ ਬਚਾਈ ਜਾਏ।” ਇਹ ਕਹਿ ਕਿ ਕੋਰੋਨਾ ਪੀੜਤ ਨਾਰਾਇਣ ਭਾਉਰਾਵ ਦਾਭਾਡਕਰ ਨੇ ਆਪਣਾ ਬਿਸਤਰਾ ਇੱਕ ਹੋਰ ਮਰੀਜ਼ ਨੂੰ ਦੇ ਦਿੱਤਾ।
ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਲਈ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਭਾਰਤ ਨੂੰ 10 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦੇਵੇਗੀ। ਕੈਨੇਡਾ ਦੀ ਮੰਤਰੀ ਕਰੀਨਾ ਗੋਲਡ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਸਰਕਾਰ ਕੈਨੇਡੀਅਨ ਰੈੱਡ ਕਰਾਸ ਰਾਹੀਂ ਭਾਰਤੀ ਰੈੱਡ ਕਰਾਸ ਨੂੰ 10 ਮਿਲੀਅਨ ਡਾਲਰ ਦਾ ਫੰਡ ਦੇ ਰਹੀ ਹੈ ਜੋ ਭਾਰਤ ਨੂੰ ਕੋਰੋਨਾ ਸੰਕਟ ਤੋਂ ਬਾਹਰ ਆਉਣ ਲਈ ਮੁਹੱਈਆ ਕਰਵਾਇਆ ਜਾਵੇਗਾ।
ਕੋਰੋਨਾ ਦੇ ਕਹਿਰ 'ਚ ਕੈਨੇਡਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਲਈ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਭਾਰਤ ਨੂੰ 10 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦੇਵੇਗੀ। ਕੈਨੇਡਾ ਦੀ ਮੰਤਰੀ ਕਰੀਨਾ ਗੋਲਡ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਸਰਕਾਰ ਕੈਨੇਡੀਅਨ ਰੈੱਡ ਕਰਾਸ ਰਾਹੀਂ ਭਾਰਤੀ ਰੈੱਡ ਕਰਾਸ ਨੂੰ 10 ਮਿਲੀਅਨ ਡਾਲਰ ਦਾ ਫੰਡ ਦੇ ਰਹੀ ਹੈ ਜੋ ਭਾਰਤ ਨੂੰ ਕੋਰੋਨਾ ਸੰਕਟ ਤੋਂ ਬਾਹਰ ਆਉਣ ਲਈ ਮੁਹੱਈਆ ਕਰਵਾਇਆ ਜਾਵੇਗਾ।
ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰੇ ਨੇ ਪੀੜਤਾਂ ਲਈ ਹੱਥ ਵਧਾਇਆ ਹੈ। ਲੰਗਰ ਦੀ ਸੇਵਾ ਦੇ ਨਾਲ-ਨਾਲ ਹੁਣ ਆਕਸੀਜਨ ਦੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਤਾਜ਼ਾ ਖਬਰ ਮਹਾਰਾਸ਼ਟਰ ਤੋਂ ਆਈ ਜਿਸ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ। ਮੁੰਬਈ ਵਿੱਚ ਸਿੱਖਾਂ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ।
ਕੋਰੋਨਾ ਦੇ ਕਹਿਰ 'ਚ ਸਿੱਖ ਨੌਜਵਾਨਾਂ ਕੀਤਾ ਮਹਾਨ ਕੰਮ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਤਾਰੀਫਾਂ

ਕੋਰੋਨਾ ਦੇ ਕਹਿਰ ਵਿੱਚ ਸਿੱਖ ਭਾਈਚਾਰੇ ਨੇ ਪੀੜਤਾਂ ਲਈ ਹੱਥ ਵਧਾਇਆ ਹੈ। ਲੰਗਰ ਦੀ ਸੇਵਾ ਦੇ ਨਾਲ-ਨਾਲ ਹੁਣ ਆਕਸੀਜਨ ਦੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਤਾਜ਼ਾ ਖਬਰ ਮਹਾਰਾਸ਼ਟਰ ਤੋਂ ਆਈ ਜਿਸ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ। ਮੁੰਬਈ ਵਿੱਚ ਸਿੱਖਾਂ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ।
ਕੋਰੋਨਾ ਸੰਕਟ ਦੇ ਵਿਚਕਾਰ ਦਿੱਲੀ ਸਰਕਾਰ ਦੇ ਇੱਕ ਆਦੇਸ਼ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਆਦੇਸ਼ ਇਹ ਸੀ ਕਿ ਅਸ਼ੋਕਾ ਹੋਟਲ 'ਚ ਜੱਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 100 ਕਮਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾਵੇ। ਇਸ ਆਦੇਸ਼ 'ਤੇ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਜਿਹਾ ਕਰਨ ਲਈ ਹਾਈਕੋਰਟ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਇਸ 'ਤੇ ਹਾਈਕੋਰਟ ਨੇ ਕੱਲ੍ਹ ਦਿੱਲੀ ਸਰਕਾਰ 'ਤੇ ਸਵਾਲ ਚੁੱਕੇ। ਇਹ ਪੁੱਛਿਆ ਗਿਆ ਕਿ ਹਾਈਕੋਰਟ ਨੇ ਅਜਿਹਾ ਕਰਨ ਲਈ ਕਦੋਂ ਕਿਹਾ ਤੇ ਸੰਕਟ ਸਮੇਂ ਅਜਿਹੇ ਆਦੇਸ਼ ਕਿਵੇਂ ਦਿੱਤੇ ਜਾ ਸਕਦੇ ਹਨ। ਇਸ ਵਿਵਾਦ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਆਪਣਾ ਆਦੇਸ਼ ਵਾਪਸ ਲੈ ਲਿਆ ਹੈ।
ਹੋਟਲ 'ਚ ਜੱਜਾਂ ਲਈ 100 ਕਮਰਿਆਂ ਵਾਲੇ ਕੋਵਿਡ ਸੈਂਟਰ 'ਤੇ ਵਿਵਾਦ! ਹਾਈ ਕੋਰਟ 'ਚ ਜਵਾਬ ਦੇਵੇਗੀ ਕੇਜਰੀਵਾਲ ਸਰਕਾਰ

ਕੋਰੋਨਾ ਸੰਕਟ ਦੇ ਵਿਚਕਾਰ ਦਿੱਲੀ ਸਰਕਾਰ ਦੇ ਇੱਕ ਆਦੇਸ਼ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਆਦੇਸ਼ ਇਹ ਸੀ ਕਿ ਅਸ਼ੋਕਾ ਹੋਟਲ 'ਚ ਜੱਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 100 ਕਮਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾਵੇ। ਇਸ ਆਦੇਸ਼ 'ਤੇ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਜਿਹਾ ਕਰਨ ਲਈ ਹਾਈਕੋਰਟ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ