Breaking News LIVE: ਕੋਰੋਨਾ ਦੇ ਕਹਿਰ ਵਿੱਚ ਰਾਹਤ ਦਾ ਖਬਰ, ਅਗਲੇ ਦੋ ਹਫਤਿਆਂ 'ਚ ਦੂਜੀ ਲਹਿਰ ਖਤਮ
Punjab Breaking News, 7 May 2021 LIVE Updates: ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਕਾਰ ਸਰਕਾਰ ਦੇ ਮੈਥੇਮੈਟਿਕਲ ਮਾਡਲਿੰਗ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਦੂਜੀ ਲਹਿਰ ਅਗਲੇ 15 ਦਿਨਾਂ ਦੇ ਅੰਦਰ ਆਪਣੇ ਸ਼ਿਖਰ ਤਕ ਪਹੁੰਚ ਸਕਦੀ ਹੈ। ਆਈਆਈਟੀ-ਹੈਦਰਾਬਾਦ ਦੇ ਪ੍ਰੋ. ਐਮ. ਵਿਦਿਆਸਾਗਰ, ਜੋ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਕਮੇਟੀ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਕੋਰੋਨ ਵਾਇਰਸ 7 ਮਈ ਤੋਂ ਆਪਣੇ ਸਿਖਰ 'ਤੇ ਹੋਵੇਗਾ ਤੇ ਲਗਪਗ 15 ਦਿਨ ਬਾਅਦ ਹਾਲਾਤ ਸੁਧਰਣੇ ਸ਼ੁਰੂ ਹੋਣਗੇ।
LIVE

Background
Supreme Court ਦਾ ਕੇਂਦਰ ਸਰਕਾਰ ਨੂੰ ਦੱਬਕਾ! ਦਿੱਲੀ ਨੂੰ ਰੋਜ਼ਾਨਾ 700 ਮੀਟਰਿਕ ਟਨ Oxygen ਦੇਣੀ ਹੀ ਪੈਣੀ, ਸਖਤੀ ਲਈ ਮਜਬੂਰ ਨਾ ਕਰੋ

ਸੁਣਵਾਈ ਦੌਰਾਨ, ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਕਿਹਾ ਕਿ ਅੱਜ ਸਵੇਰੇ 9 ਵਜੇ ਤੱਕ, ਦਿੱਲੀ ਨੂੰ 89 ਮੀਟ੍ਰਿਕ ਟਨ ਆਕਸੀਜਨ ਮਿਲੀ ਸੀ ਤੇ 16 ਮੀਟਰਕ ਟ੍ਰਾਂਸਪੋਰਟ ਚੱਲ ਰਹੀ ਸੀ।
ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਦਿਨ ਬ ਦਿਨ ਹਿਦਾਇਤਾਂ ਵੀ ਸਖ਼ਤ ਹੁੰਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ 31 ਮਈ ਤਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ ਸਰਕਾਰੀ ਸਕੂਲ 10 ਮਈ ਤੋਂ 8 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ ਤਹਿਤ ਬੰਦ ਰਹਿਣਗੇ। ਏਨਾ ਹੀ ਨਹੀਂ ਜਨਤਕ ਲਾਇਬ੍ਰੇਰੀਆਂ ਤੇ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ। ਹਾਲਾਂਕਿ ਇਸ ਦੌਰਾਨ ਆਨਲਾਈਨ ਕਲਾਸਾਂ ਲਾਈਆਂ ਜਾ ਸਕਦੀਆਂ ਹਨ।
ਕੋਰੋਨਾ ਦੇ ਵਧਦੇ ਕਹਿਰ 'ਚ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ

ਸਰਕਾਰੀ ਸਕੂਲ 10 ਮਈ ਤੋਂ 8 ਜੂਨ ਤਕ ਗਰਮੀਆਂ ਦੀਆਂ ਛੁੱਟੀਆਂ ਤਹਿਤ ਬੰਦ ਰਹਿਣਗੇ। ਏਨਾ ਹੀ ਨਹੀਂ ਜਨਤਕ ਲਾਇਬ੍ਰੇਰੀਆਂ ਤੇ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ।
36,110 ਲੋਕਾਂ ਦੀ ਮੌਤ
ਪਿਛਲੇ 10 ਦਿਨਾਂ ਦੌਰਾਨ ਭਾਰਤ ਵਿੱਚ ਕੋਵਿਡ-19 ਕਾਰਨ 36,110 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ ਯਾਨੀ ਵੀਰਵਾਰ ਨੂੰ ਦੇਸ਼ ਵਿੱਚ 4.14 ਲੱਖ ਕੋਵਿਡ-19 ਸੰਕਰਮਣ ਦੇ ਤਾਜ਼ਾ ਕੇਸ ਸਾਹਮਣੇ ਆਏ, ਜਦੋਂਕਿ 3927 ਲੋਕਾਂ ਦੀ ਮੌਤ ਹੋ ਗਈ।
ਕੋਰੋਨਾ (Corona) ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾਵਾਇਰਸ (Coronavirus) ਨੇ ਵਿਸ਼ਵਵਿਆਪੀ ਤਬਾਹੀ ਮਚਾਈ ਹੋਈ ਹੈ। ਕੋਵਿਡ-19 (COVID-19)ਦੇ ਮਾਮਲਿਆਂ ਵਿੱਚ ਭਾਰਤ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਗਿਆ ਹੈ। ਹੁਣ ਕੋਰੋਨਾ ਕਾਰਨ ਹੋਈਆਂ ਮੌਤ ਦੇ ਮਾਮਲੇ ਵਿੱਚ ਭਾਰਤ ਨੇ ਸਾਰੇ ਦੇਸ਼ਾਂ ਦੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤੱਕ, ਅਮਰੀਕਾ ਤੇ ਬ੍ਰਾਜ਼ੀਲ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਸੀ, ਪਰ ਪਿਛਲੇ 10 ਦਿਨਾਂ ਵਿੱਚ, ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ।

ਕੋਰੋਨਾ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾਵਾਇਰਸ ਨੇ ਵਿਸ਼ਵਵਿਆਪੀ ਤਬਾਹੀ ਮਚਾਈ ਹੋਈ ਹੈ। ਕੋਵਿਡ-19 ਦੇ ਮਾਮਲਿਆਂ ਵਿੱਚ ਭਾਰਤ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਗਿਆ ਹੈ। ਹੁਣ ਕੋਰੋਨਾ ਕਾਰਨ ਹੋਈਆਂ ਮੌਤ ਦੇ ਮਾਮਲੇ ਵਿੱਚ ਭਾਰਤ ਨੇ ਸਾਰੇ ਦੇਸ਼ਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਦਿੱਲੀ ਮਗਰੋਂ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।ਪਿੱਛਲੇ ਕੁੱਝ ਦਿਨਾਂ ਤੋਂ ਰਿਕਾਰਡ ਮੌਤਾਂ 150 ਤੋਂ ਵੱਧ ਦਰਜ ਹੋ ਰਹੀਆਂ ਹਨ।ਵੀਰਵਾਰ ਨੂੰ ਵੀ ਲੁਧਿਆਣਾ ਵਿੱਚ 19 ਲੋਕਾਂ ਦੀ ਮੌਤ ਹੋਈ।ਕੋਰੋਨਾ ਦਾ ਘਾਤਕ ਪ੍ਰਸਾਰ ਪੰਜਾਬ ਭਰ ਵਿੱਚ ਤਬਾਹੀ ਮੱਚਾ ਰਿਹਾ ਹੈ।ਇਸ ਵਿਚਾਲੇ ਲੁਧਿਆਣਾ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿਚ ਮਈ ਦੇ ਪਹਿਲੇ ਹਫ਼ਤੇ ਦੌਰਾਨ ਹੀ 75 ਕੋਰੋਨਾ ਪੌਜ਼ੇਟਿਵ ਮ੍ਰਿਤ ਦੇਹਾਂ ਦਾ ਸਸਕਾਰ ਕੀਤਾ ਗਿਆ।ਲੁਧਿਆਣਾ ਵਿੱਚ ਹੁਣ ਤੱਕ ਕੁੱਲ੍ਹ 1489 ਲੋਕ ਕੋਰੋਨਾ ਨਾਲ ਜੰਗ ਹਾਰ ਚੁੱਕੇ ਹਨ।
ਕੋਰੋਨਾ ਦਾ ਕਹਿਰ, ਲੁਧਿਆਣਾ ਦੇ ਰਾਮਗੜ੍ਹੀਆ ਸ਼ਮਸ਼ਾਨ ਘਾਟ 'ਚ ਹਫ਼ਤੇ ਅੰਦਰ 75 ਕੋਰੋਨਾ ਪੌਜ਼ੇਟਿਵ ਦੇਹਾਂ ਦਾ ਸਸਕਾਰ

ਦਿੱਲੀ ਮਗਰੋਂ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।ਪਿੱਛਲੇ ਕੁੱਝ ਦਿਨਾਂ ਤੋਂ ਰਿਕਾਰਡ ਮੌਤਾਂ 150 ਤੋਂ ਵੱਧ ਦਰਜ ਹੋ ਰਹੀਆਂ ਹਨ।ਵੀਰਵਾਰ ਨੂੰ ਵੀ ਲੁਧਿਆਣਾ ਵਿੱਚ 19 ਲੋਕਾਂ ਦੀ ਮੌਤ ਹੋਈ।ਕੋਰੋਨਾ ਦਾ ਘਾਤਕ ਪ੍ਰਸਾਰ ਪੰਜਾਬ ਭਰ ਵਿੱਚ ਤਬਾਹੀ ਮੱਚਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
