(Source: ECI/ABP News)
ਭਲਵਾਨ ਸਾਗਰ ਧਨਖੜ ਕਤਲ ਕੇਸ ਦੀ ਜਾਂਚ ਕਰਦੇ ਦਿੱਲੀ ਪੁਲਿਸ ਪਹੁੰਚੀ ਬਠਿੰਡਾ
ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਹੋਏ ਭਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿੱਚ ਅਹਿਮ ਜਾਂਚ ਲਈ ਦਿੱਲੀ ਪੁਲਿਸ ਬਠਿੰਡਾ ਪਹੁੰਚੀ ਹੈ।ਇਸ ਕੇਸ ਵਿੱਚ ਮੁਲਜ਼ਮ ਓਲਮਪੀਅਨ ਸੁਸ਼ੀਲ ਕੁਮਾਰ ਫਰਾਰ ਚੱਲ ਰਿਹਾ ਹੈ।
ਬਠਿੰਡਾ: ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਹੋਏ ਭਲਵਾਨ ਸਾਗਰ ਧਨਖੜ ਦੇ ਕਤਲ ਕੇਸ ਵਿੱਚ ਅਹਿਮ ਜਾਂਚ ਲਈ ਦਿੱਲੀ ਪੁਲਿਸ ਬਠਿੰਡਾ ਪਹੁੰਚੀ ਹੈ।ਇਸ ਕੇਸ ਵਿੱਚ ਮੁਲਜ਼ਮ ਓਲਮਪੀਅਨ ਸੁਸ਼ੀਲ ਕੁਮਾਰ ਫਰਾਰ ਚੱਲ ਰਿਹਾ ਹੈ।ਦਰਅਸਲ, ਜੋ ਸਿਮ ਕਾਰਡ ਸੁਸ਼ੀਲ ਕੁਮਾਰ ਇਸਤਮਾਲ ਕਰ ਰਿਹਾ ਸੀ ਉਹ ਬਠਿੰਡਾ ਦੇ ਵਸਨੀਕ ਸੁਖਪ੍ਰੀਤ ਬਰਾੜ ਦੇ ਨਾਮ ਉੱਤੇ ਰਜਿਸਟਰਡ ਸੀ।
ਸੁਖਪ੍ਰੀਤ ਬਰਾੜ ਦੇ ਮਾਮੇ ਦੇ ਲੜਕੇ ਅਮਨ ਨੇ ਸਿਮ ਜਾਰੀ ਕਰਵਾ ਕੇ ਸੁਸ਼ੀਲ ਨੂੰ ਦਿਤਾ ਸੀ।ਇਸੇ ਮਾਮਲੇ ਦੀ ਜਾਂਚ ਲਈ ਸੁਖਪ੍ਰੀਤ ਬਰਾੜ ਤੋਂ ਪੁਛਗਿੱਛ ਲਈ ਦਿੱਲੀ ਪੁਲਿਸ ਬਠਿੰਡਾ ਪੁਹੰਚੀ ਹੈ।ਬਠਿੰਡਾ ਦੇ ਐਸ ਐਸ ਪੀ ਭੁਪਿੰਦਰਜੀਤ ਵਿਰਕ ਨੇ ਏਬੀਪੀ ਸਾਂਝਾ ਨੂੰ ਪੁਸ਼ਟੀ ਕੀਤੀ ਹੈ ਕਿ ਦਿੱਲੀ ਪੁਲਿਸ ਦੇ ਏਸੀਪੀ , 2 ਇੰਸਪੈਕਟਰ ਅਤੇ 17 ਪੁਲਿਸ ਕਰਮਚਾਰੀ ਅੱਜ ਬਠਿੰਡਾ ਪਹੁੰਚੇ। ਦਿੱਲੀ ਪੁਲਿਸ ਨੂੰ ਅਮਨ ਨਹੀਂ ਮਿਲਿਆ ਕਿਉਂਕਿ ਅਮਨ ਵੀ ਫਰਾਰ ਚੱਲ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
