ਪੜਚੋਲ ਕਰੋ

ਕੈਪਟਨ ਸਰਕਾਰ ਦੇ ਭਾਂਡੇ ਖੜਕੇ, ਤਿੰਨ ਸਾਲ ਬਾਅਦ ਵੀ ਆਰਥਿਕ ਫਰੰਟ 'ਤੇ ਫੇਲ੍ਹ

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਚੱਲੇ ਹਨ ਪਰ ਪੰਜਾਬ ਦਾ ਖ਼ਜ਼ਾਨਾ ਖਾਲੀ ਦਾ ਖਾਲੀ ਹੈ। ਹਾਲਾਤ ਇਹ ਹਨ ਕਿ ਕਰਜ਼ ਦਾ ਬੋਝ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਮੁਤਾਬਕ 31 ਮਾਰਚ ਤੱਕ ਪੰਜਾਬ ਸਰਕਾਰ ਸਿਰ 2,29,611 ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ। ਇਸ ਤਰ੍ਹਾਂ ਪੰਜਾਬ ਨੂੰ ਦੂਹਰੀ ਮਾਰ ਪੈ ਰਹੀ ਹੈ। ਇੱਕ ਪਾਸੇ ਖ਼ਜ਼ਾਨਾ ਖਾਲੀ ਹੈ ਤੇ ਦੂਜੇ ਪਾਸੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੀ ਵਿਆਜ਼ ਮੋੜਨਾ ਵੀ ਔਖਾ ਹੋ ਗਿਆ ਹੈ।

ਚੰਡੀਗੜ੍ਹ: ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਚੱਲੇ ਹਨ ਪਰ ਪੰਜਾਬ ਦਾ ਖ਼ਜ਼ਾਨਾ ਖਾਲੀ ਦਾ ਖਾਲੀ ਹੈ। ਹਾਲਾਤ ਇਹ ਹਨ ਕਿ ਕਰਜ਼ ਦਾ ਬੋਝ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਮੁਤਾਬਕ 31 ਮਾਰਚ ਤੱਕ ਪੰਜਾਬ ਸਰਕਾਰ ਸਿਰ 2,29,611 ਕਰੋੜ ਰੁਪਏ ਦਾ ਕਰਜ਼ਾ ਹੋ ਜਾਏਗਾ। ਇਸ ਤਰ੍ਹਾਂ ਪੰਜਾਬ ਨੂੰ ਦੂਹਰੀ ਮਾਰ ਪੈ ਰਹੀ ਹੈ। ਇੱਕ ਪਾਸੇ ਖ਼ਜ਼ਾਨਾ ਖਾਲੀ ਹੈ ਤੇ ਦੂਜੇ ਪਾਸੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੀ ਵਿਆਜ਼ ਮੋੜਨਾ ਵੀ ਔਖਾ ਹੋ ਗਿਆ ਹੈ। ਇਹੋ ਕਾਰਨ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਸਿਰ ਇਸ ਵਿੱਤੀ ਸਾਲ ਦੇ ਅੰਤ ਭਾਵ 31 ਮਾਰਚ, 2020 ਤੱਕ 2,29,611 ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਸਰਕਾਰ ਦੇ ਬੱਝਵੇਂ ਖਰਚਿਆਂ ਨੂੰ ਦੇਖਿਆ ਜਾਵੇ ਤਾਂ ਹਰ ਸਾਲ 26,978 ਕਰੋੜ ਰੁਪਏ ਤਨਖਾਹਾਂ, 10,875 ਕਰੋੜ ਰੁਪਏ ਪੈਨਸ਼ਨਾਂ ’ਤੇ ਖ਼ਰਚ ਹੁੰਦੇ ਹਨ। ਬਿਜਲੀ ਸਬਸਿਡੀ ਦੇ ਰੂਪ ਵਿੱਚ ਸਰਕਾਰ ਨੇ ਪਾਵਰਕੌਮ ਨੂੰ 12,393 ਕਰੋੜ ਰੁਪਏ ਦੀ ਅਦਾਇਗੀ ਇਸ ਸਾਲ ਕਰਨੀ ਹੈ। ਸਰਕਾਰ ਇਸ ਮਾਲੀ ਸਾਲ ਦੌਰਾਨ ਕੰਮ ਚਲਾਉਣ ਲਈ 17,334 ਕਰੋੜ ਰੁਪਏ ਕਰਜ਼ਾ ਲਵੇਗੀ ਤੇ ਇਸ ਦੇ ਉਲਟ ਪਹਿਲਾਂ ਲਏ ਕਰਜ਼ੇ ਦੇ ਵਿਆਜ ਦੀ ਅਦਾਇਗੀ 30,309 ਕਰੋੜ ਰੁਪਏ ਕਰਨੀ ਹੈ। ਮੂਲ ਦੀਆਂ ਕਿਸ਼ਤਾਂ ਦਾ ਸਾਲਾਨਾ ਭਾਰ 12,639 ਕਰੋੜ ਰੁਪਏ ਹੈ। ਉਧਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫਰਵਰੀ ਵਿੱਚ ਕੈਪਟਨ ਸਰਕਾਰ ਦਾ ਚੌਥਾ ਬਜਟ ਪੇਸ਼ ਕਰਨਗੇ ਪਰ ਮਾਲੀ ਹਾਲਤ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋਂ ਵੀ ਵਿਗੜੀ ਹੋਈ ਹੈ। ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀ ਬਕਾਇਆ ਰਾਸ਼ੀ ਵਿੱਚ ਲਗਾਤਾਰ ਦੇਰੀ ਕੀਤੇ ਜਾਣ ਕਾਰਨ ਨਿੱਤ ਦੇ ਖ਼ਰਚੇ ਕਰਨੇ ਵੀ ਔਖੇ ਹੋਏ ਪਏ ਹਨ। ਰਾਜ ਸਰਕਾਰ ਨੇ ਕੇਂਦਰ ਤੋਂ ਜੀਐਸਟੀ ਦੇ ਬਕਾਏ ਵਜੋਂ ਇਸ ਵੇਲੇ 4100 ਕਰੋੜ ਰੁਪਏ ਦੀ ਰਾਸ਼ੀ ਲੈਣੀ ਹੈ। ਰਾਜ ਸਰਕਾਰ ਵੱਲੋਂ ਕੇਂਦਰੀ ਵਿੱਤ ਮੰਤਰਾਲੇ ਤੱਕ ਪਹੁੰਚ ਤਾਂ ਕੀਤੀ ਜਾ ਰਹੀ ਹੈ ਪਰ ਇਸ ਦੀ ਅਦਾਇਗੀ ਸਬੰਧੀ ਕੇਂਦਰ ਵੱਲੋਂ ਬੇਯਕੀਨੀ ਦਾ ਆਲਮ ਬਣਿਆ ਹੋਇਆ ਹੈ। ਕੇਂਦਰ ਸਰਕਾਰ ਤੋਂ ਪੈਸਾ ਨਾ ਮਿਲਣ ਤੇ ਰਾਜ ਸਰਕਾਰ ਦੀ ਆਮਦਨ ਵਿੱਚ ਸੁਧਾਰ ਨਾ ਹੋਣ ਕਾਰਨ ਇਸ ਸਮੇਂ ਕਰੀਬ ਛੇ ਹਜ਼ਾਰ ਕਰੋੜ ਰੁਪਏ ਦੀਆਂ ਦੇਣਦਾਰੀਆਂ ਖੜ੍ਹੀਆਂ ਹਨ। ਇਸ ਵਿੱਚ 4500 ਕਰੋੜ ਰੁਪਏ ਬਿਜਲੀ ਸਬਸਿਡੀ ਤੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਲਾਭ ਨਾ ਦਿੱਤੇ ਜਾਣ ਕਾਰਨ 600 ਕਰੋੜ ਰੁਪਏ ਦੇ ਬਿੱਲ ਖ਼ਜ਼ਾਨੇ ਵਿੱਚ ਰੁਕੇ ਪਏ ਹਨ। ਇਸੇ ਤਰ੍ਹਾਂ ਹੋਰ ਦੇਣਦਾਰੀਆਂ ਸਮੇਤ ਸਰਕਾਰ ਨੇ ਛੇ ਹਜ਼ਾਰ ਕਰੋੜ ਰੁਪਏ ਦੇਣੇ ਹਨ। ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਜ ਸਰਕਾਰ ਵੱਲੋਂ ਵਧੇਰੇ ਧਿਆਨ ਤਨਖਾਹਾਂ, ਪੈਨਸ਼ਨਾਂ ਤੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਵੱਲ ਹੀ ਦਿੱਤਾ ਜਾਂਦਾ ਹੈ। ਵਿੱਤ ਵਿਭਾਗ ਦੇ ਬਜਟ ਅਫ਼ਸਰ ਵੱਲੋਂ 21 ਜਨਵਰੀ ਨੂੰ ਹਦਾਇਤਾਂ ਜਾਰੀ ਕਰਕੇ ਦਫ਼ਤਰਾਂ ਲਈ ਨਵਾਂ ਫਰਨੀਚਰ ਨਾ ਖ਼ਰੀਦਣਾ, ਮੰਤਰੀਆਂ ਤੇ ਅਧਿਕਾਰੀਆਂ ਵਲੋਂ ਸਰਕਾਰ ਦੀ ਇੱਕੋ ਗੱਡੀ ਦੀ ਵਰਤੋਂ ਕਰਨਾ, ਬਿਜਲੀ ਤੇ ਪਾਣੀ ਦੇ ਖ਼ਰਚ ਵਿਚ ਹੱਥ ਘੁੱਟਣ ਸਮੇਤ ਹਰ ਤਰ੍ਹਾਂ ਦੇ ਖ਼ਰਚੇ ਵਿੱਚ ਕਫ਼ਾਇਤਾਂ ਕਰਨ ਲਈ ਕਿਹਾ ਗਿਆ ਹੈ। ਵਿੱਤੀ ਸੰਕਟ ਕਾਰਨ ਕੈਪਟਨ ਸਰਕਾਰ ਚਲੰਤ ਮਾਲੀ ਸਾਲ ਦੌਰਾਨ ਕਈ ਵਾਰੀ ‘ਓਵਰਡਰਾਫਟ’ ਵਿੱਚ ਚਲੀ ਗਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter ਕੀ ਹੁੰਦਾ ?
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Advertisement
ABP Premium

ਵੀਡੀਓਜ਼

Khanauri Border| ਹੁਣ ਵੱਡੇ ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ| Kisan Action| Punjab News| Abp Sanjha|Bhagwant Mann| ਪੰਜਾਬ ਚ ਵਧ ਸਕਦੀਆਂ ਨੇ ਲੋਕ ਸਭਾ ਦੀਆਂ ਸੀਟਾਂ|Punjab News| abp Sanjha|Shambhu Border| Bhagwant Mann| ਬਾਰਡਰਾਂ 'ਤੇ ਹੋਇਆ ਕਰੋੜਾਂ ਦਾ ਨੁਕਸਾਨ, ਕਿਸ ਤੋਂ ਵਸੂਲਣਗੇ ਕਿਸਾਨ? |Abp Sanjhaਟਰਾਲੀਆਂ ਚੋਰੀ ਹੋਣ ਪਿੱਛੇ ਵਿਧਾਇਕ ਦਾ ਹੱਥ..!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter ਕੀ ਹੁੰਦਾ ?
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?
ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?
ਅੰਮ੍ਰਿਤਸਰ 'ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਡਰਾਈਵਰਾਂ ਨੇ ਪੰਜਾਬ 'ਚ ਬੱਸਾਂ ਚਲਾਉਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ 'ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਡਰਾਈਵਰਾਂ ਨੇ ਪੰਜਾਬ 'ਚ ਬੱਸਾਂ ਚਲਾਉਣ ਤੋਂ ਕੀਤਾ ਇਨਕਾਰ
Punjab News: ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Embed widget