(Source: ECI/ABP News/ABP Majha)
ਨਵਜੋਤ ਕੌਰ ਸਿੱਧੂ ਨੇ ਮੁੜ ਦਿੱਤੀ ਪੰਜਾਬ 'ਚ ਅਫੀਮ ਦੀ ਖੇਤੀ ਕਰਨ ਦੀ ਸਲਾਹ, ਮੁੱਖ ਮੰਤਰੀ ਚੰਨੀ ਨੂੰ ਕੀਤੀ ਅਪੀਲ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫੇਰ ਤੋਂ ਅਫ਼ੀਮ ਦੀ ਖੇਤੀ ਦੀ ਮੰਗ ਦੁਹਰਾਈ ਹੈ।ਉਨ੍ਹਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਮਾਨਤਾ ਦੇਣ।
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫੇਰ ਤੋਂ ਅਫ਼ੀਮ ਦੀ ਖੇਤੀ ਦੀ ਮੰਗ ਦੁਹਰਾਈ ਹੈ।ਉਨ੍ਹਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਮਾਨਤਾ ਦੇਣ।
ਮੈਡਮ ਸਿੱਧੂ ਨੇ ਕਿਹਾ ਕੈਨੇਡਾ ਅਮਰੀਕਾ ਵਰਗੇ ਦੇਸ਼ ਵੀ ਅਫ਼ੀਮ ਦੀ ਖੇਤੀ ਕਰਦੇ ਹਨ।ਅਫੀਮ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜੋ ਦਵਾਈ ਦੇ ਲਈ ਵੀ ਇਸਤਮਾਲ ਕੀਤੀ ਜਾਂਦੀ ਹੈ।ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਕਾਰਡ 'ਤੇ ਅਫੀਮ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਫੀਮ ਨੂੰ ਡਰੱਗਜ਼ ਨਾਲ ਜੋੜਕੇ ਨਹੀਂ ਵੇਖਣਾ ਚਾਹੀਦਾ।ਕੀ ਲਗਦਾ ਪੰਜਾਬ ਦੇ ਲੋਕ ਅਫੀਮ ਨਹੀਂ ਖਾਂਦੇ।ਲੋਕ ਰਾਜਸਥਾਨ ਤੋਂ ਮਹਿੰਗੇ ਭਾਅ ਲਿਆ ਕਿ ਪੰਜਾਬ 'ਚ ਖਾਂਦੇ ਹਨ।ਨਵਜੋਤ ਕੌਰ ਨੇ ਕਿਹਾ "ਮੇਰੇ ਨਾਲ ਰਾਜਸਥਾਨ ਬਾਰਡਰ ਤੇ ਚੱਲੋ ਮੈਂ ਲਿਆ ਕਿ ਦੇਵਾਂਗੀ ਕਿਵੇਂ ਤੇ ਕੀ ਭਾਅ ਮਿਲਦੀ ਮੈਂ ਦਿਖਾਉਂਦੀ ਹਾਂ।"
ਨਵਜੋਤ ਕੌਰ ਸਿੱਧੂ ਇਸ ਤੋਂ ਪਹਿਲਾਂ ਐਪਰਲ 'ਚ ਵੀ ਇਸੇ ਗੱਲ ਦੀ ਮੰਗ ਕੀਤੀ ਸੀ ਜਦੋਂ ਉਹ ਪਟਿਆਲਾ ਦੇ ਵਿਧਾਨ ਸਭਾ ਹਲਕਾ ਸਨੋਰ ਪਹੁੰਚੇ ਸੀ।ਉਨ੍ਹਾਂ ਨੇ ਕਿਹਾ ਕਿ ਸੀ ਪੰਜਾਬ 'ਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ, ਪਰ ਇਹ ਸਰਕਾਰੀ ਕੰਟਰੋਲ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਅਫੀਮ ਦੀ ਖੇਤੀ ਇਸ ਲਈ ਪੰਜਾਬ ਵਿੱਚ ਰੋਕੀ ਗਈ ਸੀ ਕਿਉਂਕਿ ਪੰਜਾਬ 'ਚ ਸਿੰਥੈਟਿਕ ਡਰੱਗਜ਼ ਨਹੀਂ ਵਿਕ ਪਾ ਰਹੇ ਸੀ ।ਪੰਜਾਬ ਵਿੱਚ ਸਿੰਨਥੈਟਿਕ ਡਰੱਗਜ਼ ਫੈਲਾਉਣ ਲਈ ਅਫੀਮ ਦੀ ਖੇਤੀ ਤੇ ਰੋਕ ਲਈ ਗਈ ਸੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ "ਅੱਜ ਪੰਜਾਬ ਵਿੱਚ 10 ਵਿਅਕਤੀਆਂ ਵਿਚੋਂ 7 ਵਿਅਕਤੀ ਡਿਪਰੇਸ਼ਨ ਦਾ ਸ਼ਿਕਾਰ ਹਨ। ਸਿੰਨਥੈਟਿਕ ਡਰੱਗਜ਼ ਦਾ ਧੰਦਾ ਚਲਾਉਣ ਲਈ ਅਫੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ।ਅੱਜ ਪੰਜਾਬ ਵਿੱਚ ਨੌਜਵਾਨ ਸਿੰਨਥੈਟਿਕ ਡਰੱਗਜ਼ ਦੇ ਟੀਕੇ ਲਾ ਰਹੇ ਹਨ ਜੋ ਕਿ ਵੱਧ ਖਤਰਨਾਕ ਹਨ।"
ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ "ਮੈਂ ਨਸ਼ਿਆਂ ਨੂੰ ਪਰਮੋਟ ਨਹੀਂ ਕਰ ਰਹੀ, ਪਰ ਜੇਕਰ ਸਰਕਾਰੀ ਕੰਟਰੋਲ ਵਿੱਚ ਅਫੀਮ ਮਿਲਣ ਲੱਗ ਜਾਏਗੀ ਤਾਂ ਕੋਈ ਸਿੰਨਥੈਟਿਕ ਡਰੱਗਜ਼ ਦੇ ਟੀਕੇ ਨਹੀਂ ਲਾਏਗਾ, ਕੋਈ ਮਰੇਗਾ ਨਹੀਂ।ਕੈਨੇਡਾ ਅਤੇ ਅਮਰੀਕਾ ਭਾਰਤ ਤੋਂ ਅਫੀਮ ਮੰਗ ਰਹੇ ਹਨ।ਪੰਜਾਬ ਦਾ ਕਿਸਾਨ ਲੱਖਪਤੀ ਹੋ ਸਕਦਾ ਹੈ, ਜੇ ਉਹ ਅਫੀਮ ਦੀ ਫਸਲ ਕਰਨ ਲੱਗ ਜਾਏਗਾ।ਅੱਜ ਵੀ ਬਾਕੀ ਸੂਬੀਆਂ ਤੋਂ ਅਫੀਮ ਪੰਜਾਬ ਵਿੱਚ ਆ ਹੀ ਰਹੀ ਹੈ।"