Punjab Breaking News Live 26 July 2024: ਸੀਐਮ ਮਾਨ ਦੀ ਰਾਜਪਾਲ ਨੂੰ ਸਲਾਹ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ
Punjab Breaking News Live 26 July 2024: ਸੀਐਮ ਮਾਨ ਦੀ ਰਾਜਪਾਲ ਨੂੰ ਸਲਾਹ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ
LIVE
Background
Punjab Breaking News Live 26 July 2024: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇੱਕ ਵਾਰ ਮੁੜ ਤੋਂ ਸ਼ਬਦੀ ਵਾਰ ਦੇਖਣ ਨੂੰ ਮਿਲ ਰਹੇ ਹਨ। ਬੀਤੇ ਦਿਨ ਰਾਜਪਾਲ ਸਰਹੱਦੀ ਖੇਤਰ ਦੇ ਦੌਰੇ 'ਤੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਹੁਤ ਬੀਜ਼ੀ ਬੰਦਾ ਹੈ ਉਹ ਸਾਨੂੰ ਕੀ ਮਿਲਣਗੇ ਉਹ ਤਾਂ ਆਪਣੇ ਡੀਜੀਪੀ ਅਤੇ ਚੀਫ਼ ਸੈਕਟਰੀ ਨੂੰ ਹੀ ਨਹੀਂ ਮਿਲਦੇ। ਇਸ ਦਾ ਜਵਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਹੈ।
ਸੀਐਮ ਮਾਨ ਨੇ ਕਿਹਾ ਕਿ ਰਾਜਪਾਲ ਸਾਨੂੰ ਪ੍ਰੇਸ਼ਾਨ ਕਰਨਾ ਚਾਹੁੰਦਾ ਹਨ, ਪਰ ਅਸੀਂ ਨਹੀਂ ਹੋਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਦੇ ਪੀਏਪੀ ਕੈਂਪਸ ਵਿੱਚ ਪੱਤਰਕਾਰਾਂ ਵੱਲੋਂ ਰਾਜਪਾਲ ਦੇ ਸਰਹੱਦੀ ਖੇਤਰਾਂ ਦੇ ਦੌਰਿਆਂ ਬਾਰੇ ਸਵਾਲ ਪੁੱਛੇ ਜਾਣ ’ਤੇ ਇਹ ਜਵਾਬ ਦਿੱਤਾ। ਉਨ੍ਹਾਂ ਰਾਜਪਾਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸੰਵਿਧਾਨਕ ਸਰੂਪ ਨੂੰ ਦੇਖਦੇ ਹੋਏ ਰਾਜਪਾਲ ਨੂੰ ਟਕਰਾਅ ਦਾ ਮਾਹੌਲ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਲਈ ਉਹ ਸਾਡੇ ਨਾਲ ਪੰਗਾ ਨਾ ਲੈਣ।
ਸੀਐਮ ਮਾਨ ਦੀ ਰਾਜਪਾਲ ਨੂੰ ਸਲਾਹ, ਕਿਹਾ ਸਾਡੇ ਨਾਲ ਪੰਗਾ ਨਾ ਲਓ, ਦੌਰੇ 'ਤੇ ਜਾਂਦੇ ਅੱਧੀ ਸਰਕਾਰ ਹੀ ਨਾਲ ਲੈ ਜਾਂਦੇ
Punjab Weather Update: ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ਵਿੱਚ ਤਾਪਮਾਨ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਸਵੇਰੇ 9 ਵਜੇ ਤੱਕ ਅੰਮ੍ਰਿਤਸਰ ਅਤੇ ਮੋਹਾਲੀ ਦੇ ਆਸ-ਪਾਸ ਮੀਂਹ ਪੈਣ ਦੀ ਸੰਭਾਵਨਾ ਹੈ। ਕੱਲ੍ਹ ਪੰਜਾਬ ਦੇ ਬਠਿੰਡਾ ਵਿੱਚ 13 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਉੱਥੇ ਹੀ ਪਟਿਆਲਾ ਵਿੱਚ ਮੀਂਹ ਪਿਆ।
Punjab Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ
Sukhbir Singh Badal Apology: ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ।
ਇਹ ਸਮੇਂ ਦੀ ਬਹੁੱਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ।
ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਪੱਸ਼ਟੀਕਰਨ ਵਾਲਾ ਪੱਧਰ ਜਨਤਕ ਕਰਨ ਦੀ ਮੰਗ, ਬਾਗੀ ਧੜੇ ਨੇ ਇੱਕ ਹੋਰ ਚੱਲੀ ਚਾਲ
Patiala News: ਸ਼ੰਭੂ ਬਾਰਡਰ ਮਗਰੋਂ ਹੁਣ ਰਾਜਪੁਰਾ 'ਚ ਕਿਸਾਨਾਂ ਦਾ ਐਕਸ਼ਨ, ਚੰਡੀਗੜ੍ਹ-ਪਟਿਆਲਾ ਰੋਡ 'ਤੇ ਹੋਏਗੀ ਟ੍ਰੈਫਿਕ ਜਾਮ
Patiala News: ਸ਼ੰਭੂ ਬਾਰਡਰ ਉੱਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਾਜਪੁਰਾ ਦੇ ਗਗਨ ਚੌਂਕ ਉੱਪਰ ਧਰਨਾ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਸ਼ੰਭੂ ਬਾਰਡਰ ਉੱਪਰ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਨਾ ਤਾਂ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਪਾਣੀ, ਬਾਥਰੂਮ ਆਦਿ ਦਾ।
ਉਨ੍ਹਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਉੱਪਰ ਮੌਜੂਦ ਹਾਈਵੇ ਦੇ ਨਜ਼ਦੀਕ ਜੰਗਲੀਂ ਬੂਟੀਆਂ ਖੜ੍ਹੀਆਂ ਹਨ। ਉਸ ਵਿੱਚ ਮੱਛਰ ਮੱਖੀ, ਸੱਪ ਆਦਿ ਜੀਵ ਨਿਕਲਦੇ ਹਨ। ਇੱਥੇ ਹਾਲੇ ਤੱਕ ਸਪਰੇਅ ਤੱਕ ਨਹੀਂ ਕਰਵਾਈ ਗਈ। ਇਸ ਨੂੰ ਲੈ ਕੇ ਅੱਜ ਚਾਰ ਘੰਟਿਆਂ ਲਈ ਰਾਜਪੁਰਾ ਦਾ ਮੇਨ ਗਗਨ ਚੌਕ ਨੂੰ ਬੰਦ ਕੀਤਾ ਜਾਵੇਗਾ ਜਿਸ ਵਿੱਚ ਐਮਰਜੈਂਸੀ ਵਾਹਨਾਂ ਤੇ 2 ਵਜੇ ਦੇ ਕਰੀਬ ਸਕੂਲੀ ਬੱਚਿਆਂ ਨੂੰ ਜਾਣ ਦਿੱਤਾ ਜਾਵੇਗਾ।
Punjab Ground Water Report: ਪੰਜਾਬ ਦੇ ਪਾਣੀਆਂ ਬਾਰੇ ਖਤਰਨਾਕ ਰਿਪੋਰਟ, ਕੇਂਦਰ ਸਰਕਾਰ ਵੱਲੋਂ ਦਿਲ ਦਹਿਲਾ ਦੇਣ ਵਾਲਾ ਖੁਲਾਸਾ
Punjab Ground Water Report: ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕਈ ਜ਼ਿਲ੍ਹਿਆਂ ਵਿੱਚ ਪਾਣੀ ਲੋਕਾਂ ਨੂੰ ਬਿਮਾਰ ਕਰ ਸਕਦਾ ਹੈ। ਇੰਨਾ ਹੀ ਨਹੀਂ ਕਈ ਜ਼ਿਲ੍ਹਿਆਂ ਦੇ ਪਾਣੀ ਵਿੱਚ ਘਾਤਕ ਧਾਤੂ ਦਾ ਮਿਸ਼ਰਣ ਹੁੰਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਹ ਜਾਣਕਾਰੀ ਕੇਂਦਰੀ ਰਾਜ ਜਲ ਸ਼ਕਤੀ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਪਾਰਲੀਮੈਂਟ ਵਿੱਚ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਵਾਲ ’ਤੇ ਦਿੱਤੀ।
ਇਹ ਰਿਪੋਰਟ ਸਪੱਸ਼ਟ ਤੌਰ 'ਤੇ ਸਾਬਤ ਕਰਦੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਕੇਂਦਰੀ ਮੰਤਰੀ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਨਾਈਟ੍ਰੇਟ, ਆਇਰਨ, ਆਰਸੈਨਿਕ, ਸੇਲੇਨੀਅਮ, ਕ੍ਰੋਮੀਅਮ, ਮੈਗਨੀਜ਼, ਨਿਕਲ, ਕੈਡਮੀਅਮ, ਲੈਡ ਤੇ ਯੂਰੇਨੀਅਮ ਵਰਗੇ ਖਤਰਨਾਕ ਤੱਤਾਂ ਦੀ ਮਿਲਾਵਟ ਪਾਈ ਗਈ ਹੈ।
ਇਸ ਤੋਂ ਵੀ ਖਤਰਨਾਕ ਗੱਲਾ ਹੈ ਕਿ ਇਹ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਤੈਅ ਸੀਮਾ ਤੋਂ ਬਹੁਤ ਜ਼ਿਆਦਾ ਹਨ। ਇਹ ਸਿਰਫ਼ ਸਰਕਾਰ ਵੱਲੋਂ ਲਏ ਗਏ ਨਮੂਨਿਆਂ 'ਤੇ ਆਧਾਰਤ ਰਿਪੋਰਟ ਨਹੀਂ। ਯਾਦ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਹਾਲ ਹੀ ਵਿੱਚ ਕੀਤੀ ਖੋਜ ਵਿੱਚ ਵੀ ਇਹ ਗੱਲ ਸਾਬਤ ਹੋ ਚੁੱਕੀ ਹੈ।
ਬੇਅਦਬੀਆਂ 'ਤੇ ਬਾਦਲ ਦਾ ਪੱਤਰ ਹੋਇਆ ਵਾਇਰਲ, ਦਿਲ ਦੀ ਪੀੜਾਂ ਕੀਤੀ ਜਾਹਰ, ਕਿਹਾ ਆਪਣਾ ਫਰਜ਼ ਤਨਦੇਹੀ ਨਾਲ ਨਿਭਾਇਆ
Parkash Badal letter: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਦਿੱਤੇ ਸਪੱਸ਼ਟੀਕਰਨ ਦਾ ਵਿਸ਼ਾ ਪੰਜਾਬ ਦੀ ਸਿਆਸੀਤ ਵਿੱਚ ਕਾਫ਼ੀ ਗਰਮਾ ਰਿਹਾ ਹੈ। ਇਸ ਸਪੱਸ਼ਟੀਕਰਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਪੱਸ਼ਟੀਕਰਨ ਤੋਂ ਬਾਅਦ ਸੁਖਬੀਰ ਬਾਦਲ ਦੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਥ ਚਿੱਠੀ ਵੀ ਵਾਇਰਲ ਹੋ ਰਹੀ ਹੈ ਜੋ ਸਾਲ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਲਿਖੀ ਗਈ ਸੀ। ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਨ ਦੀ ਪੀੜਾਂ ਜਾਹਰ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਤੂਬਰ 2015 ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੱਤਰ ਵਿੱਚ ਉਸ ਵੇਲੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਆਪਣੇ ਮਨ ਦੀ ਪੀੜਾ ਪ੍ਰਗਟਾਈ ਸੀ। ਸਤੰਬਰ 2015 ਵਿੱਚ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਉਸ ਵੇਲੇ ਦੀ ਅਕਾਲੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਕਾਬੂ ਨਾ ਕਰਨ ਸਬੰਧੀ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਉਂਗਲ ਉੱਠੀ ਸੀ।