ਪੜਚੋਲ ਕਰੋ
Advertisement
ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਨਸਕੀ ਦੀ ਪਤਨੀ ਦਾ ਪੁਤਿਨ 'ਤੇ ਵੱਡਾ ਹਮਲਾ , ਕਿਹਾ- 'ਨਾ ਹਾਰ ਮੰਨਾਂਗੇ , ਨਾ ਹਥਿਆਰ ਸੁੱਟਾਂਗੇ'
ਯੂਕਰੇਨ ਦੀ ਪਹਿਲੀ ਮਹਿਲਾ ਯਾਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ ਮੰਗਲਵਾਰ ਨੂੰ ਕ੍ਰੇਮਲਿਨ ਦੁਆਰਾ ਬੱਚਿਆਂ ਸਮੇਤ ਆਮ ਨਾਗਰਿਕਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਹੈ।
ਕੀਵ : Russia-Ukraine War : ਯੂਕਰੇਨ ਦੀ ਪਹਿਲੀ ਮਹਿਲਾ ਯਾਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ ਮੰਗਲਵਾਰ ਨੂੰ ਕ੍ਰੇਮਲਿਨ ਦੁਆਰਾ ਬੱਚਿਆਂ ਸਮੇਤ ਆਮ ਨਾਗਰਿਕਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਰੂਸ ਦੇ ਹਮਲੇ ਨੂੰ ਲੈ ਕੇ ਗਲੋਬਲ ਮੀਡੀਆ ਨੂੰ ਇਕ ਭਾਵੁਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ 'ਤੇ ਭਰੋਸਾ ਕਰਨਾ ਅਸੰਭਵ ਸੀ।
ਫਸਟ ਲੇਡੀ ਨੇ ਲਿਖਿਆ ਹੈ, "24 ਫਰਵਰੀ ਨੂੰ ਅਸੀਂ ਸਾਰੇ ਰੂਸ ਦੇ ਹਮਲੇ ਤੋਂ ਜਾਗ ਗਏ। ਟੈਂਕਾਂ ਨੇ ਯੂਕਰੇਨ ਦੇ ਬਾਰਡਰ ਨੂੰ ਪਾਰ ਕਰ ਲਿਆ ਸੀ। ਜਹਾਜ਼ ਸਾਡੇ ਹਵਾਈ ਖੇਤਰ ਵਿੱਚ ਦਾਖਲ ਹੋਏ। ਮਿਜ਼ਾਈਲਾਂ ਨੇ ਸਾਡੇ ਸ਼ਹਿਰਾਂ ਨੂੰ ਘੇਰ ਲਿਆ। ਰੂਸ ਇਸਨੂੰ 'ਵਿਸ਼ੇਸ਼' ਮੁਹਿੰਮ' ਕਹਿੰਦਾ ਹੈ, ਜਦਕਿ ਅਸਲ ਵਿੱਚ ਇਹ ਯੂਕਰੇਨੀ ਨਾਗਰਿਕਾਂ ਦੀ ਹੱਤਿਆ ਹੈ।
'ਅੱਠ ਸਾਲ ਦੀ ਐਲਿਸ ਸੜਕ 'ਤੇ ਮਰ ਗਈ
ਯੂਕਰੇਨ ਦੀ ਫਸਟ ਲੇਡੀ ਓਲੇਨਾ ਨੇ ਇੱਕ ਖੁੱਲ੍ਹੀ ਚਿੱਠੀ ਵਿੱਚ ਬੱਚਿਆਂ ਦੀ ਮੌਤ ਨੂੰ ਸਭ ਤੋਂ ਭਿਆਨਕ ਅਤੇ ਵਿਨਾਸ਼ਕਾਰੀ ਦੱਸਿਆ ਹੈ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ , "ਅੱਠ ਸਾਲਾ ਐਲਿਸ ਦੀ ਓਖਤਿਰਕਾ ਦੀਆਂ ਸੜਕਾਂ 'ਤੇ ਮੌਤ ਹੋ ਗਈ ਹੈ , ਜਦੋਂ ਉਸ ਦੇ ਦਾਦਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਕੀਵ ਦੀ ਪੋਲੀਨਾ ਦੀ ਆਪਣੇ ਮਾਤਾ-ਪਿਤਾ ਨਾਲ ਗੋਲੀਬਾਰੀ ਵਿਚ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਲਿਖਿਆ, 14 ਸਾਲਾ ਆਰਸੇਨੀ ਦੇ ਸਿਰ 'ਚ ਮਲਬੇ ਤੋਂ ਸੱਟ ਲੱਗੀ ਅਤੇ ਫਿਰ ਅੱਗ ਦੇ ਫੈਲਣ ਕਾਰਨ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।

ਨਿਰਦੋਸ਼ ਨਾਗਰਿਕਾਂ ਦੇ ਕਤਲੇਆਮ ਦਾ ਆਰੋਪ
ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, "ਰੂਸ ਕਹਿੰਦਾ ਹੈ ਕਿ ਉਹ ਨਾਗਰਿਕਾਂ ਦੇ ਖਿਲਾਫ ਜੰਗ ਨਹੀਂ ਛੇੜ ਰਿਹਾ ਹੈ, ਮੈਂ ਉਨ੍ਹਾਂ ਨਾਗਰਿਕਾਂ ਦੇ ਕਤਲ ਵਿੱਚ ਸਭ ਤੋਂ ਪਹਿਲਾਂ ਮਾਰੇ ਗਏ ਇਨ੍ਹਾਂ ਬੱਚਿਆਂ ਦੇ ਨਾਮ ਲੈਂਦਾ ਹਾਂ। ਫਸਟ ਲੇਡੀ ਨੇ ਆਪਣੇ ਖੁੱਲ੍ਹੇ ਪੱਤਰ ਨੂੰ 'ਯੂਕਰੇਨ ਤੋਂ ਗਵਾਹੀ' ਦਾ ਨਾਂ ਦਿੱਤਾ ਹੈ। ਉਨ੍ਹਾਂ ਇੱਕ ਖੁੱਲਾ ਪੱਤਰ ਜਾਰੀ ਕਰਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਯੂਕਰੇਨ ਦੇ ਬੇਕਸੂਰ ਨਾਗਰਿਕਾਂ ਦੇ ਕਤਲੇਆਮ ਦਾ ਦੋਸ਼ ਲਗਾਇਆ ਹੈ। ਇਸ ਵਿੱਚ ਪਹਿਲੀ ਮਹਿਲਾ ਨੇ ਕਿਹਾ ਹੈ, 'ਯੂਕਰੇਨ ਦੇ ਲੋਕ ਕਦੇ ਹਾਰ ਨਹੀਂ ਮੰਨਣਗੇ ਅਤੇ ਨਾ ਹੀ ਹਥਿਆਰ ਸੁੱਟਣਗੇ। ਆਪਣੇ ਪੱਤਰ ਵਿੱਚ ਪਹਿਲੀ ਮਹਿਲਾ ਨੇ ਨਾਗਰਿਕਾਂ ਦੇ ਦੁੱਖਾਂ ਦਾ ਜ਼ਿਕਰ ਕੀਤਾ ਕਿਉਂਕਿ ਲੱਖਾਂ ਲੋਕ ਰੂਸ ਦੇ ਹਮਲੇ ਨਾਲ ਬੇਘਰ ਹੋ ਗਏ ਹਨ ਜਾਂ ਹਮਲੇ ਤੋਂ ਬਚਣ ਲਈ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹਨ।

ਇਹ ਵੀ ਪੜ੍ਹੋ : Russia Ukraine War : ਇਸ ਕੈਫੇ ਦਾ ਰੂਸ-ਯੂਕਰੇਨ ਯੁੱਧ ਦੇ ਵਿਰੋਧ ਦਾ ਅਨੋਖਾ ਤਰੀਕਾ, ਮੇਨੂ ਤੋਂ ਹਟਾਈ ਇਹ ਚੀਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement