ਪੜਚੋਲ ਕਰੋ
Cheapest Mobile Data: ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈਟ? ਜਾਣੋ ਇਸ ਦਾਅਵੇ ‘ਚ ਕਿੰਨਾ ਦਮ
Where is mobile data cheapest: ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਚ ਮੋਬਾਈਲ ਇੰਟਰਨੈਟ ਦੁਨੀਆ ਵਿੱਚ ਸਭ ਤੋਂ ਸਸਤਾ ਹੈ, ਪਰ ਇਹ ਸੱਚ ਨਹੀਂ ਹੈ। ਆਓ ਜਾਣਦੇ ਹਾਂ ਕਿ ਸਭ ਤੋਂ ਸਸਤਾ ਅਤੇ ਮਹਿੰਗਾ ਇੰਟਰਨੈੱਟ ਕਿੱਥੇ ਹੈ।
Mobile Data
1/7

ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸਭ ਤੋਂ ਮਹਿੰਗਾ ਮੋਬਾਈਲ ਇੰਟਰਨੈਟ ਕਿੱਥੇ ਹੈ, ਤਾਂ ਉਸ ਦੇਸ਼ ਦਾ ਨਾਮ ਹੈ ਫੌਕਲੈਂਡ ਆਈਲੈਂਡਸ। ਫੌਕਲੈਂਡ ਆਈਲੈਂਡਸ ਵਿੱਚ 1 ਜੀਬੀ ਮੋਬਾਈਲ ਡੇਟਾ ਦੀ ਕੀਮਤ $38.45 ਹੈ ਯਾਨੀ ਲਗਭਗ 3,200 ਭਾਰਤੀ ਰੁਪਏ।
2/7

ਐਕਸ ਹੈਂਡਲ @stats_feed ਦੇ ਅਨੁਸਾਰ, ਦੱਖਣੀ ਕੋਰੀਆ ਦੂਜਾ ਸਭ ਤੋਂ ਮਹਿੰਗਾ ਇੰਟਰਨੈਟ ਵਾਲਾ ਦੇਸ਼ ਹੈ, ਜਿੱਥੇ 1GB ਮੋਬਾਈਲ ਇੰਟਰਨੈਟ ਦੀ ਕੀਮਤ $12.55 ਹੈ ਯਾਨੀ ਲਗਭਗ 1,050 ਰੁਪਏ।
3/7

ਨਾਰਵੇ, ਅਮਰੀਕਾ, ਕੈਨੇਡਾ, ਫਿਨਲੈਂਡ ਅਤੇ ਸਵਿਟਜ਼ਰਲੈਂਡ ਵਰਗੇ ਵਿਕਸਤ ਦੇਸ਼ਾਂ ਵਿੱਚ 1GB ਮੋਬਾਈਲ ਡੇਟਾ ਦੀ ਕੀਮਤ $4.44 ਤੋਂ $7.37 ਯਾਨੀ 370 ਤੋਂ 615 ਰੁਪਏ ਦੇ ਵਿਚਕਾਰ ਹੈ।
4/7

ਉੱਥੇ ਹੀ ਏਸਟੋਨੀਆ, ਅਰਜਨਟੀਨਾ, ਸਾਊਦੀ ਅਰਬ, ਸਵੀਡਨ, ਨੀਦਰਲੈਂਡ, ਦੱਖਣੀ ਅਫਰੀਕਾ, ਵੈਨੇਜੁਏਲਾ, ਜਰਮਨੀ, ਮੈਕਸੀਕੋ, ਪੁਰਤਗਾਲ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਮੋਬਾਈਲ ਡਾਟਾ 100 ਰੁਪਏ ਤੋਂ 320 ਰੁਪਏ ਪ੍ਰਤੀ ਜੀਬੀ ਤੱਕ ਹੈ।
5/7

ਭਾਰਤ ਦੀ ਗੱਲ ਕਰੀਏ ਤਾਂ ਮੋਬਾਈਲ ਇੰਟਰਨੈਟ ਦੀ ਔਸਤ ਕੀਮਤ ਇਸ ਵੇਲੇ $0.17 ਹੈ ਯਾਨੀ ਲਗਭਗ 15 ਰੁਪਏ ਪ੍ਰਤੀ ਜੀਬੀ। ਇਹ ਸਭ ਤੋਂ ਸਸਤਾ ਨਹੀਂ ਹੈ, ਪਰ ਯਕੀਨੀ ਤੌਰ 'ਤੇ ਸਭ ਤੋਂ ਸਸਤਿਆਂ ਵਿੱਚੋਂ ਇੱਕ ਹੈ।
6/7

1 ਜੀਬੀ ਮੋਬਾਈਲ ਡੇਟਾ ਲਈ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲਗਭਗ 30 ਰੁਪਏ, ਬੰਗਲਾਦੇਸ਼ ਵਿੱਚ ਲਗਭਗ 27 ਰੁਪਏ ਅਤੇ ਚੀਨ ਵਿੱਚ ਲਗਭਗ 34 ਰੁਪਏ ਖਰਚਣੇ ਪੈਂਦੇ ਹਨ।
7/7

ਦੁਨੀਆ ਦੇ 2 ਦੇਸ਼ਾਂ ਵਿੱਚ ਮੋਬਾਈਲ ਇੰਟਰਨੈੱਟ ਭਾਰਤ ਨਾਲੋਂ ਵੀ ਸਸਤਾ ਹੈ। ਇਟਲੀ 'ਚ 1 ਜੀਬੀ 10 ਰੁਪਏ ਤੋਂ ਘੱਟ 'ਚ ਉਪਲਬਧ ਹੈ, ਜਦੋਂ ਕਿ ਇਜ਼ਰਾਈਲ 'ਚ ਸਾਢੇ ਤਿੰਨ ਰੁਪਏ ਤੋਂ ਘੱਟ ਖਰਚ ਕਰਨੇ ਪੈਂਦੇ ਹਨ।
Published at : 19 Aug 2023 08:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
