ਪੜਚੋਲ ਕਰੋ
(Source: ECI/ABP News)
Anupama: ਆਖਰ ਇੱਕ ਹੋਏ ਅਨੁਪਮਾ ਤੇ ਅਨੁਜ, ਇਕੱਠੇ ਖੋਲ੍ਹਣਗੇ ਮਾਇਆ ਦੀ ਪੋਲ, ਸ਼ੋਅ 'ਚ ਆਏ ਵੱਡੇ ਟਵਿੱਸਟ
Anupama Spoiler Alert: ਅਨੁਪਮਾ ਸ਼ੋਅ ਇਨ੍ਹੀਂ ਦਿਨੀਂ ਬਹੁਤ ਹੀ ਰੋਮਾਂਚਕ ਮੋੜ 'ਤੇ ਹੈ। ਸ਼ੋਅ 'ਚ ਅਨੁਜ ਨੇ ਅਨੁਪਮਾ ਨੂੰ ਆਪਣੇ ਤੋਂ ਦੂਰ ਹੋਣ ਦੀ ਪੂਰੀ ਸੱਚਾਈ ਦੱਸ ਦਿੱਤੀ ਹੈ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਨਜ਼ਰ ਆ ਰਹੇ ਹਨ।

ਰੂਪਾਲੀ ਗਾਂਗੁਲੀ, ਗੌਰਵ ਖੰਨਾ
1/8

ਅਨੁਪਮਾ ਸ਼ੋਅ ਸਟਾਰ ਪਲੱਸ ਦਾ ਬਹੁਤ ਮਸ਼ਹੂਰ ਸ਼ੋਅ ਹੈ। ਫਿਲਹਾਲ ਇਸ ਸੀਰੀਅਲ ਦੇ ਟ੍ਰੈਕ 'ਚ ਦੇਖਿਆ ਜਾ ਰਿਹਾ ਹੈ ਕਿ ਅਨੁਜ ਉਰਫ ਗੌਰਵ ਖੰਨਾ ਆਖਿਰਕਾਰ ਆਪਣੀ ਅਨੁਪਮਾ (ਰੁਪਾਲੀ ਗਾਂਗੁਲੀ) ਦੇ ਸਾਹਮਣੇ ਉਹ ਰਾਜ਼ ਖੋਲ੍ਹਦਾ ਹੈ, ਕਿ ਉਹ ਕਿਸ ਕਾਰਨ ਤੋਂ ਉਸ ਤੋਂ ਦੂਰ ਹੋ ਗਿਆ ਸੀ।
2/8

ਇਸ ਤੋਂ ਬਾਅਦ ਉਹ ਦੋਵੇਂ ਫੈਸਲਾ ਕਰਦੇ ਹਨ ਕਿ ਉਹ ਉਹੀ ਕਰਨਗੇ ਜੋ ਉਨ੍ਹਾਂ ਦੀ ਕਿਸਮਤ ਉਨ੍ਹਾਂ ਲਈ ਤੈਅ ਕਰੇਗੀ। ਕੀ ਅਨੁਪਮਾ ਅਨੁਜ ਨੂੰ ਆਸਾਨੀ ਨਾਲ ਜਾਣ ਦੇਵੇਗੀ ਜਾਂ ਹੁਣ ਉਸ ਨੂੰ ਉਸ ਦਾ ਪਿਆਰ ਵਾਪਸ ਮਿਲੇਗਾ, ਜਦੋਂ ਉਸ ਨੂੰ ਮਾਇਆ ਦੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਹੈ। ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ ਕੀ ਦਿਖਾਇਆ ਜਾਵੇਗਾ।
3/8

ਅਨੁਪਮਾ ਦੇ ਆਉਣ ਵਾਲੇ ਟ੍ਰੈਕ 'ਚ ਦਿਖਾਇਆ ਜਾਵੇਗਾ ਕਿ ਅਨੁਜ ਅਤੇ ਅਨੁਪਮਾ ਇਕ ਕਾਰ 'ਚ ਬੈਠੇ ਹਨ। ਅਤੇ ਕਾਰ ਤੋਂ ਉਤਰ ਕੇ ਅਨੁਪਮਾ ਅਨੁਜ ਨੂੰ ਆਈ ਲਵ ਯੂ ਕਹੇਗੀ। ਬਦਲੇ 'ਚ ਅਨੁਜ ਵੀ ਕਹੇਗਾ ਆਈ ਲਵ ਯੂ ਟੂ।
4/8

ਦੋਵੇਂ ਅੱਖਾਂ 'ਚ ਹੰਝੂ ਲੈ ਕੇ ਇਕ-ਦੂਜੇ ਨੂੰ ਦੇਖਣਗੇ ਅਤੇ ਫਿਰ ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਉਣਗੇ। ਇਨ੍ਹਾਂ ਪਲਾਂ ਨਾਲ ਅਨੁਜ ਅਤੇ ਅਨੁਪਮਾ ਪੂਰੀ ਰਾਤ ਘਰ ਦੇ ਬਾਹਰ ਬਿਤਾਉਣਗੇ।
5/8

ਇਸ ਦਰਮਿਆਨ ਸਵੇਰ ਹੋ ਗਈ ਤੇ ਦੋਵੇਂ ਇੱਕ ਦੂਜੇ ਨੂੰ ਉਸੇ ਤਰ੍ਹਾਂ ਗਲ ਲਗਾਏ ਨਜ਼ਰ ਆ ਰਹੇ ਹਨ। ਉੱਧਰ, ਸ਼ਾਹ ਹਾਊਸ 'ਚ ਵਨਰਾਜ ਤੇ ਮਾਇਆ ਦੋਵੇਂ ਚਿੰਤਤ ਹਨ ਕਿ ਅਨੁਜ ਤੇ ਅਨੂ ਦੋਵੇਂ ਇਕੱਠੇ ਹੀ ਗਾਇਬ ਹਨ।
6/8

ਇਸ ਤੋਂ ਬਾਅਦ ਦਿਖਾਇਆ ਜਾਵੇਗਾ ਕਿ ਸ਼ਾਹ ਹਾਊਸ 'ਚ ਵਣਰਾਜ ਗੁੱਸੇ 'ਚ ਕਹੇਗਾ ਕਿ ਰਾਤ ਤੋਂ ਸਵੇਰ ਹੋ ਗਈ ਹੈ ਅਤੇ ਅਨੁਪਮਾ ਅਤੇ ਅਨੁਜ ਅਜੇ ਤੱਕ ਨਹੀਂ ਆਏ।
7/8

ਇਸ ਤੋਂ ਬਾਅਦ ਮਾਇਆ ਕਹੇਗੀ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਦੋਵੇਂ ਕਿੱਥੇ ਹਨ। ਉਦੋਂ ਹੀ ਅਨੁਪਮਾ ਅਤੇ ਅਨੁਜ ਘਰ ਵਿੱਚ ਦਾਖਲ ਹੋਣਗੇ ਅਤੇ ਕਹਿਣਗੇ ਅਸੀਂ ਇੱਥੇ ਹਾਂ।
8/8

ਅਨੁਜ ਅਤੇ ਅਨੁਪਮਾ ਨੂੰ ਇਕੱਠੇ ਦੇਖ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਮਾਇਆ ਦੀ ਅਸਲੀਅਤ ਜਾਣਨ ਤੋਂ ਬਾਅਦ ਅਨੁਪਮਾ ਕੀ ਫੈਸਲਾ ਲਵੇਗੀ।
Published at : 29 May 2023 08:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
