ਪੜਚੋਲ ਕਰੋ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
Fruits: ਗਰਮੀਆਂ ਵਿੱਚ ਬੱਚਿਆਂ ਨੂੰ ਸਿਹਤਮੰਦ ਅਤੇ ਊਰਜਾਵਾਨ ਰੱਖਣਾ ਬਹੁਤ ਜ਼ਰੂਰੀ ਹੈ। ਫਲਾਂ ਵਿੱਚ ਨੈਚੂਰਲ ਸ਼ੂਗਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਬੱਚਿਆਂ ਨੂੰ ਤਾਕਤ ਅਤੇ ਠੰਡਕ ਦਿੰਦੇ ਹਨ। ਅੱਜ ਅਸੀਂ ਅਜਿਹੇ 5 ਫਲਾਂ ਬਾਰੇ ਜਾਣਾਂਗੇ।

fruits
1/5

ਸਟ੍ਰਾਬੇਰੀ: ਸਟ੍ਰਾਬੇਰੀ ਇੱਕ ਛੋਟਾ ਪਰ ਪੋਸ਼ਣ ਭਰਪੂਰ ਫਲ ਹੈ। ਇਸ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਬੱਚਿਆਂ ਨੂੰ ਤਾਜ਼ਗੀ ਦਾ ਅਹਿਸਾਸ ਦਿਵਾਉਂਦੇ ਹਨ।
2/5

ਖਰਬੂਜਾ: ਖਰਬੂਜੇ ਵਿੱਚ ਪਾਣੀ ਵੀ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਪੋਟਾਸ਼ੀਅਮ, ਵਿਟਾਮਿਨ ਏ ਅਤੇ ਸੀ ਹੁੰਦਾ ਹੈ। ਇਹ ਬੱਚਿਆਂ ਨੂੰ ਠੰਡਕ ਪਹੁੰਚਾਉਂਦਾ ਹੈ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਮਿੱਠੇ ਸਵਾਦ ਕਾਰਨ ਬੱਚੇ ਇਸ ਨੂੰ ਖੁਸ਼ੀ ਨਾਲ ਖਾਂਦੇ ਹਨ।
3/5

ਪਪੀਤਾ: ਪਪੀਤਾ ਪਾਚਨ ਕਿਰਿਆ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਵਿੱਚ ਪਪੈਨ ਨਾਮਕ ਐਂਜ਼ਾਈਮ ਹੁੰਦਾ ਹੈ ਜੋ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਇਹ ਵਿਟਾਮਿਨ ਸੀ ਅਤੇ ਏ ਨਾਲ ਭਰਪੂਰ ਹੁੰਦਾ ਹੈ, ਜੋ ਬੱਚਿਆਂ ਦੀ ਸਿਹਤ ਲਈ ਜ਼ਰੂਰੀ ਹਨ।
4/5

ਅੰਬ : ਗਰਮੀਆਂ ਦਾ ਰਾਜਾ ਅੰਬ ਬੱਚਿਆਂ ਦਾ ਪਸੰਦੀਦਾ ਫਲ ਹੈ। ਇਸ 'ਚ ਵਿਟਾਮਿਨ ਸੀ ਅਤੇ ਏ ਹੁੰਦਾ ਹੈ, ਜੋ ਉਨ੍ਹਾਂ ਦੀ ਚਮੜੀ ਅਤੇ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਅੰਬ ਖਾਣ ਨਾਲ ਬੱਚਿਆਂ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਇਹ ਸੁਆਦ ਵੀ ਹੁੰਦਾ ਹੈ।
5/5

ਤਰਬੂਜ: ਤਰਬੂਜ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ, ਜੋ ਬੱਚਿਆਂ ਨੂੰ ਹਾਈਡਰੇਟ ਰੱਖਦਾ ਹੈ। ਇਸ ਵਿਚ ਵਿਟਾਮਿਨ ਏ, ਬੀ6 ਅਤੇ ਸੀ ਵੀ ਹੁੰਦੇ ਹਨ, ਜੋ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ। ਠੰਡਾ ਤਰਬੂਜ ਖਾਣ ਨਾਲ ਬੱਚਿਆਂ ਨੂੰ ਤੁਰੰਤ ਤਾਜ਼ਗੀ ਮਿਲਦੀ ਹੈ।
Published at : 17 May 2024 12:14 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
