ਪੜਚੋਲ ਕਰੋ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ
ਅੱਜ ਕੱਲ੍ਹ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਕਾਰਨ ਲੋਕਾਂ ਦੇ ਵਾਲ ਜਲਦ ਸਫੈਦ ਹੋ ਰਹੇ ਹਨ। ਜਿਸ ਕਰਕੇ ਬੀਤੇ ਕੁੱਝ ਸਾਲਾਂ ਤੋਂ ਡਾਈ ਕਰਨ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਪਹਿਲਾਂ ਲੋਕ ਵਾਲਾਂ 'ਤੇ ਮਹਿੰਦੀ ਲਗਾ ਕੇ ਚਿੱਟੇ ਵਾਲਾਂ ਨੂੰ ਲੁਕਾਉਂਦੇ ਸਨ

( Image Source : Freepik )
1/7

ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਕੈਮੀਕਲ ਯੁਕਤ ਚੀਜ਼ਾਂ ਆ ਗਈਆਂ ਹਨ ਜੋ ਵਾਲਾਂ ਨੂੰ ਕਾਲਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਪਰ ਕਈ ਅਧਿਐਨਾਂ ਤੋਂ ਇਹ ਚੇਤਾਵਨੀ ਮਿਲੀ ਹੈ ਕਿ ਵਾਲਾਂ ਨੂੰ ਰੰਗਣ ਨਾਲ cancer ਦਾ ਖਤਰਾ ਵੱਧ ਜਾਂਦਾ ਹੈ।
2/7

ਅੱਜ ਕੱਲ੍ਹ ਲੋਕ ਛੋਟੀ ਉਮਰ ਤੋਂ ਹੀ ਵਾਲਾਂ ਨੂੰ ਰੰਗਣਾ ਸ਼ੁਰੂ ਕਰ ਦਿੰਦੇ ਹਨ, ਇਸ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਆਧੁਨਿਕ ਹੇਅਰ ਕਲਰ ਅਸਲ ਵਿੱਚ ਕੈਂਸਰ ਦਾ ਕਾਰਨ ਬਣਦੇ ਹਨ?
3/7

ਕਲੀਵਲੈਂਡ ਕਲੀਨਿਕ ਦੇ ਓਨਕੋਲੋਜਿਸਟ ਡਾਕਟਰ ਚਿਰਾਗ ਸ਼ਾਹ ਅਤੇ ਟਿਫਨੀ ਓਂਗਰ ਦਾ ਕਹਿਣਾ ਹੈ ਕਿ ਵਾਲਾਂ ਨੂੰ ਰੰਗਣ ਲਈ 5000 ਤੋਂ ਵੱਧ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਸਰੀਰ ਦੇ ਅੰਦਰ ਹਾਰਮੋਨ ਦੇ ਪੱਧਰ ਵਿੱਚ ਬਦਲਾਅ ਲਿਆ ਸਕਦੇ ਹਨ, ਜਿਸ ਨਾਲ ਕੈਂਸਰ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
4/7

ਕਈ ਅਧਿਐਨਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੇਅਰ ਡਾਈ ਬਲੈਡਰ ਕੈਂਸਰ, ਸਕਿਨ ਕੈਂਸਰ, ਬ੍ਰੈਸਟ ਕੈਂਸਰ, ਬਲੱਡ ਕੈਂਸਰ, ਗਰਭਾਸ਼ਯ ਕੈਂਸਰ ਆਦਿ ਦਾ ਖਤਰਾ ਵਧਾਉਂਦੀ ਹੈ।
5/7

ਡਾ: ਟਿਫਨੀ ਓਂਗਰ ਦਾ ਕਹਿਣਾ ਹੈ ਕਿ ਵਾਲਾਂ ਨੂੰ ਰੰਗਣ 'ਤੇ ਕੀਤੀਆਂ ਗਈਆਂ ਜ਼ਿਆਦਾਤਰ ਖੋਜਾਂ ਦੇ ਠੋਸ ਨਤੀਜੇ ਨਹੀਂ ਨਿਕਲੇ ਹਨ। ਦੂਜੇ ਪਾਸੇ ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈਏਆਰਸੀ) ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਹੇਅਰ ਡਾਈ ਦੀ ਨਿੱਜੀ ਵਰਤੋਂ ਮਨੁੱਖਾਂ ਵਿੱਚ ਕੈਂਸਰ ਫੈਲਾਉਣ ਲਈ ਅਜੇ ਜ਼ਿੰਮੇਵਾਰ ਨਹੀਂ ਹੈ।
6/7

ਡਾ: ਚਿਰਾਗ ਸ਼ਾਹ ਨੇ ਕਿਹਾ ਕਿ ਬੇਸ਼ੱਕ ਵਾਲਾਂ ਵਿੱਚ ਮੌਜੂਦ ਕੁਝ ਕੈਮੀਕਲ ਕੈਂਸਰ ਪੈਦਾ ਕਰ ਸਕਦੇ ਹਨ ਪਰ ਅੱਜ ਦੇ ਯੁੱਗ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਹੋਵੇਗਾ ਜਿਸ ਦਿਨ ਅਸੀਂ ਕੈਂਸਰ ਲਈ ਜ਼ਿੰਮੇਵਾਰ ਤੱਤਾਂ ਦੇ ਸੰਪਰਕ ਵਿੱਚ ਨਾ ਆਈਏ। ਹਰ ਰੋਜ਼ ਸਾਨੂੰ ਹਜ਼ਾਰਾਂ ਪਦਾਰਥਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਵਾਲਾਂ ਦਾ ਰੰਗ ਉਹਨਾਂ ਵਿੱਚੋਂ ਇੱਕ ਹੈ।
7/7

ਜੇਕਰ ਤੁਸੀਂ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਪ੍ਰਤੀ ਸੱਚਮੁੱਚ ਸੁਚੇਤ ਹੋ ਤਾਂ ਤੁਹਾਨੂੰ ਇਨ੍ਹਾਂ ਸਾਰੇ ਤੱਤਾਂ ਤੋਂ ਦੂਰ ਰਹਿਣਾ ਪਵੇਗਾ। ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਜਾਂ ਜਿਸ ਦਫ਼ਤਰ ਵਿੱਚ ਅਸੀਂ ਕੰਮ ਕਰਦੇ ਹਾਂ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।
Published at : 23 Aug 2024 11:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
