ਪੜਚੋਲ ਕਰੋ
(Source: ECI/ABP News)
ਫਲ-ਸਬਜ਼ੀਆਂ ਤੇ ਨਟਸ ਵਾਲੇ ਭੋਜਨ ਦੇ ਨਾਲ ਘਟਾ ਸਕਦੇ ਹੋ ਤਣਾਅ, ਖੋਜ 'ਚ ਹੋਇਆ ਖੁਲਾਸਾ, ਜਾਣੋ ਪੂਰੀ ਡਿਟੇਲ
Health News: ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਕਰਕੇ ਤਣਾਅ ਜੀਵਨ ਦਾ ਇੱਕ ਹਿੱਸਾ ਬਣ ਗਿਆ ਹੈ ਅਤੇ ਇਸ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਜਾ ਸਕਦਾ। ਪਰ ਸਾਨੂੰ ਇਸ ਨੂੰ ਆਪਣੇ ਖੁਸ਼ਹਾਲ ਜੀਵਨ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ।
![Health News: ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਕਰਕੇ ਤਣਾਅ ਜੀਵਨ ਦਾ ਇੱਕ ਹਿੱਸਾ ਬਣ ਗਿਆ ਹੈ ਅਤੇ ਇਸ ਤੋਂ ਪੂਰੀ ਤਰ੍ਹਾਂ ਬਚਿਆ ਨਹੀਂ ਜਾ ਸਕਦਾ। ਪਰ ਸਾਨੂੰ ਇਸ ਨੂੰ ਆਪਣੇ ਖੁਸ਼ਹਾਲ ਜੀਵਨ ‘ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/08/11/f18e7e5e3a2d9565b6386f0937778edb1723381252132700_original.jpg?impolicy=abp_cdn&imwidth=720)
( Image Source : Freepik )
1/6
![ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਸਟ੍ਰੈਸ ਨੂੰ ਮੈਨੇਜ ਕਰਨਾ ਜ਼ਰੂਰੀ ਹੈ। ਹਾਲ ਦੇ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ ਟੀਮ ਵੱਲੋਂ ਕੀਤੀ ਖੋਜ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਹ ਖੋਜ ਕੀਤੀ ਹੈ।](https://feeds.abplive.com/onecms/images/uploaded-images/2024/08/11/7d3864e57435bb630d2e65070ab0bd78c637b.jpg?impolicy=abp_cdn&imwidth=720)
ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਸਟ੍ਰੈਸ ਨੂੰ ਮੈਨੇਜ ਕਰਨਾ ਜ਼ਰੂਰੀ ਹੈ। ਹਾਲ ਦੇ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ ਟੀਮ ਵੱਲੋਂ ਕੀਤੀ ਖੋਜ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ ਇਹ ਖੋਜ ਕੀਤੀ ਹੈ।
2/6
![ਇਸ ਵਿਚ ਭੂਮੱਧਸਾਗਰੀ ਖਾਣੇ ਦੀ ਤੁਲਨਾ ਰਵਾਇਤੀ ਪੱਛਮੀ ਖਾਣੇ ਨਾਲ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਖਾਣੇ ’ਚ ਬਦਲਾਅ ਦਾ stress ’ਤੇ ਅਸਰ ਜਾਣਨਾ ਸੀ। ਖੋਜ ਵਿਚ ਸ਼ਾਮਲ ਐਸੋਸੀਏਟ ਪ੍ਰੋਫੈਸਰ ਲੀਨਾ ਬੇਗਡਾਚੇ ਨੇ ਕਿਹਾ ਕਿ ਤਣਾਅ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਬੇਗਡਾਚੇ ਨੇ ਕਿਹਾ ਕਿ ਭੂਮੱਧਸਾਗਰੀ ਖਾਣਾ ਮਾਨਸਿਕ ਪਰੇਸ਼ਾਨੀ ਨੂੰ ਘੱਟ ਕਰਦਾ ਹੈ। ਇਹ ਅਧਿਐਨ ਪੋਸ਼ਣ ਤੇ ਸਿਹਤ ਜਰਨਲ ’ਚ ਛਾਪਿਆ ਗਿਆ ਹੈ।](https://feeds.abplive.com/onecms/images/uploaded-images/2024/08/11/201f2e337fd6c2f6f414ff8b769a3ba4f641c.jpg?impolicy=abp_cdn&imwidth=720)
ਇਸ ਵਿਚ ਭੂਮੱਧਸਾਗਰੀ ਖਾਣੇ ਦੀ ਤੁਲਨਾ ਰਵਾਇਤੀ ਪੱਛਮੀ ਖਾਣੇ ਨਾਲ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਖਾਣੇ ’ਚ ਬਦਲਾਅ ਦਾ stress ’ਤੇ ਅਸਰ ਜਾਣਨਾ ਸੀ। ਖੋਜ ਵਿਚ ਸ਼ਾਮਲ ਐਸੋਸੀਏਟ ਪ੍ਰੋਫੈਸਰ ਲੀਨਾ ਬੇਗਡਾਚੇ ਨੇ ਕਿਹਾ ਕਿ ਤਣਾਅ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਬੇਗਡਾਚੇ ਨੇ ਕਿਹਾ ਕਿ ਭੂਮੱਧਸਾਗਰੀ ਖਾਣਾ ਮਾਨਸਿਕ ਪਰੇਸ਼ਾਨੀ ਨੂੰ ਘੱਟ ਕਰਦਾ ਹੈ। ਇਹ ਅਧਿਐਨ ਪੋਸ਼ਣ ਤੇ ਸਿਹਤ ਜਰਨਲ ’ਚ ਛਾਪਿਆ ਗਿਆ ਹੈ।
3/6
![ਭੂਮੱਧਸਾਗਰੀ ਖਾਣਾ ਸਿਹਤ ਫੈਟ ਦੇ ਨਾਲ ਹੀ ਬੂਟਿਆਂ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਸਾਬਤ ਅਨਾਜ, ਸਬਜ਼ੀਆਂ, ਫਲ, ਫਲੀਆਂ, Nuts ਤੇ ਜੈਤੂਨ ਦੇ ਤੇਲ ਦੀ ਵੱਡੀ ਮਾਤਰਾ ਹੁੰਦੀ ਹੈ। ਮੱਛੀ ਦੀ ਮੱਧ ਤੇ ਰੈੱਡ ਮੀਟ, ਡੇਅਰੀ ਪ੍ਰੋਡਕਟ ਦੇ ਨਾਲ ਹੀ ਪ੍ਰੋਸੈਸਡ ਫੂਡ ਦੀ ਮਾਤਰਾ ਘੱਟ ਰਹਿੰਦੀ ਹੈ। ਪੱਛਮੀ ਖਾਣਾ ਉੱਚ ਗਲਾਇਸੇਮਿਕ ਤੇ ਘੱਟ ਗੁਣਵੱਤਾ ਵਾਲੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਲਈ ਜਾਣਿਆ ਜਾਂਦਾ ਹੈ।](https://feeds.abplive.com/onecms/images/uploaded-images/2024/08/11/bf5d314b63e19986c8281d5849664cc2bc0cd.jpg?impolicy=abp_cdn&imwidth=720)
ਭੂਮੱਧਸਾਗਰੀ ਖਾਣਾ ਸਿਹਤ ਫੈਟ ਦੇ ਨਾਲ ਹੀ ਬੂਟਿਆਂ ’ਤੇ ਆਧਾਰਿਤ ਹੁੰਦਾ ਹੈ। ਇਸ ਵਿਚ ਸਾਬਤ ਅਨਾਜ, ਸਬਜ਼ੀਆਂ, ਫਲ, ਫਲੀਆਂ, Nuts ਤੇ ਜੈਤੂਨ ਦੇ ਤੇਲ ਦੀ ਵੱਡੀ ਮਾਤਰਾ ਹੁੰਦੀ ਹੈ। ਮੱਛੀ ਦੀ ਮੱਧ ਤੇ ਰੈੱਡ ਮੀਟ, ਡੇਅਰੀ ਪ੍ਰੋਡਕਟ ਦੇ ਨਾਲ ਹੀ ਪ੍ਰੋਸੈਸਡ ਫੂਡ ਦੀ ਮਾਤਰਾ ਘੱਟ ਰਹਿੰਦੀ ਹੈ। ਪੱਛਮੀ ਖਾਣਾ ਉੱਚ ਗਲਾਇਸੇਮਿਕ ਤੇ ਘੱਟ ਗੁਣਵੱਤਾ ਵਾਲੇ ਪ੍ਰੋਸੈਸਡ ਖੁਰਾਕੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਲਈ ਜਾਣਿਆ ਜਾਂਦਾ ਹੈ।
4/6
![ਤਣਾਅ ਦੇ ਪੱਧਰ ਦੀ ਸਮੀਖਿਆ ਕਰਨ ਲਈ ਟੀਮ ਨੇ 1,500 ਤੋਂ ਜ਼ਿਾਦਾ ਲੋਕਾਂ ਦਾ ਸਰਵੇਖਣ ਕੀਤਾ। ਮਸ਼ੀਨ ਲਰਨਿੰਗ ਮਾਡਲ ਦੇ ਨਤੀਜਿਆਂ ਨੂੰ ਡੀਕੋਡ ਕਰ ਕੇ ਦਿਖਾਇਆ ਕਿ ਭੂਮੱਧਸਾਗਰੀ ਖਾਣੇ ਦੀ ਵਰਤੋਂ ਤਣਾਅ ਤੇ ਮਾਨਸਿਕ ਪਰੇਸ਼ਾਨੀ ਦੇ ਹੇਠਲੇ ਪੱਧਰ ਨਾਲ ਜੁੜਿਆ ਹੈ। ਉੱਥੇ, Western food ’ਚ ਸ਼ਾਮਲ ਚੀਜ਼ਾਂ ਦਾ ਸਬੰਧ ਤਣਾਅ ਤੇ ਮਾਨਸਿਕ ਪਰੇਸ਼ਾਨੀ ਨਾਲ ਹੈ।](https://feeds.abplive.com/onecms/images/uploaded-images/2024/08/11/f9db5347737d291368ad53af225f7e56bf915.jpg?impolicy=abp_cdn&imwidth=720)
ਤਣਾਅ ਦੇ ਪੱਧਰ ਦੀ ਸਮੀਖਿਆ ਕਰਨ ਲਈ ਟੀਮ ਨੇ 1,500 ਤੋਂ ਜ਼ਿਾਦਾ ਲੋਕਾਂ ਦਾ ਸਰਵੇਖਣ ਕੀਤਾ। ਮਸ਼ੀਨ ਲਰਨਿੰਗ ਮਾਡਲ ਦੇ ਨਤੀਜਿਆਂ ਨੂੰ ਡੀਕੋਡ ਕਰ ਕੇ ਦਿਖਾਇਆ ਕਿ ਭੂਮੱਧਸਾਗਰੀ ਖਾਣੇ ਦੀ ਵਰਤੋਂ ਤਣਾਅ ਤੇ ਮਾਨਸਿਕ ਪਰੇਸ਼ਾਨੀ ਦੇ ਹੇਠਲੇ ਪੱਧਰ ਨਾਲ ਜੁੜਿਆ ਹੈ। ਉੱਥੇ, Western food ’ਚ ਸ਼ਾਮਲ ਚੀਜ਼ਾਂ ਦਾ ਸਬੰਧ ਤਣਾਅ ਤੇ ਮਾਨਸਿਕ ਪਰੇਸ਼ਾਨੀ ਨਾਲ ਹੈ।
5/6
![ਮਾਨਸਿਕ ਸਿਹਤ ਖਤਰੇ ਦੇ ਇਲਾਵਾ, ਪੱਛਮੀ ਖਾਣਾ ਖੰਡ ਦੀ ਜ਼ਿਆਦਾ ਮਾਤਰਾ, ਲੂਣ ਤੇ ਫੈਟ ਨਾਲ ਭਰਪੂਰ ਹੈ। ਜਿਨ੍ਹਾਂ ਦਾ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਮੋਟਾਪਾ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਖਤਰੇ ਨੂੰ ਵਧਾ ਦਿੰਦੀਆਂ ਹਨ।](https://feeds.abplive.com/onecms/images/uploaded-images/2024/08/11/f3bff18e82372b7c64140e8fa0cf4514286fa.jpg?impolicy=abp_cdn&imwidth=720)
ਮਾਨਸਿਕ ਸਿਹਤ ਖਤਰੇ ਦੇ ਇਲਾਵਾ, ਪੱਛਮੀ ਖਾਣਾ ਖੰਡ ਦੀ ਜ਼ਿਆਦਾ ਮਾਤਰਾ, ਲੂਣ ਤੇ ਫੈਟ ਨਾਲ ਭਰਪੂਰ ਹੈ। ਜਿਨ੍ਹਾਂ ਦਾ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਮੋਟਾਪਾ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਕੈਂਸਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਖਤਰੇ ਨੂੰ ਵਧਾ ਦਿੰਦੀਆਂ ਹਨ।
6/6
![ਜਰਨਲ ਹਾਰਟ ’ਚ ਛਪੇ ਇਕ ਅਧਿਐਨ ’ਚ ਭੂਮੱਧਸਾਗਰੀ ਖਾਣਾ ਤੇ ਦਿਲ ਦੀ ਬਿਮਾਰੀ ਸੀਵੀਡੀ ਤੇ ਮੌਤ ਦੇ ਖਤਰੇ ਵਿਚਾਲੇ ਸੰਬਧ ਨੂੰ ਦਿਖਾਇਆ ਗਿਆ ਹੈ। ਖਾਸ ਤੌਰ ’ਤੇ ਔਰਤਾਂ ’ਤੇ ਧਿਆਨ ਕੇਂਦਰਿਤ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਮੱਧਸਾਗਰੀ ਖਾਣਾ ਤੁਹਾਡੇ ਹਾਰਟ ਦੀ ਸਿਹਤ ਨੂੰ ਸਹੀ ਕਰ ਸਕਦਾ ਹੈ ਤੇ ਮੌਤ ਦੇ ਖਤਰੇ ਨੂੰ ਲਗਪਗ 25 ਫੀਸਦੀ ਤੱਕ ਘੱਟ ਕਰ ਸਕਦਾ ਹੈ।](https://feeds.abplive.com/onecms/images/uploaded-images/2024/08/11/45b5b0e07362f3f7b99e09d1c6c929e22884d.jpg?impolicy=abp_cdn&imwidth=720)
ਜਰਨਲ ਹਾਰਟ ’ਚ ਛਪੇ ਇਕ ਅਧਿਐਨ ’ਚ ਭੂਮੱਧਸਾਗਰੀ ਖਾਣਾ ਤੇ ਦਿਲ ਦੀ ਬਿਮਾਰੀ ਸੀਵੀਡੀ ਤੇ ਮੌਤ ਦੇ ਖਤਰੇ ਵਿਚਾਲੇ ਸੰਬਧ ਨੂੰ ਦਿਖਾਇਆ ਗਿਆ ਹੈ। ਖਾਸ ਤੌਰ ’ਤੇ ਔਰਤਾਂ ’ਤੇ ਧਿਆਨ ਕੇਂਦਰਿਤ ਕਰ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਮੱਧਸਾਗਰੀ ਖਾਣਾ ਤੁਹਾਡੇ ਹਾਰਟ ਦੀ ਸਿਹਤ ਨੂੰ ਸਹੀ ਕਰ ਸਕਦਾ ਹੈ ਤੇ ਮੌਤ ਦੇ ਖਤਰੇ ਨੂੰ ਲਗਪਗ 25 ਫੀਸਦੀ ਤੱਕ ਘੱਟ ਕਰ ਸਕਦਾ ਹੈ।
Published at : 11 Aug 2024 06:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)