ਪੜਚੋਲ ਕਰੋ
ਕਸ਼ਮੀਰ ਨੂੰ ਸਵਰਗ ਬਣਾਉਂਦੇ ਇਹ ਖੂਬਸੂਰਤ ਪਹਾੜੀ ਸਟੇਸ਼ਨ, ਵਾਦੀਆਂ ਦੇ ਦੀਵਾਨੇ ਹੋ ਤਾਂ ਜ਼ਰੂਰ ਕਰੋ ਸੈਰ
Jammu Kashmir
1/6

Famous Picnic Spots Of Jammu-Kashmir: ਕਸ਼ਮੀਰ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਹੈ। ਇੱਥੋਂ ਦੀ ਸੁੰਦਰਤਾ ਦੇਸ਼ ਨੂੰ ਹੀ ਨਹੀਂ ਸਗੋਂ ਵਿਦੇਸ਼ੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੀ ਹੈ। ਬਰਫੀਲੇ ਪਹਾੜ ਤੇ ਰੁੱਖਾਂ ਨਾਲ ਘਿਰੀਆਂ ਵਾਦੀਆਂ ਦਾ ਨਜ਼ਾਰਾ ਕਿਸੇ ਦਾ ਵੀ ਮਨ ਮੋਹ ਲੈਂਦਾ ਹੈ।
2/6

ਗੁਲਮਰਗ: ਗੁਲਮਰਗ ਜੰਮੂ ਤੇ ਕਸ਼ਮੀਰ ਦਾ ਇੱਕ ਸੁੰਦਰ ਪਹਾੜੀ ਸਟੇਸ਼ਨ ਹੈ। ਇਸ ਨੂੰ ਫੁੱਲਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਅੱਜ ਇਹ ਆਪਣੀ ਹਰਿਆਲੀ ਤੇ ਹਲਕੇ ਵਾਤਾਵਰਨ ਕਾਰਨ ਪਿਕਨਿਕ ਤੇ ਕੈਂਪਿੰਗ ਸਪਾਟ ਬਣ ਗਿਆ ਹੈ।
3/6

ਬੇਤਾਬ ਘਾਟੀ: ਕਸ਼ਮੀਰ ਦੀ ਇਸ ਘਾਟੀ ਦਾ ਮੌਸਮ ਸਾਰਾ ਸਾਲ ਸੁਹਾਵਣਾ ਰਹਿੰਦਾ ਹੈ। ਗਰਮੀਆਂ ਵਿੱਚ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇੱਥੇ ਆ ਕੇ ਤੁਸੀਂ ਕੁਦਰਤ ਦੀ ਅਸਲ ਖ਼ੂਬਸੂਰਤੀ ਦੇਖ ਸਕਦੇ ਹੋ।
4/6

ਡਲ ਝੀਲ: ਇਹ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ, ਜੋ 26 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਸੈਲਾਨੀ ਇੱਥੇ ਸ਼ਿਕਾਰਾ ਯਾਨੀ ਲੱਕੜ ਦੀ ਕਿਸ਼ਤੀ ਤੇ ਹਾਊਸਬੋਟ ਵਿੱਚ ਸੈਰ ਕਰਨ ਲਈ ਆਉਂਦੇ ਹਨ। ਇਸ ਦੇ ਨਾਲ ਤੁਸੀਂ ਇੱਥੇ ਤੈਰਾਕੀ, ਵਾਟਰ ਸਰਫਿੰਗ, ਕਾਇਆਕਿੰਗ, ਐਂਲਿੰਗ ਤੇ ਕੈਨੋਇੰਗ ਵਰਗੀਆਂ ਪ੍ਰਮੁੱਖ ਵਾਟਰ ਗੇਮਸ ਦਾ ਵੀ ਆਨੰਦ ਲੈ ਸਕਦੇ ਹੋ।
5/6

ਸੋਨਮਰਗ: ਇਹ ਕਸ਼ਮੀਰ ਦਾ ਮਸ਼ਹੂਰ ਹਿੱਲ ਸਟੇਸ਼ਨ ਹੈ। ਇਸ ਸਥਾਨ ਦੀ ਸੁੰਦਰਤਾ ਵੀ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਇਹ ਪਹਾੜੀ ਸਥਾਨ ਪਾਈਨ ਦੇ ਰੁੱਖਾਂ ਨਾਲ ਘਿਰਿਆ ਹੋਇਆ ਹੈ।
6/6

ਸ਼ਾਲੀਮਾਰ ਬਾਗ: ਸ਼ਾਲੀਮਾਰ ਬਾਗ ਕਸ਼ਮੀਰ ਘਾਟੀ ਦਾ ਸਭ ਤੋਂ ਵੱਡਾ ਮੁਗਲ ਬਾਗ ਹੈ। ਇਸ ਨੂੰ 'ਹਾਊਸ ਆਫ਼ ਲਵ ਨਾਲ ਵੀ ਜਾਣਿਆ ਜਾਂਦਾ ਹੈ। ਇਸ ਬਾਗ ਦਾ ਡਿਜ਼ਾਈਨ ਫਾਰਸੀ 'ਚਾਰ ਬਾਗ' 'ਤੇ ਆਧਾਰਤ ਹੈ। ਇੱਥੋਂ ਦਾ ਮੁੱਖ ਆਕਰਸ਼ਣ 'ਚੀਨੀਆਂ ਖਨਾਸ' ਹੈ। ਜਿਸ ਨੂੰ ਰਾਤ ਨੂੰ ਤੇਲ ਦੇ ਦੀਵਿਆਂ ਨਾਲ ਰੌਸ਼ਨ ਕੀਤਾ ਜਾਂਦਾ ਹੈ।
Published at : 22 Apr 2022 01:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
