ਪੜਚੋਲ ਕਰੋ
ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਆਈਆਂ ਭਾਜਪਾ ਦੀਆਂ ਔਰਤਾਂ ਨੂੰ ਅੱਗੋਂ ਟੱਕਰੇ ਕਿਸਾਨ

BJP_Mahila_Morcha_Bathinda
1/7

ਬਠਿੰਡਾ ਵਿਖੇ ਬੁੱਧਵਾਰ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਬੀਜੇਪੀ ਮਹਿਲਾ ਮੋਰਚਾ ਵੱਲੋਂ ਘਿਰਾਓ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਇਥੋਂ ਦੇ ਵਿਧਾਇਕ ਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਚੂੜੀਆਂ ਦੇਣ ਆਏ ਹਾਂ।
2/7

ਘਿਰਾਓ ਕਰਨ ਆਈਆਂ ਬੀਜੇਪੀ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਬਲਾਤਕਾਰ ਤੇ ਮਹਿਲਾਵਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਬਹੁਤ ਨਿੰਦਣਯੋਗ ਹੈ। ਬੀਤੇ ਕੁਝ ਦਿਨ ਪਹਿਲਾਂ ਸਾਡੇ ਵਿਧਾਇਕ 'ਤੇ ਵੀ ਕਾਂਗਰਸ ਦੇ ਕੁਝ ਸ਼ਰਾਰਤੀ ਗੁੰਡੇ ਅਨਸਰਾਂ ਨੇ ਹਮਲਾ ਕੀਤਾ ਜੋ ਬਹੁਤ ਗਲਤ ਗੱਲ ਹੈ।
3/7

ਔਰਤਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰ ਇੱਕ ਵਿਅਕਤੀ ਦਾ ਹੱਕ ਹੈ ਜਿਸ ਨੂੰ ਲੈ ਕੇ ਅੱਜ ਇੱਥੋਂ ਦੇ ਵਿਧਾਇਕ ਨੂੰ ਚੂੜੀਆਂ ਦੇਣ ਆਏ ਹਾਂ।
4/7

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਵੀ ਘਿਰਾਓ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਬੇਸ਼ੱਕ ਇਹ ਅੱਜ ਮਹਿਲਾ ਮੋਰਚਾ ਬੀਜੇਪੀ ਚੂੜੀਆਂ ਦੇਣ ਆਈਆਂ ਹਨ ਪਰ ਪਹਿਲਾਂ ਇਹ ਚੂੜੀਆਂ ਮੋਦੀ ਨੂੰ ਦੇ ਕੇ ਆਉਣ।
5/7

ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦਾ ਪੱਖ ਨਹੀਂ ਕਰਦੇ, ਉਨ੍ਹਾਂ ਦੋਵਾਂ ਦੀ ਇਕੋ ਗੱਲ ਹੈ। ਸਗੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਚੂੜੀਆਂ ਮੋਦੀ ਦੇ ਯਾਰਾਂ ਨੂੰ ਦੇਣ।
6/7

ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਬਗੈਰ ਦੱਸੇ ਰੱਖਿਆ ਗਿਆ ਹੈ ਅਸੀਂ ਵੀ ਜਲਦ ਘਿਰਾਓ ਕਰਾਂਗੇ।
7/7

ਮਹਿਲਾ ਮੋਰਚਾ ਚੂੜੀਆਂ ਦੇਣ ਪੁੱਜੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਪੰਜਾਬ ਵਿੱਚ ਹਾਲਾਤ ਠੀਕ ਨਹੀਂ ਹਨ। ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ।
Published at : 07 Apr 2021 04:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
