ਪੜਚੋਲ ਕਰੋ
ਹੱਥ ਪੈਰ ਬੰਨ੍ਹ ਕੇ ਨੌਜਵਾਨ ਦੀ ਕੀਤੀ ਕੁੱਟਮਾਰ, ਗੈਸ ਸਿਲੰਡਰਾਂ ਨਾਲ ਭਰਿਆ ਟੈਂਪੂ ਲੈ ਕੇ ਭੱਜਣ ਦਾ ਦੋਸ਼, ਵੇਖੋ ਤਸਵੀਰਾਂ
ਅਬੋਹਰ ਜ਼ਿਲ੍ਹੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਕੁਝ ਲੋਕ ਇਕ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਕੁੱਟ ਰਹੇ ਹਨ। ਨੌਜਵਾਨ 'ਤੇ ਗੈਸ ਸਿਲੰਡਰ ਨਾਲ ਭਰਿਆ ਟੈਂਪੂ ਭਜਾ ਕੇ ਲੈ ਜਾਣ ਦਾ ਦੋਸ਼ ਹੈ।
beating
1/6

ਅਬੋਹਰ ਦੇ ਫਾਜ਼ਿਲਕਾ ਰੋਡ 'ਤੇ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਕੁੱਟਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
2/6

ਸੜਕ ਦੇ ਵਿਚਕਾਰ ਚਾਰ-ਪੰਜ ਵਿਅਕਤੀ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
3/6

ਕੁੱਟਮਾਰ ਕਰਨ ਵਾਲਾ ਵਿਅਕਤੀ ਗੈਸ ਏਜੰਸੀ ਵਿੱਚ ਕੰਮ ਕਰਨ ਵਾਲਾ ਹੈ। ਜਿਸ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
4/6

ਨੌਜਵਾਨ 'ਤੇ ਦੋਸ਼ ਹੈ ਕਿ ਉਹ ਗੈਸ ਸਿਲੰਡਰ ਨਾਲ ਭਰਿਆ ਟੈਂਪੂ ਲੈ ਕੇ ਭੱਜ ਰਿਹਾ ਸੀ। ਜਿਸ ਤੋਂ ਬਾਅਦ ਗੈਸ ਏਜੰਸੀ ਦੇ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕੀਤਾ।
5/6

ਫਾਜ਼ਿਲਕਾ ਰੋਡ 'ਤੇ ਟੈਂਪੂ ਪਲਟਣ ਤੋਂ ਬਾਅਦ ਗੈਸ ਏਜੰਸੀ ਦੇ ਕਰਮਚਾਰੀਆਂ ਨੇ ਨੌਜਵਾਨ ਨੂੰ ਫੜ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
6/6

ਸੜਕ ਦੇ ਵਿਚਕਾਰ ਕੁੱਟ ਖਾਂਦੇ ਨੌਜਵਾਨ ਨੂੰ ਲੋਕ ਦੇਖ ਰਹੇ ਹਨ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
Published at : 15 Apr 2023 01:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
