ਪੜਚੋਲ ਕਰੋ
ਕਿਸਾਨਾਂ ਲਈ ਪਿੰਡ ਵਾਲਿਆਂ ਨੇ ਤਿਆਰ ਕੀਤਾ 25 ਕੁਵਿੰਟਲ ਗਜਰੇਲਾ, ਭੇਜਿਆ ਜਾਵੇਗਾ ਟਿੱਕਰੀ ਬਾਰਡਰ

1/7

ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਸਰਹੱਦ 'ਤੇ ਸੜਕਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿਸਮਾਂ ਦੇ ਪਕਵਾਨ ਤਿਆਰ ਕਰਕੇ ਪੰਜਾਬ ਦੇ ਪਿੰਡਾਂ ਤੋਂ ਭੇਜੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਪਿੰਡ ਟੱਲੇਵਾਲ ਦੇ ਲੋਕਾਂ ਵਲੋਂ ਕੜਾਕੇ ਦੀ ਠੰਡ 'ਚ ਸੰਘਰਸ਼ਸ਼ੀਲ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ 25 ਕੁਵਿੰਟਲ ਗਜਰੇਲਾ ਤਿਆਰ ਕੀਤਾ ਗਿਆ ਹੈ।
2/7

3/7

ਪਿੰਡ ਵਾਸੀਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੂਰਾ ਪੰਜਾਬ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਪਿੱਠ ’ਤੇ ਖੜਾ ਹੈ। ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਪੰਜਾਬ ਦੇ ਲੋਕ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹਿਣਗੇ।
4/7

ਕਰੀਬ 25 ਕੁਵਿੰਟਲ ਗਜਰੇਲਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਦਿੱਲੀ ਦੀ ਟਿੱਕਰੀ ਬਾਰਡਰ 'ਤੇ ਭੇਜਿਆ ਜਾਵੇਗਾ। ਇਹ ਗਜਰੇਲਾ ਦਿੱਲੀ 'ਚ ਗਰਮ ਕਰਕੇ ਕਿਸਾਨਾਂ 'ਚ ਵੰਡਿਆ ਜਾਵੇਗਾ।
5/7

ਜਿਸ ਨਾਲ 6 ਤੋਂ 7 ਕੁਵਿੰਟਲ ਖੋਆ ਤਿਆਰ ਹੋਇਆ। ਇਸ 'ਚ ਲਗਭਗ 15 ਕੁਵਿੰਟਲ ਗਾਜਰਾਂ ਪਾਈਆਂ ਗਈਆਂ। ਇਸ ਤੋਂ ਇਲਾਵਾ ਗਜਰੇਲੇ 'ਚ ਸੁੱਕੇ ਮੇਵੇ ਵੀ ਪਾਏ ਗਏ।
6/7

ਉਨ੍ਹਾਂ ਕਿਹਾ ਸਰਦੀ ਵੀ ਦਿਨੋਂ ਦਿਨ ਵੱਧ ਰਹੀ ਹੈ। ਜਿਸ ਕਰਕੇ ਸਰਦੀਆਂ ਤੋਂ ਕਿਸਾਨਾਂ ਨੂੰ ਬਚਾਉਣ ਲਈ ਉਨ੍ਹਾਂ ਵਲੋਂ ਗਜ਼ਰੇਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗਜਰੇਲਾ ਬਣਾਉਣ ਲਈ, ਪਿੰਡ ਵਾਸੀਆਂ ਨੇ 5 ਦਿਨਾਂ ਤੋਂਦੁੱਧ ਡੇਅਰੀ 'ਚ ਪਾਉਣ ਦੀ ਥਾਂ ਗਜਰੇਲਾ ਬਣਾਉਣ ਲਈ ਦਿੱਤਾ।
7/7

ਪਿੰਡ ਦੀ ਵੱਡੀ ਪੰਚਾਇਤ ਵਿੱਚ ਗਜਰੇਲਾ ਤਿਆਰ ਕਰ ਰਹੇ ਸਰਪੰਚ ਹਰਸ਼ਰਨ ਸਿੰਘ, ਕਲੱਬ ਮੁਖੀ ਅਮਨਦੀਪ ਸਿੰਘ ਧਾਲੀਵਾਲ ਅਤੇ ਨੌਜਵਾਨਾਂ ਨੇ ਦੱਸਿਆ ਕਿ ਕਿਸਾਨ 38 ਦਿਨਾਂ ਤੋਂ ਦਿੱਲੀ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਲੜ ਰਹੇ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
