(Source: Poll of Polls)
IND vs AUS: ਆਖਰੀ 2 ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਫਲਾਪ ਖਿਡਾਰੀ ਬਾਹਰ, ਮੈਦਾਨ 'ਚ ਉਤਰਨਗੇ ਇਹ ਗੇਦਬਾਜ਼
Team India: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਇਸਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਤੀਜਾ ਮੁਕਾਬਲਾ ਬ੍ਰਿਸਬੇਨ ਦੇ 'ਦਿ ਗਾਬਾ' 'ਚ ਖੇਡਿਆ ਜਾ ਰਿਹਾ ਹੈ। ਹਾਲਾਂਕਿ, ਇਹ ਮੈਚ
![IND vs AUS: ਆਖਰੀ 2 ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਫਲਾਪ ਖਿਡਾਰੀ ਬਾਹਰ, ਮੈਦਾਨ 'ਚ ਉਤਰਨਗੇ ਇਹ ਗੇਦਬਾਜ਼ Sports News ind-vs-aus 2024-team-india-announced-for-the-last-2-test-matches-of-bgt details inside IND vs AUS: ਆਖਰੀ 2 ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਫਲਾਪ ਖਿਡਾਰੀ ਬਾਹਰ, ਮੈਦਾਨ 'ਚ ਉਤਰਨਗੇ ਇਹ ਗੇਦਬਾਜ਼](https://feeds.abplive.com/onecms/images/uploaded-images/2024/12/17/63ed47039cd8ef55b5bc29b51f49e2771734415912874709_original.jpg?impolicy=abp_cdn&imwidth=1200&height=675)
Team India: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਇਸਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਤੀਜਾ ਮੁਕਾਬਲਾ ਬ੍ਰਿਸਬੇਨ ਦੇ 'ਦਿ ਗਾਬਾ' 'ਚ ਖੇਡਿਆ ਜਾ ਰਿਹਾ ਹੈ। ਹਾਲਾਂਕਿ, ਇਹ ਮੈਚ ਭਾਰਤ ਦੇ ਹੱਥੋਂ ਖਿਸਕਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਬਾਰਡਰ ਗਾਵਸਕਰ ਟਰਾਫੀ ਦੇ ਬਾਕੀ ਮੈਚਾਂ ਲਈ ਭਾਰਤੀ ਟੀਮ 'ਚ ਕੁਝ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ। ਇੱਥਏ ਜਾਣੋ ਕਿਵੇਂ ਹੋਵੇਗੀ ਟੀਮ ਇੰਡੀਆ...
ਫਲਾਪ ਖਿਡਾਰੀ ਬਾਹਰ ਹੋਣਗੇ
ਆਸਟ੍ਰੇਲੀਆ ਦੇ ਖਿਲਾਫ ਆਖਰੀ ਦੋ ਟੈਸਟ ਮੈਚਾਂ ਤੋਂ ਕੁਝ ਫਲਾਪ ਖਿਡਾਰੀਆਂ ਨੂੰ ਬਾਹਰ ਕੀਤਾ ਜਾ ਸਕਦਾ ਹੈ। ਦੇਵਦੱਤ ਪਡਿਕਲ ਪਰਥ ਟੈਸਟ 'ਚ ਬੁਰੀ ਤਰ੍ਹਾਂ ਫਲਾਪ ਹੋ ਗਏ ਸਨ। ਇਸ ਦੇ ਨਾਲ ਹੀ ਅਭਿਮਨਿਊ ਈਸ਼ਵਰਨ ਨੂੰ ਵੀ ਇਸ ਵਾਰ ਡੈਬਿਊ ਕਰਨ ਦਾ ਮੌਕਾ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਉਸ ਨੂੰ ਬੀਜੀਟੀ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਫਰਾਜ਼ ਖਾਨ ਦੀ ਜਗ੍ਹਾ ਵੀ ਖਤਰੇ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਥਾਂ 'ਤੇ ਚੋਣਕਾਰ ਭਾਰਤੀ ਟੀਮ 'ਚ ਗੇਂਦਬਾਜ਼ਾਂ ਨੂੰ ਸ਼ਾਮਲ ਕਰ ਸਕਦਾ ਹੈ, ਜੋ ਭਾਰਤੀ ਬੱਲੇਬਾਜ਼ਾਂ ਨੂੰ ਨੈੱਟ 'ਤੇ ਅਭਿਆਸ ਕਰਾ ਸਕਣ।
ਇਨ੍ਹਾਂ ਗੇਂਦਬਾਜ਼ਾਂ ਨੂੰ ਮੌਕਾ ਮਿਲੇਗਾ
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਸਟ੍ਰੇਲੀਆ ਖਿਲਾਫ ਆਖਰੀ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ 'ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਉਹ ਕਾਫੀ ਸਮੇਂ ਤੋਂ ਖੇਡ ਮੈਦਾਨ ਤੋਂ ਬਾਹਰ ਚੱਲ ਰਹੇ ਸੀ। ਪਰ ਹਾਲ ਹੀ 'ਚ ਉਨ੍ਹਾਂ ਨੇ ਘਰੇਲੂ ਕ੍ਰਿਕਟ 'ਚ ਜ਼ਬਰਦਸਤ ਵਾਪਸੀ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਅਰਸ਼ਦੀਪ ਸਿੰਘ, ਅਵੇਸ਼ ਖਾਨ, ਮਯੰਕ ਯਾਦਵ ਵਰਗੇ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਉਸ ਨੂੰ ਪਲੇਇੰਗ ਇਲੈਵਨ ਵਿੱਚ ਭਾਵੇਂ ਥਾਂ ਨਾ ਮਿਲੇ, ਪਰ ਉਹ ਭਾਰਤੀ ਬੱਲੇਬਾਜ਼ਾਂ ਨੂੰ ਕੰਗਾਰੂ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਬੀਜੀਟੀ ਦੇ ਆਖਰੀ ਦੋ ਮੈਚਾਂ ਲਈ ਭਾਰਤ ਦੀ ਸੰਭਾਵਿਤ ਟੀਮ -
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਆਕਾਸ਼, ਹਰਸ਼ਿਤ ਰਾਣਾ, ਪ੍ਰਸਿਧ ਕ੍ਰਿਸ਼ਨ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਮਯੰਕ ਯਾਦਵ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)