IPL 2022: IPL ਮੈਚ ਦੇਖਣ ਆਈ ਬਿੱਲੀ, ਰੋਕਣਾ ਪਿਆ ਮੈਚ , ਦੇਖੋ ਵਾਇਰਲ ਵੀਡੀਓ
IPL 2022 ਦੌਰਾਨ ਕਈ ਦਿਲਚਸਪ ਨਜ਼ਾਰੇ ਦੇਖਣ ਨੂੰ ਮਿਲੇ। ਇਸ ਸੀਜ਼ਨ ਵਿੱਚ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫੈਨਜ਼ ਆਪਣੇ ਪਸੰਦੀਦਾ ਖਿਡਾਰੀਆਂ ਲਈ ਅਜੀਬ ਪੋਸਟਰ ਲੈ ਕੇ ਆਉਂਦੇ ਹਨ।
IPL 2022 ਦੌਰਾਨ ਕਈ ਦਿਲਚਸਪ ਨਜ਼ਾਰੇ ਦੇਖਣ ਨੂੰ ਮਿਲੇ। ਇਸ ਸੀਜ਼ਨ ਵਿੱਚ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫੈਨਜ਼ ਆਪਣੇ ਪਸੰਦੀਦਾ ਖਿਡਾਰੀਆਂ ਲਈ ਅਜੀਬ ਪੋਸਟਰ ਲੈ ਕੇ ਆਉਂਦੇ ਹਨ। ਇਸ ਦੇ ਨਾਲ ਹੀ ਕੁਝ ਫੈਨਜ਼ ਖਿਡਾਰੀਆਂ ਨੂੰ ਮਿਲਣ ਲਈ ਵੀ ਮੈਦਾਨ 'ਤੇ ਪਹੁੰਚ ਜਾਂਦੇ ਹਨ। ਹਾਲ ਹੀ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਮੈਚ ਦੌਰਾਨ ਇੱਕ ਬਿੱਲੀ ਸਟੇਡੀਅਮ ਵਿੱਚ ਪਹੁੰਚ ਗਈ। ਇਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਬੈਂਗਲੁਰੂ ਦੀ ਬੱਲੇਬਾਜ਼ੀ ਦੌਰਾਨ ਸਟੇਡੀਅਮ 'ਚ ਸਕਰੀਨ ਦੇ ਉੱਪਰ ਕਾਲੀ ਬਿੱਲੀ ਬੈਠੀ ਸੀ। ਬਿੱਲੀ ਨੂੰ ਦੇਖ ਕੇ ਅੰਪਾਇਰ ਨੇ ਕੁਝ ਸਮੇਂ ਲਈ ਮੈਚ ਰੋਕ ਦਿੱਤਾ। ਆਰਸੀਬੀ ਦੀ ਪਾਰੀ ਦੌਰਾਨ ਪਹਿਲੇ ਓਵਰ ਦੀਆਂ ਸਿਰਫ਼ 3 ਗੇਂਦਾਂ ਹੀ ਹੋਈਆਂ ਸਨ, ਜਦੋਂ ਅੰਪਾਇਰ ਨੇ ਬਿੱਲੀ ਨੂੰ ਦੇਖ ਕੇ ਮੈਚ ਰੋਕ ਦਿੱਤਾ। ਇਸ ਦੌਰਾਨ ਫਾਫ ਡੂ ਪਲੇਸਿਸ ਅਤੇ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ। ਹਾਲਾਂਕਿ ਬਿੱਲੀ ਦੇ ਜਾਣ ਤੋਂ ਬਾਅਦ ਮੈਚ ਸ਼ੁਰੂ ਹੋ ਗਿਆ।
— Varma Fan (@VarmaFan1) May 13, 2022
ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 209 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਬੈਂਗਲੁਰੂ ਦੇ ਖਿਡਾਰੀ 155 ਦੌੜਾਂ ਹੀ ਬਣਾ ਸਕੇ। ਇਸ ਮੈਚ ਲਈ ਜੌਨੀ ਬੇਅਰਸਟੋ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਉਸ ਨੇ 29 ਗੇਂਦਾਂ 'ਚ 7 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ।
RCB vs PBKS IPL 2022 20 ਦੌੜਾਂ ਬਣਾ ਕੇ ਆਊਟ ਹੋਏ ਵਿਰਾਟ ਕੋਹਲੀ ਨੇ ਰੱਬ ਤੋਂ ਪੁੱਛਿਆ ਸਵਾਲ, ਵੀਡੀਓ ਵਾਇਰਲ